ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦ ਲਈ ਫ਼ੰਡ ਇਕੱਠਾ ਕਰਨ ਦੇ ਦੋਸ਼ ’ਚ ਹਾਫ਼ਿਜ਼ ਸਈਦ ’ਤੇ ਕੇਸ ਦਰਜ

ਪਾਕਿਸਤਾਨ ਸਰਕਾਰ ਅੱਤਵਾਦੀ ਖਿਲਾਫ ਜੰਗ ਦੀ ਦਿਸ਼ਾ ਚ ਕੁਝ ਕਦਮ ਚੁੱਕਦਿਆਂ ਦਿੱਖ ਰਹੀ ਹੈ। ਪਾਕਿਸਤਾਨ ਸਰਕਾਰ ਨੇ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਡ ਸਮੇਤ ਹੋਰਨਾਂ ਸੰਗਠਨਾਂ ਖਿਲਾਫ ਅੱਤਵਾਦ ਦੇ ਪਾਲਣ-ਪੋਸ਼ਣ ਲਈ ਫੰਡ ਇਕੱਠਾ ਕਰਨ ਦਾ ਮਾਮਲਾ ਦਰਜ ਕੀਤਾ ਹੈ।

 

ਸਮਾਚਾਰ ਏਜੰਸੀ ਏਐਨਆਈ ਮੁਤਾਬਕ ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ। ਸਰਕਾਰ ਨੇ ਟੈਰਰ ਫ਼ੰਡਿੰਗ ਨਾਲ ਜੁੜੇ ਇਨ੍ਹਾਂ ਮਾਮਲਿਆਂ ਨੂੰ ਲਾਹੌਰ, ਗੁਜਰਵਾਲਾ ਅਤੇ ਮੁਲਤਾਨ ਚ ਦਰਜ ਕੀਤਾ ਹੈ।

 

ਖ਼ਬਰਾਂ ਮੁਤਾਬਕ ਇਹ ਸਾਰੇ ਮਾਮਲੇ ਅਲ-ਅਨਫਾਲ ਟਰੱਸਟ, ਦਾਵਤ ਉਲ ਇਰਸ਼ਾਦ ਟਰੱਸਟ ਸਮੇਤ ਹੋਰਨਾਂ ਗੈਰ-ਲਾਭਕਾਰੀ ਸੰਗਠਨਾਂ ਦੇ ਨਾਂ ’ਤੇ ਅੱਤਵਾਦ ਦੇ ਪਾਲਣ-ਪੋਸ਼ਣ ਲਈ ਫ਼ੰਡ ਇਕੱਠਾ ਕਰਨ ਨੂੰ ਲੈ ਕੇ ਕੀਤੇ ਗਏ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hafiz Saeed booked in cases of terrorism financing in pakistan