ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਫ਼ਿਜ਼ ਸਈਦ ਨੇ 14 ਅਕਤੂਬਰ ਨੂੰ ਮੁਜ਼ੱਫ਼ਰਾਬਾਦ ’ਚ ਸੱਦੀ ਅੱਤਵਾਦੀਆਂ ਦੀ ਰੈਲੀ

ਹਾਫ਼ਿਜ਼ ਸਈਦ ਨੇ 14 ਅਕਤੂਬਰ ਨੂੰ ਮੁਜ਼ੱਫ਼ਰਾਬਾਦ ’ਚ ਸੱਦੀ ਅੱਤਵਾਦੀਆਂ ਦੀ ਰੈਲੀ

ਪਾਕਿਸਤਾਨ ’ਚ ਅੱਤਵਾਦੀਆਂ ਦਾ ਸਰਗਨਾ ਅਤੇ ਜਮਾਤ–ਉਦ–ਦਾਅਵਾ ਦਾ ਮੁਖੀ ਹਾਫ਼ਿਜ਼ ਸਈਦ ਹੁਣ ਮਕਬੂਜ਼ਾ ਕਸ਼ਮੀਰ ਵਿੱਚ ਅੱਤਵਾਦੀਆਂ ਦੀ ਇੱਕ ਵੱਡੀ ਰੈਲੀ ਕਰਨ ਜਾ ਰਿਹਾ ਹੈ। ਆਉਂਦੀ 14 ਅਕਤੂਬਰ ਨੂੰ ਹੋਣ ਵਾਲੀ ਇਸ ਰੈਲੀ ਵਿੱਚ ਸਾਰੇ ਹੀ ਅੱਤਵਾਦੀਆਂ ਨੂੰ ਸੱਦਾ ਭੇਜਿਆ ਗਿਆ ਹੈ। ਹਾਫ਼ਿਜ਼ ਸਈਦ ਉਨ੍ਹਾਂ ਨੂੰ ਸੰਬੋਧਨ ਕਰੇਗਾ।

 

 

ਮੁਜ਼ੱਫ਼ਰਾਬਾਦ ’ਚ 14 ਅਕਤੂਬਰ ਨੂੰ ਹੋਣ ਵਾਲੀ ਰੈਲੀ ਵਿੱਚ ਜੈਸ਼–ਏ–ਮੁਹੰਮਦ ਅਤੇ ਹਿਜ਼ਬੁਲ ਦੇ ਜ਼ਿਆਦਾਤਰ ਅੱਤਵਾਦੀ ਸ਼ਾਮਲ ਹੋਣਗੇ। ਜੰਮੂ–ਕਸ਼ਮੀਰ ’ਚੋਂ ਧਾਰਾ–370 ਹਟਾਏ ਜਾਣ ਦੇ ਬਾਅਦ ਤੋਂ ਪਾਕਿਸਤਾਨ ਤੇ ਉੱਥੋਂ ਦੇ ਅੱਤਵਾਦੀ ਸੰਗਠਨ ਲਗਾਤਾਰ ਭਾਰਤ–ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਜਤਨਾਂ ਵਿੱਚ ਜੁਟੇ ਹੋਏ ਹਨ।

 

 

ਪਾਕਿਸਤਾਨ ਅਕਸਰ ਕੰਟਰੋਲ ਰੇਖਾ ਉੱਤੇ ਗੋਲੀਬੰਦੀ ਦੀ ਉਲੰਘਣਾ ਕਰਦਾ ਰਹਿੰਦਾ ਹੈ। ਉੱਧਰ ਅੱਤਵਾਦੀ ਵੀ ਲਗਾਤਾਰ ਭਾਰਤ ਵਿੱਚ ਘੁਸਪੈਠ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਪਰ ਸੁਰੱਖਿਆ ਬਲਾਂ ਦੀ ਸਖ਼ਤ ਚੌਕਸੀ ਕਾਰਨ ਅਜਿਹਾ ਸੰਭਵ ਨਹੀਂ ਹੋ ਰਿਹਾ। ਹੁਣ ਅੱਤਵਾਦੀ ਹਾਫ਼ਿਜ਼ ਸਈਦ ਨੇ 14 ਅਕਤੂਬਰ ਨੂੰ PoK ਦੇ ਮੁਜ਼ੱਫ਼ਰਾਬਾਦ ’ਚ ਅੱਤਵਾਦੀਆਂ ਦੀ ਰੈਲੀ ਸੱਦ ਲਈ ਹੈ।

 

 

ਹਾਲੇ ਚਾਰ ਦਿਨ ਪਹਿਲਾਂ ਹੀ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਆਮ ਲੋਕਾਂ ਨੇ ਪਾਕਿਸਤਾਨ ਤੋਂ ਆਜ਼ਾਦੀ ਦੀ ਦੀ ਮੰਗ ਕਰਦਿਆਂ ਬਹੁਤ ਵੱਡੀ ਰੈਲੀ ਕੱਢੀ ਸੀ। ਰੈਲੀ ਵਿੱਚ ਭੀੜ ਹੱਥਾਂ ਵਿੱਚ ਬੈਨਰ ਤੇ ਪੋਸਟਰ ਲੈ ਕੇ ਪਾਕਿਸਤਾਨ ਤੋਂ ਆਜ਼ਾਦੀ ਦੇ ਨਾਅਰੇ ਬੁਲੰਦ ਕਰਦੀ ਰਹੀ ਸੀ।

 

 

ਪੁਲਿਸ ਨੇ ਉਸ ਰੈਲੀ ਉੱਤੇ ਅੱਥਰੂ–ਗੈਸ ਦੇ ਗੋਲ਼ੇ ਵੀ ਸੁੱਟੇ ਸਨ; ਜਿਸ ਕਾਰਨ ਕਾਫ਼ੀ ਲੋਕ ਜ਼ਖ਼ਮੀ ਹੋ ਗਏ ਸਨ ਤੇ 25 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hafiz Saeed calls Terrorists for a Rally in PoK on 14th October