ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਫਿਜ਼ ਸਈਦ ਨੇ ਆਪਣੇ ਵਿਰੁਧ ਦਰਜ ਅੱਤਵਾਦ ਦੇ ਮਾਮਲੇ ਨੂੰ ਦਿੱਤੀ ਚੁਣੌਤੀ 

ਪਾਕਿ ਸਰਕਾਰ ਉੱਤੇ ਲਾਇਆ ਨਿਸ਼ਾਨਾ

 

ਪਾਕਿਸਤਾਨ ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜ਼ਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਤੇ ਕੁਝ ਹੋਰ ਅੱਤਵਾਦੀਆਂ ਨੇ ਆਪਣੇ ਵਿਰੁਧ ਦਰਜ ਅੱਤਵਾਦ ਨੂੰ ਵਿੱਤੀ ਪੋਸ਼ਣ ਦੇ ਮਾਮਲੇ ਨੂੰ ਲਾਹੌਰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ।

 

ਪਾਕਿਸਤਾਨੀ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਈਦ ਦੇ ਨਾਲ ਜਿਹੜੇ ਹੋਰ ਅੱਤਵਾਦੀਆਂ ਨੇ ਆਪਣੇ ਵਿਰੁਧ ਦਰਜ ਅੱਤਵਾਦ ਦੇ ਮਾਮਲੇ ਨੂੰ ਚੁਨੌਤੀ ਦਿੱਤੀ ਹੈ ਉਨ੍ਹਾਂ ਵਿੱਚ ਅਬਦੁਲ ਰਹਿਮਾਨ ਮੱਕੀ, ਆਮਿਰ ਹਮਜਾ, ਐਮ ਯਹਯਾ ਅਜੀਜ ਅਤੇ ਚਾਰ ਹੋਰ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਪਾਕਿਸਤਾਨ ਦੀ ਕੇਂਦਰ ਸਰਕਾਰ, ਪੰਜਾਬ ਸੂਬੇ ਦੀ ਸਰਕਾਰ ਅਤੇ ਦੇਸ਼ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਨੂੰ ਪਾਰਟੀ ਬਣਾਇਆ ਹੈ।

 

ਉਨ੍ਹਾਂ ਸਾਰਿਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਵਿਰੁੱਧ ਦਰਜ ਐਫ.ਆਈ.ਆਰ. ਨੂੰ ਰੱਦ ਕੀਤਾ ਜਾਵੇ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਹਾਫਿਜ਼ ਸਈਦ ਦਾ ਲਸ਼ਕਰ-ਏ-ਤੈਇਬਾ, ਅਲ-ਕਾਇਦਾ ਜਾਂ ਹੋਰ ਸੰਸਥਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਰਾਜ ਦੇ ਖਿਲਾਫ ਕਿਸੇ ਵੀ ਕਾਰਵਾਈ ਵਿੱਚ ਕਦੇ ਸ਼ਾਮਲ ਨਹੀਂ ਰਹੇ ਹਨ। 

 


ਪਟੀਸ਼ਨ ਵਿੱਚ ਉਲਟੇ ਇਨ੍ਹਾਂ ਅੱਤਵਾਦੀ ਨੇ ਆਪਣੇ ਵਿਰੁਧ ਦਰਜ ਮਾਮਲਿਆਂ ਲਈ 'ਭਾਰਤੀ ਲਾਬੀ' ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿਾ ਸਈਦ ਨੂੰ ਮੁੰਬਈ ਦੇ ਅੱਤਵਾਦੀ ਹਮਲੇ ਲਈ 'ਭਾਰਤੀ ਲਾਬੀ' ਵੱਲੋਂ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਦੱਸਣਾ ਅਸਲੀਅਤ ਉੱਤੇ ਆਧਾਰਤ ਨਹੀਂ ਹੈ। 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hafiz Saeed challenged the case of terrorism lodged against him in Pak high court