ਹਾਫ਼ਿਜ਼ ਸਾਈਦ ਨੂੰ ਪਾਕਿਸਤਾਨ ਦੀ ਗੁਜਰਾਂਵਾਲਾ ਅਦਾਲਤ ਨੇ ਅੱਤਵਾਦੀਆਂ ਨੂੰ ਆਰਥਿਕ ਮਦਦ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਨੂੰ ਪਾਕਿਸਤਾਨ ਦੇ ਗੁਜਰਾਤ ਵਿਚ ਬਦਲ ਦਿੱਤਾ ਗਿਆ ਹੈ। ਇਹ ਜਾਣਕਾਰੀ ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ ਏਐਨਆਈ ਨੇ ਦਿੱਤੀ।
Hafiz Saeed held guilty by Gujranwala court; case shifted to Gujrat (Pak): Pakistan media reports. (File pic) pic.twitter.com/zOsCWDmeA0
— ANI (@ANI) August 7, 2019
ਜ਼ਿਕਰਯੋਗ ਹੈ ਕਿ ਮੁੰਬਈ ਹਮਲੇ ਦੇ ਮਾਸਟਰਮਾਈਡ ਅਤੇ ਜੇਯੂਡੀ ਪ੍ਰਮੁੱਖ ਹਾਫ਼ਿਜ਼ ਸਈਦ ਨੂੰ ਲਾਹੌਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਸਈਦ ਨੂੰ ਅੱਤਵਾਦ ਰੋਕ ਵਿਭਾਗ (ਸੀਟੀਡੀ) ਨੇ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਗ੍ਰਿਫਤਾਰ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਸੀ ਕਿ ਸਈਦ ਅੱਤਵਾਦੀ ਰੋਕ ਅਦਾਲਤ ਵਿਚ ਪੇਸ਼ ਹੋਣ ਲਈ ਲਾਹੌਰ ਤੋਂ ਗੁਜਰਾਂਵਾਲਾ ਆਇਆ ਸੀ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੇ ਖਿਲਾਫ ਕਈ ਮਾਮਲੇ ਚਲ ਰਹੇ ਹਨ।
ਇਕ ਹੋਰ ਮਾਮਲੇ ਵਿਚ ਕੁਝ ਦਿਨ ਪਹਿਲਾਂ ਸਈਦ ਅਤੇ ਉਸਦੇ ਤਿੰਨ ਸਹਿਯੋਗੀਆਂ ਨੂੰ ਪਾਕਿਸਤਾਨ ਵਿਚ ਅੱਤਵਾਦ ਰੋਕੂ ਇਕ ਅਦਾਲਤ ਨੇ ਆਪਣੇ ਮਦਰਸੇ ਲਈ ਜ਼ਮੀਨ ਦੀ ਨਜਾਇਜ਼ ਵਰਤੋਂ ਨਾਲ ਜੁੜੇ ਮਾਮਲੇ ਵਿਚ ਤਿੰਨ ਅਗਸਤ ਤੱਕ ਅਗਾਊ ਜਮਾਨਤ ਦਿੱਤੀ ਸੀ। ਲਾਹੌਰ ਵਿਚ ਅੱਤਵਾਦ ਰੋਕ ਅਦਾਲਤ (ਏਟੀਸੀ) ਨੇ ਸਈਦ ਅਤੇ ਉਸਦੇ ਸਹਿਯੋਗੀਆਂ ਹਾਫ਼ਿਜ਼ ਮਸੂਦ, ਅਮੀਰ ਹਮਜਾ ਅਤੇ ਮਲਿਕ ਜਫਰ ਨੁੰ 50–50 ਹਜਾ਼ਰ ਰੁਪਏ ਦੇ ਮੁਚਲਕੇ ਉਤੇ 3 ਅਗਸਤ ਤੱਕ ਜਮਾਨਤ ਦਿੱਤੀ ਸੀ।