ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਹੌਰ ਰੈਲੀ ਬੰਬ ਧਮਾਕੇ ’ਚ ਵਾਲ–ਵਾਲ ਬਚਿਆ ਹਾਫ਼ਿਜ਼ ਸਈਦ ਦਾ ਪੁੱਤਰ

ਲਾਹੌਰ ਰੈਲੀ ਬੰਬ ਧਮਾਕੇ ’ਚ ਵਾਲ–ਵਾਲ ਬਚਿਆ ਹਾਫ਼ਿਜ਼ ਸਈਦ ਦਾ ਪੁੱਤਰ

ਮੁੰਬਈ ਹਮਲੇ ਦੀ ਸਾਜ਼ਿਸ਼ ਘੜਨ ਵਾਲੇ ਹਾਫ਼ਿਜ਼ ਸਈਦ ਦਾ ਪੁੱਤਰ ਤਲਹਾ ਸਈਦ ਲਾਹੌਰ ਬੰਬ ਧਮਾਕੇ ’ਚ ਵਾਲ–ਵਾਲ ਬਚ ਗਿਆ ਹੈ। ਪਾਕਿਸਤਾਨੀ ਮੀਡੀਆ ਦੀ ਰਿਪੋਰਟ ਮੁਤਾਬਕ ਇਹ ਧਮਾਕਾ ਹਾਫ਼ਿਜ਼ ਸਈਦ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਇਹ ਧਮਾਕਾ ਤਦ ਹੋਇਆ, ਜਦੋਂ ਹਾਫ਼ਿਜ਼ ਸਈਦ ਲਾਹੌਰ ’ਚ ਇੱਕ ਰੈਲੀ ਕਰ ਰਿਹਾ ਸੀ।

 

 

ਇਸ ਧਮਾਕੇ ਲਈ ਪਾਕਿਸਤਾਨ ਨੇ ਭਾਰਤੀ ਖ਼ੁਫ਼ੀਆ ਏਜੰਸੀ ‘ਰਾੱਅ’ ਉੱਤੇ ਦੋਸ਼ ਲਾਇਆ ਹੈ ਪਰ ਭਾਰਤ ਨੇ ਇਸ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ।

 

 

‘ਫ਼ਸਟ ਪੋਸਟ’ ਦੀ ਖ਼ਬਰ ਮੁਤਾਬਕ ਸਨਿੱਚਰਵਾਰ ਨੂੰ ਲਾਹੌਰ ਦੀ ਮੁਹੰਮਦ ਅਲੀ ਰੋਡ ਸਥਿਤ ਜਾਮਾ ਮਸਜਿਦ ਅਲੀ–ਓ–ਮੁਰਤਜ਼ਾ ’ਚ ਤਲਹਾ ਸਈਦ ਇੱਕ ਮੀਟਿੰਗ ਕਰ ਰਿਹਾ ਸੀ ਕਿ ਉੱਥੇ ਧਮਾਕਾ ਹੋ ਗਿਆ ਪਰ ਤਲਹਾ ਉੱਥੋਂ ਤੁਰੰਤ ਸੁਰੱਖਿਅਤ ਨਿੱਕਲ ਗਿਆ।

 

 

ਇਸ ਧਮਾਕੇ ’ਚ ਲਸ਼ਕਰ–ਏ–ਤੋਇਬਾ ਦੇ ਇੱਕ ਸਮਰਥਕ ਦੀ ਜਾਨ ਚਲੀ ਗਈ; ਜਦ ਕਿ 6 ਵਿਅਕਤੀ ਜ਼ਖ਼ਮੀ ਹੋ ਗਏ। ਪਾਕਿਸਤਾਨੀ ਮੀਡੀਆ ਨੇ ਪਹਿਲਾਂ ਇਸ ਨੂੰ ਗੈਸ ਸਿਲੰਡਰ ਫਟਣ ਕਾਰਨ ਵਾਪਰਿਆ ਹਾਦਸਾ ਦੱਸਿਆ ਸੀ ਪਰ ਬਾਅਦ ’ਚ ਪੁਸ਼ਟੀ ਕੀਤੀ ਗਈ ਕਿ ਇਹ ਬੰਬ ਧਮਾਕਾ ਹੀ ਸੀ।

 

 

ਹਾਫ਼ਿਜ਼ ਸਈਦ ਦੀ ਜੱਥੇਬੰਦੀ ਵਿੱਚ ਉਸ ਤੋਂ ਬਾਅਦ ਤਲਹਾ ਸਈਦ ਦੀ ਹੀ ਚੱਲਦੀ ਹੈ। ਪਤਾ ਲੱਗਾ ਹੈ ਕਿ ਭਾਰਤ ਵਿਰੋਧੀ ਅੱਤਵਾਦੀ ਗਤੀਵਿਧੀਆਂ ਦੀ ਯੋਜਨਾਬੰਦੀ ਤਲਹਾ ਸਈਦ ਹੀ ਕਰਦਾ ਹੈ। ਹਾਫ਼ਿਜ਼ ਸਈਦ ਭਾਰਤ ਦਾ ਸਭ ਤੋਂ ਵੱਡਾ ਵਾਂਟੇਡ ਅੱਤਵਾਦੀ ਹੈ। ਮੁੰਬਈ ਹਮਲਿਆਂ ਲਈ ਜ਼ਿੰਮੇਵਾਰ ਹਾਫ਼ਿਜ਼ ਵਿਰੁੱਧ ਭਾਰਤ ਨੇ ਪਾਕਿਸਤਾਨ ਨੂੰ ਪਤਾ ਨਹੀਂ ਕਿੰਨੀ ਵਾਰ ਡੋਜ਼ੀਅਰ ਦੇ ਕੇ ਉਸ ਉੱਤੇ ਕੌਮਾਂਤਰੀ ਕਾਨੂੰਨਾਂ ਅਧੀਨ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਰ ਪਾਕਿਸਤਾਨ ਹਾਫ਼ਿਜ਼ ਨੂੰ ਸਦਾ ਬਚਾਉਣ ਦਾ ਜਤਨ ਕਰਦਾ ਰਿਹਾ ਹੈ।

 

 

ਅਮਰੀਕਾ ਨੇ ਵੀ ਹਾਫ਼ਿਜ਼ ਨੂੰ ਦੁਨੀਆ ਵਿੱਚ ‘ਅੱਤਵਾਦ ਲਈ ਜ਼ਿੰਮੇਵਾਰ’ ਲੋਕਾਂ ਦੀ ਸੂਚੀ ਵਿੱਚ ਪਾਇਆ ਹੋਇਆ ਹੈ ਤੇ ਉਸ ਉੱਤੇ ਇੱਕ ਕਰੋੜ ਡਾਲਰ ਦਾ ਇਨਾਮ ਵੀ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਹਾਫ਼ਿਜ਼ ਸਈਦ ਵਿਰੁੱਧ ਭਾਰਤ ਨੇ ਇੰਟਰਪੋਲ ਦਾ ਰੈੱਡ–ਕਾਰਨਰ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hafiz Saeed s son had a narrow escape in Lahore Rally Bomb Blast