ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਾਕਿ ’ਚ ਹਾਫ਼ਿਜ਼ ਸਈਅਦ ਦੇ ਜਮਾਤ–ਉਦ–ਦਾਵਾ ’ਤੇ ਪਾਬੰਦੀ

ਹਾਫ਼ਿਜ਼ ਸਈਅਦ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਅੱਜ ਵੀਰਵਾਰ ਨੂੰ ਸਾਲ 2008 ਦੇ ਹਮਲੇ ਦੇ ਮਾਸਟਰ–ਮਾਈਂਡ ਹਾਫ਼ਿਜ਼ ਸਈਅਦ ਦੀ ਜੱਥੇਬੰਦੀ ਜਮਾਤ–ਉਦ–ਦਾਵਾ ਉੱਤੇ ਪਾਬੰਦੀ ਲਾ ਦਿੱਤੀ ਹੈ। ਇਸ ਦੇ ਨਾਲ ਜੁੜੀ ਫ਼ਾਊਂਡੇਸ਼ਨ ‘ਫ਼ਲਾਹ–ਏ–ਇਨਸਾਨੀਅਤ’ ਉੱਤੇ ਵੀ ਪਾਬੰਦੀ ਲਾਈ ਗਈ ਹੈ। ਅੰਦਰੂਨੀ ਮਾਮਲਿਆਂ ਦੇ ਇੱਕ ਬੁਲਾਰੇ ਮੁਤਾਬਕ ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਹੈ। ਇਹ ਮੀਟਿੰਗ ਪਾਕਿਸਤਾਨ ਦੇ ਪ੍ਰਧਾਨ ਇਮਰਾਨ ਖ਼ਾਨ ਦੇ ਦਫ਼ਤਰ ਵਿੱਚ ਹੋਈ ਸੀ।

 

 

ਬੁਲਾਰੇ ਮੁਤਾਬਕ ਮੀਟਿੰਗ ਵਿੱਚ ਇਹ ਤੈਅ ਕੀਤਾ ਗਿਆ ਕਿ ਪਾਬੰਦੀਸ਼ੁਦਾ ਜੱਥੇਬੰਦੀਆਂ ਖਿ਼ਲਾਫ਼ ਕਾਰਵਾਈ ਤੇਜ਼ ਕੀਤੀ ਜਾਵੇਗੀ। ਇਸ ਦੌਰਾਨ ਇਹ ਤੈਅ ਕੀਤਾ ਗਿਆ ਕਿ ਜਮਾਤ–ਉਦ–ਦਾਵਾ ਤੇ ਫ਼ਲਾਹ–ਏ–ਇਨਸਾਨੀਅਤ ਫ਼ਾਊਂਡੇਸ਼ਨ ਨੂੰ ਪਾਬੰਦੀਸ਼ੁਦਾ ਜੱਥੇਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ।

 

 

ਇਸ ਤੋਂ ਪਹਿਲਾਂ ਵੀ ਦੋਵੇਂ ਹੀ ਜੱਥੇਬੰਦੀਆਂ ਉੱਤੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੀ ਲਗਾਤਾਰ ਨਜ਼ਰ ਸੀ। ਮੀਟਿੰਗ ਦੀ ਪ੍ਰਧਾਨਗੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੀਤੀ। ਇਸ ਦੌਰਾਨ ਅੱਤਵਾਦ ਵਿਰੁੱਧ ਕਾਰਵਾਈ ਦੀ ਸਮੀਖਿਆ ਕੀਤੀ ਗਈ। ਮੀਟਿੰਗ ਦੌਰਾਨ ਪਾਕਿਸਤਾਨ ਸੁਰੱਖਿਆ ਦੇ ਸਾਰੇ ਚੀਫ਼ ਮੌਜੂਦ ਸਨ।

 

 

ਇੱਥੇ ਵਰਨਣਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੀ ਕਾਰਵਾਈ ਨਾਲ ਘਿਰੇ ਪਾਕਿਸਤਾਨ ਨੇ ਸਫ਼ਾਈ ਪੇਸ਼ ਕਰਦਿਆਂ ਖ਼ੁਦ ਨੂੰ ਬੇਗੁਨਾਹ ਦੱਸਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hafiz Sayeed s Jamaat Ud Dawa banned in Pakistan