ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਪਿੰਡ ’ਚ 72 ਸਾਲ ਪੁਰਾਣੇ ਦੋਸਤ ਨੂੰ ਮਿਲੇ ਕੈਲੀਫ਼ੋਰਨੀਆ ਦੇ ਹਰਬੰਸ ਸਿੰਘ

ਪਾਕਿਸਤਾਨੀ ਪਿੰਡ ’ਚ 72 ਸਾਲ ਪੁਰਾਣੇ ਦੋਸਤ ਨੂੰ ਮਿਲੇ ਕੈਲੀਫ਼ੋਰਨੀਆ ਦੇ ਹਰਬੰਸ ਸਿੰਘ

1947 ’ਚ ਜਦੋਂ ਭਾਰਤ ਦੀ ਵੰਡ ਹੋਈ, ਤਦ ਸ੍ਰੀ ਹਰਬੰਸ ਸਿੰਘ 17 ਸਾਲਾਂ ਦੇ ਸਨ ਤੇ ਮੈਟ੍ਰਿਕ ’ਚ ਪੜ੍ਹਦੇ ਸਨ। ਸਕੂਲੀ ਪੜ੍ਹਾਈ ਕਰਨ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਖੇਡਣ ਵਿੱਚ ਸਮਾਂ ਬਿਤਾਉਂਦੇ ਸਨ। ਪਰ ਇੱਕ ਦਿਨ ਉਸ ਸਿਆਸੀ ਵੰਡ ਨੇ ਦਿਲਾਂ ’ਚ ਵੀ ਵੰਡੀਆਂ ਪਾ ਦਿੱਤੀਆਂ। ਸਾਰੇ ਯਾਰ–ਦੋਸਤ ਦੂਰ ਹੋ ਗਏ। ਮਾਂ ਵੀ ਵਿੱਛੜ ਗਈ; ਜਿਸ ਨੂੰ ਸ੍ਰੀ ਹਰਬੰਸ ਸਿੰਘ ਬਹੁਤ ਜ਼ਿਆਦਾ ਪਿਆਰ ਕਰਦੇ ਸਨ।

 

 

ਪਰ ਉਸ ਵੇਲੇ ਵੱਢ–ਟੁੱਕ ਵਾਲੇ ਕੁਝ ਅਜਿਹੇ ਹਾਲਾਤ ਬਣੇ ਹੋਏ ਸਨ ਕਿ ਸ੍ਰੀ ਹਰਬੰਸ ਸਿੰਘ ਨੂੰ ਪਾਕਿਸਤਾਨ ਨੂੰ ਸਦਾ ਲਈ ਅਲਵਿਦਾ ਆਖ ਕੇ ਭਾਰਤ ਆਉਣਾ ਪਿਆ ਸੀ। ਪਰ ਉਨ੍ਹਾਂ ਨੂੰ ਹਾਲੇ ਵੀ ਬਚਪਨ ਦੀਆਂ ਉਹ ਯਾਦਾਂ ਤਾਜ਼ਾ ਹਨ।

 

 

'ਉਰਦੂ ਨਿਊਜ਼' ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਅੱਜ–ਕੱਲ੍ਹ ਸ੍ਰੀ ਹਰਬੰਸ ਸਿੰਘ ਅਮਰੀਕੀ ਸੂਬੇ ਕੈਲੀਫ਼ੋਰਨੀਆ ਰਹਿੰਦੇ ਹਨ। ਹੁਣ ਜਦੋਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਆਪਣੀ ਧੀ ਤੇ ਪੁੱਤਰ ਨਾਲ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਪੁੱਜੇ। ਉਨ੍ਹਾਂ ਨੂੰ ਆਪਣੇ ਬਚਪਨ ਦਾ ਦੋਸਤ ਮੁਹੰਮਦ ਸ਼ਰੀਫ਼ ਵੀ ਚੇਤੇ ਆ ਰਿਹਾ ਸੀ।

 

 

 

ਉਹ ਕਾਰ ਰਾਹੀਂ ਪਿੰਡ ਖੁਰਦਾਂਵਾਲਾ ਲੱਠਿਆਂਵਾਲਾ ਪੁੱਜੇ; ਜਿੱਥੇ ਉਹ ਪਹਿਲਾਂ ਰਹਿੰਦੇ ਸਨ। ਉੱਥੇ ਪਿੰਡ ਦੇ ਬਜ਼ੁਰਗਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਪੁਰਾਣੀ ਪਛਾਣ ਦੱਸੀ। ਹੁਣ ਤਾਂ ਪਿੰਡ ਦਾ ਸਭ ਕੁਝ ਬਦਲ ਗਿਆ ਸੀ। ਬਾਜ਼ਾਰਾਂ ਵਿੱਚ ਸਿਰਫ਼ ਨੌਜਵਾਨਾਂ ਦੀ ਨਵੀਂ ਪੀੜ੍ਹੀ ਦੀ ਭਰਮਾਰ ਵਿਖਾਈ ਦੇ ਰਹੇ ਸਨ। ਕੋਈ ਵੀ ਚਿਹਰਾ ਜਾਣਿਆ–ਪਛਾਣਿਆ ਨਹੀਂ ਸੀ।

 

 

ਸ੍ਰੀ ਹਰਬੰਸ ਸਿੰਘ ਤਦ ਉਸ ਜਗ੍ਹਾ ਪੁੱਜੇ, ਜਿੱਥੇ ਉਨ੍ਹਾਂ ਦਾ ਘਰ ਹੁੰਦਾ ਸੀ। ਉੱਥੇ ਹੁਣ ਦੋ ਮੰਜ਼ਿਲਾ ਪੱਕਾ ਮਕਾਨ ਬਣਿਆ ਹੋਇਆ ਸੀ।

 

ਪਾਕਿਸਤਾਨੀ ਪਿੰਡ ’ਚ 72 ਸਾਲ ਪੁਰਾਣੇ ਦੋਸਤ ਨੂੰ ਮਿਲੇ ਕੈਲੀਫ਼ੋਰਨੀਆ ਦੇ ਹਰਬੰਸ ਸਿੰਘ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harbans Singh of California met 72 year old friend in Pakistani Village