ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਨਸਲੀ ਹਿੰਸਾ ਦੇ ਕਾਤਲ ਨੂੰ ਮਿਲੀ ਭਿਆਨਕ ਸਜ਼ਾ

ਅਮਰੀਕਾ ਚ ਇਕ ਬਦਨਾਮ ਨਸਲੀ ਕਤਲ ਦੇ ਮਾਮਲੇ ਚ ਦੋਸ਼ੀ ਠਹਿਰਾਏ ਗਏ ਗੋਰੇ ਵਿਅਕਤੀ ਨੂੰ ਟੈਕਸਾਸ ਸ਼ਹਿਰ ਚ ਬੁੱਧਵਾਰ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦੇ ਦਿੱਤੀ ਗਈ। ਦੋਸ਼ੀ ਗੋਰੇ ਵਿਅਕਤੀ ਨੇ ਇਕ ਪਿਕਅੱਪ ਟਰੱਕ ਦੇ ਪਿੱਛੇ ਸਿਆਹਫਾਮ ਵਿਅਕਤੀ ਨੂੰ ਬੰਨ੍ਹ ਕੇ ਉਸ ਨੂੰ ਘੜੀਸਿਆ ਸੀ।

 

ਜਾਣਕਾਰੀ ਮੁਤਾਬਕ ਟੈਕਸਾਸ ਦੇ ਹੰਟ੍ਰਸਵਿਲੇ ਚ ਟੈਕਸਾਸ ਸਟੇਟ ਪੈਨਿਟੇਂਚਰੀ (ਜੇਲ੍ਹ) ਚ ਰਾਤ 7.08 ਵਜੇ 44 ਸਾਲ ਦੇ ਕਾਤਲ ਜਾਨ ਵਿਲੀਅਮ ਕਿੰਗ ਨੂੰ ਜ਼ਹਿਰ ਦਾ ਟੀਕਾ ਦੇ ਕੇ ਮੌਤ ਦੀ ਨੀਂਦ ਸੁਆ ਦਿੱਤਾ ਗਿਆ। ਕਿੰਗ ਉਨ੍ਹਾਂ ਤਿੰਨ ਗੋਰਿਆਂ ਲੋਕਾਂ ਚ ਸ਼ਾਮਲ ਸੀ ਜਿਨ੍ਹਾਂ ਨੂੰ ਸਾਲ 1998 ਚ ਜੇਮਸ ਬਰਡ ਜੂਨੀਅਰ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ।

 

ਅਮਰੀਕਾ ਦੇ ਹਾਲ ਦੇ ਇਤਿਹਾਸ ਚ ਇਹ ਸਭ ਤੋਂ ਭਿਆਨਕ ਨਸਲੀ ਕਤਲਾਂ ਚੋਂ ਇਕ ਹੈ। ਲਾਰੇਂਸ ਬ੍ਰੇਵਰ ਨੂੰ ਸਾਲ 2011 ਚ ਮੌਤ ਦੀ ਸਜ਼ਾ ਦਿੱਤੀ ਗਈ ਸੀ ਜਦਕਿ ਜਾਂਚ ਦੌਰਾਨ ਪੜਚੋਲੀਆਂਦਾ ਸਾਥ ਦੇਣ ਵਾਲੇ ਸ਼ਾਨ ਬੇਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਦਿੱਤੀ ਗਈ।

 

ਦੋਸ਼ੀ ਜਾਨ ਵਿਲੀਅਮ ਕਿੰਗ, ਲਾਰੇਂਸ ਬ੍ਰੇਵਰ ਅਤੇ ਸ਼ਾਨ ਬੇਰੀ ਇਨ੍ਹਾਂ ਤਿੰਨਾਂ ਨੇ ਨਸ਼ੇ ਦੀ ਹਾਲਤ ਚ 1998 ਚ ਜੇਮਸ ਬਰਡ ਦਾ ਕਤਲ ਕਰ ਦਿੱਤਾ ਸੀ। ਸੁਣਵਾਈ ਦੌਰਾਨ ਬੇਰੀ ਨੇ ਮੰਨਿਆ ਕਿ ਉਹ ਅਤੇ ਉਸਦੇ ਦੋ ਹੋਰਨਾਂ ਸਾਥੀ ਬੀਅਰ ਪੀ ਰਹੇ ਸਨ ਤੇ ਇਨ੍ਹਾਂ ਨੇ ਨਸ਼ੇ ਦੀ ਹਾਲਤ ਚ ਦੇਸ਼ ਦੀ ਇਕ ਬੇਹਦ ਦੂਰ ਸੜਕ ’ਤੇ ਸਾਲ 1982 ਫ਼ੋਰਡ ਪਿਕਅੱਪ ਟਰੱਕ ਨਾਲ ਬਰਡ ਨੂੰ ਬੰਨ੍ਹ ਕੇ ਘੜੀਸਿਆ ਅਤੇ ਇਸ ਕਾਰਨ ਉਸਦੀ ਮੌਤ ਹੋ ਗਈ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:harsh punishment on racist killing killer killed by poison injection