ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਤਾਨੀਆ ’ਚ ਸੁਰਖੀਆਂ ’ਚ ਆਇਆ ਅਸਲ ਜਿ਼ੰਦਗੀ ਦਾ ‘ਆਇਰਨ ਮੈਨ’

ਬਰਤਾਨੀਆ ਚ ਅਸਲ ਜਿ਼ੰਦਗੀ ਦਾ ਆਇਰਨ ਮੈਨ ਅੱਜ ਕੱਲ੍ਹ ਕਾਫੀ ਸੁਰਖੀਆਂ ਹੈ। ਖਾਸ ਸੂਟ ਪਾਉਣ ਵਾਲੇ ਰਿਚਰਡ ਬ੍ਰਾਊਨਗ ਪਲਕ ਝਪਕਦੇ ਹੀ ਹਵਾ ਚ ਉਡੱਣ ਲੱਗ ਪੈਂਦੇ ਹਨ। ਬਿਲਕੁਲ ਫਿ਼ਲਮੀ ਸੁਪਰਹੀਰੋ ਦੀ ਤਰ੍ਹਾਂ। 

 

ਲੰਡਨ ਦੇ ਸਾਬਕਾ ਤੇਲ ਵਪਾਰੀ ਦੇ ਬੇਟੇ ਬ੍ਰਾਊਨਗ ਨੇ ਥ੍ਰੀਡੀ ਪ੍ਰਟੇਡ ਪਾਰਟ, ਖਾਸ ਇਲੈਕਟ੍ਰਾਨਿਕਸ ਅਤੇ ਪੰਜ ਜੈੱਟ ਇੰਜਣਾਂ ਦੀ ਵਰਤੋਂ ਕਰਦਿਆਂ ਇਸ ਮਸ਼ੀਨੀ ਸੂਟ ਨੂੰ ਤਿਆਰ ਕੀਤਾ ਹੈ। ਇਸ ਸੂਟ ਨੂੰ ਚਲਾਉਣ ਦੀ ਟੇ੍ਰਨਿੰਗ ਤੋਂ ਬਾਅਦ ਕੋਈ ਵੀ ਇਸ ਨੂੰ ਚਲਾ ਸਕਦਾ ਹੈ। ਇਸ ਖਾਸ ਕਿਸਮ ਦਾ ਸੂਟ ਬੇਹੱਦ ਕੀਮਤੀ ਹੈ। ਬ੍ਰਾਊਨਗ ਨੇ ਇਸਦੀ ਕੀਮਤ 3.04 ਕਰੋੜ ਰੁਪਏ ਰੱਖੀ ਹੈ।

 

ਜੇਕਰ ਬ੍ਰਾਊਨਗ ਦੇ ਜੀਵਨ ਤੇ ਝਾਤੀ ਮਾਰੀਏ ਤਾਂ ਉਸਦੇ ਪਿਤਾ ਇੱਕ ਐਰੋਨਾਟੀਕਲ ਇੰਜੀਨੀਅਰ ਹਨ ਜਦਕਿ ਉਸ ਦੇ ਦਾਦਾ ਲੜਾਕੂ ਜਹਾਜ਼ ਉਡਾਉਣ ਵਾਲੇ ਪਾਈਲਟ ਸਨ ਤੇ ਦਾਦੀ ਵੀ ਹੈਲੀਕਾਪਟਰ ਬਣਾਉਣ ਵਾਲੀ ਕੰਪਨੀ ਚਲਾਉਂਦੀ ਸੀ। ਇਸ ਸੂਟ ਨੂੰ ਬਣਾਉਣ ਦੀ ਸ਼ਰੂਆਤ ਬ੍ਰਾਊਨਗ ਨੇ ਸਿਰਫ ਆਪਣੇ ਮਜ਼ੇ ਲਈ ਕੀਤੀ ਸੀ। ਬਾਅਦ ਚ ਜਦ ਫਿਲਮ ਆਇਰਨ ਮੈਨ ਦੇ ਲੋਕ ਦੀਵਾਨੇ ਹੋਣ ਲੱਗੇ ਤਾਂ ਉਸ ਨੇ ਇਸ ਪ੍ਰਾਜੈਕਟ ਤੇ ਗੰਭੀਰਤਾ ਨਾਲ ਕੰਮ ਕਰਨਾ ਸ਼ੁਰੂ ਕੀਤਾ। ਨੌਕਰੀ ਤੋਂ ਪਰਤਣ ਮਗਰੋਂ ਸ਼ਾਮ ਨੂੰ ਉਸ ਨੇ ਇਸ ਪ੍ਰਾਜੈਕਟ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਿਛਲੇ ਸਾਲ ਹੀ ਉਸ ਨੇ ਆਪਣੀ ਦੀ ਸ਼ੁਰੂਆਤ ਕੀਤੀ ।

 

ਹੋਰ ਤਾਂ ਹੋਰ ਰਿਚਰਡ ਬ੍ਰਾਊਨਗ ਇਸ ਖਾਸ ਸੂਟ ਕਾਰਨ ਗਿਨੀਜ਼ ਬੁੱਕ ਚ ਵੀ ਆਪਣਾ ਨਾਂ ਦਰਜ ਕਰ ਚੁੱਕਾ ਹੈ। ਤਿਆਰ ਕੀਤਾ ਗਿਆ ਇਹ ਸੂਟ 51 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਉਡਦਾ ਹੈ ਅਤੇ 12000 ਫ਼ੁੱਟ ਦੀ ਉਚਾਈ ਤੱਕ ਜਾ ਸਕਦਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:he Iron Man of real life came in the UKs headlines