ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਲੇਖਕ ਵੀ ਹੈ ਤੇ ਪਾਕਿ ਅੱਤਵਾਦੀ ਵੀ, ਫੜਾਉਣ ਵਾਲੇ ਨੂੰ ਮਿਲਣਗੇ 35.51 ਕਰੋੜ ਰੁਪਏ

ਇਹ ਲੇਖਕ ਵੀ ਹੈ ਤੇ ਪਾਕਿ ਅੱਤਵਾਦੀ ਵੀ, ਫੜਾਉਣ ਵਾਲੇ ਨੂੰ ਮਿਲਣਗੇ 35.51 ਕਰੋੜ ਰੁਪਏ

ਪਾਕਿਸਤਾਨ ਦੇ ਇੱਕ ਹੋਰ ਦਹਿਸ਼ਤਗਰਦ ਨੂਰ ਵਲੀ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਦਿੱਤਾ ਗਿਆ ਹੈ ਤੇ ਅਮਰੀਕਾ ਉਸ ਨੂੰ ਜਿਊਂਦਾ ਜਾਂ ਮੁਰਦਾ ਫੜਾਉਣ ਵਾਲੇ ਨੂੰ 50 ਲੱਖ ਡਾਲਰ ਭਾਵ 35 ਕਰੋੜ 51 ਲੱਖ 53,000 ਰੁਪਏ (ਡਾਲਰ ਦੀ ਅੱਜ ਦੀ ਕੀਮਤ ਦੇ ਹਿਸਾਬ ਨਾਲ) ਦਾ ਇਨਾਮ ਵੀ ਐਲਾਨ ਦਿੱਤਾ ਹੈ।

 

 

ਨੂਰ ਵਲੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਤੇ ਮਲਾਲਾ ਯੂਸਫ਼ਜ਼ਈ ਉੱਤੇ ਹਮਲੇ ਦਾ ਮੁੱਖ ਮੁਲਜ਼ਮ ਵੀ ਹੈ। ਲਗਭਗ ਚਾਰ ਕੁ ਮਹੀਨੇ ਪਹਿਲਾਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (UNSC) ਨੇ ਜੈਸ਼–ਏ–ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਵੀ ਕੌਮਾਂਤਰੀ ਅੱਤਵਾਦੀ ਐਲਾਨਿਆ ਸੀ।

 

 

ਮੁਫ਼ਤੀ ਨੂਰ ਵਲੀ ਮਹਿਸੂਦ ਅਸਲ ’ਚ ਤਹਿਰੀਕ–ਏ–ਤਾਲਿਬਾਨ ਪਾਕਿਸਤਾਨ (TTP-Pakistan) ਦਾ ਮੁਖੀ ਹੈ। ਉਸ ਨੇ ਆਪਣੀ ਇਹ ਜੱਥੇਬੰਦੀ ਸਾਲ 2007 ਦੌਰਾਨ ਬਣਾਈ ਸੀ। ਪਿਛਲੇ 12 ਸਾਲਾਂ ਦੌਰਾਨ ਉਸ ਨੇ ਕਈ ਵੱਡੇ ਅੱਤਵਾਦੀ ਹਮਲਿਆਂ ਵਿੱਚ ਮੁੱਖ ਭੂਮਿਕਾ ਨਿਭਾਈ ਹੈ।

 

 

ਨੂਰ ਵਲੀ ਪਾਕਿਸਤਾਨ ਦੇ ਦੱਖਣੀ ਵਜ਼ੀਰਿਸਤਾਨ ਦੇ ਤਿਆਰਜਾ ਵਿਖੇ ਪੈਦਾ ਹੋਇਆ ਸੀ ਤੇ ਉਹ ਵੱਖੋ–ਵੱਖਰੇ ਮਦਰੱਸਿਆਂ ਵਿੱਚ ਪੜ੍ਹਿਆ ਹੈ। ਸਾਲ 1999 ਦੌਰਾਨ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਉਸ ਨੇ ਦੱਖਣੀ ਵਜ਼ੀਰਿਸਤਾਨ ਦੇ ਹੀ ਇੱਕ ਮਦਰੱਸੇ ’ਚ ਕੁਝ ਸਮੇਂ ਤੱਕ ਬੱਚਿਆਂ ਨੂੰ ਪੜ੍ਹਾਇਆ ਵੀ ਹੈ।

 

 

ਅੱਤਵਾਦੀ ਨੂਰ ਵਲੀ ਨੇ ਇੱਕ ਕਿਤਾਬ ‘ਇਨਕਲਾਬ–ਏ–ਮਹਿਸੂਦ ਸਾਊਥ ਵਜ਼ੀਰਿਸਤਾਨ: ਫ਼ਿਰੰਗੀ ਰਾਜ ਸੇ ਅਮਰੀਕੀ ਸਾਮਰਾਜ ਤੱਕ’ ਲਿਖੀ ਹੈ ਤੇ ਉਸ ਦੇ ਹੋਰ ਬਹੁਤ ਸਾਰੇ ਲੇਖ ਵੀ ਵੱਖੋ–ਵੱਖਰੇ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਛਪ ਚੁੱਕੇ ਹਨ।

 

 

690 ਪੰਨਿਆਂ ਦੀ ਆਪਣੀ ਕਿਤਾਬ ਵਿੱਚ ਨੂਰ ਵਲੀ ਨੇ ਪਹਿਲੀ ਵਾਰ ਮੰਨਿਆ ਸੀ ਕਿ ਉਸੇ ਦੀ ਜੰਥੇਬੰਦੀ ਨੇ ਹੀ ਸਾਲ 2007 ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਰਾਵਲਪਿੰਡੀ ’ਚ ਇੱਕ ਚੋਣ ਰੈਲੀ ਦੌਰਾਨ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:He is Writer and Pak Terrorist entangle him in legal trap and get Rs 35 Crore 48 Lakh