ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਬਾਰੇ UK ਅਦਾਲਤ ’ਚ ਸੁਣਵਾਈ ਅੱਜ

ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਬਾਰੇ UK ਅਦਾਲਤ ’ਚ ਸੁਣਵਾਈ ਅੱਜ

ਇੰਗਲੈਂਡ (UK) ਦੀ ਇੱਕ ਅਦਾਲਤ ਵਿੱਚ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੇ ਮਾਮਲੇ ਵਿੱਚ ਅੱਜ ਮੰਗਲਵਾਰ ਨੂੰ ਸੁਣਵਾਈ ਹੋਵੇਗੀ। ਮਾਲਿਆ ਨੇ ਇੰਗਲੈਂਡ ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਵੱਲੋਂ ਆਪਣੀ ਹਵਾਲਗੀ ਦੇ ਹੁਕਮ ਉੱਤੇ ਦਸਤਖ਼ਤ ਕਰਨ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਕਰਨ ਦੀ ਪ੍ਰਵਾਨਗੀ ਮੰਗੀ ਹੈ।

 

 

ਇਸ ਤੋਂ ਪਹਿਲਾਂ ਬੀਤੀ 5 ਅਪ੍ਰੈਲ ਨੂੰ ਕਿੰਗਫ਼ਿਸ਼ਰ ਏਅਰਲਾਈਨਜ਼ (ਹੁਣ ਬੰਦ ਹੋ ਚੁੱਕੀ)ਦੇ 63 ਸਾਲਾ ਸਾਬਕਾ ਮੁਖੀ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਵਿਰੁੱਧ ਦਾਇਰ ਇੱਕ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ।

 

 

ਮਾਲਿਆ ਨੇ ਅਦਾਲਤ ਵਿੱਚ ਅਪੀਲ ਕੀਤੀ ਸੀ ਕਿ ਉਸ ਨੂੰ ਭਾਰਤ ਹਵਾਲੇ ਨਾ ਕੀਤਾ ਜਾਵੇ। ਹੁਣ ਇਸੇ ਹਫ਼ਤੇ ਉਸ ਦੀ ਨਵੀਂ ਅਰਜ਼ੀ ਉੱਤੇ ਜ਼ੁਬਾਨੀ ਸੁਣਵਾਈ ਹੋਣੀ ਹੈ।

 

 

ਲੰਦਨ ਵਿਖੇ ਰਾਇਲ ਕੋਰਟ ਆਫ਼ ਜਸਟਿਸ ਦੇ ਪ੍ਰਸ਼ਾਸਨਿਕ ਅਦਾਲਤੀ ਡਿਵੀਜ਼ਨ ਦੇ ਦੋ ਜੱਜਾਂ ਦਾ ਬੈਂਚ ਇਸ ਅਪੀਲ ਉੱਤੇ ਸੁਣਵਾਈ ਕਰੇਗਾ। ਇਹ ਅਪੀਲ ਬੀਤੇ ਅਪ੍ਰੈਲ ਮਹੀਨੇ ਦਾਖ਼ਲ ਕੀਤੀ ਗਈ ਸੀ।

 

 

ਇੰਗਲੈਂਡ ਦੀ ਅਦਾਲਤ ਵਿੱਚ ਭਾਰਤ ਸਰਕਾਰ ਵੱਲੋਂ ਪੱਖ ਰੱਖਣ ਵਾਲੇ ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ (CPS) ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਜੇ ਦੀ ਹਵਾਲਗੀ ਵਿਰੁੱਧ ਅਪੀਲ ਕਰਨ ਦੀ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ, ਇਸ ਉੱਤੇ ਜ਼ੁਬਾਨੀ ਸੁਣਵਾਈ ਮੰਗਲਵਾਰ ਨੂੰ ਹੋਣੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਮਾਲਿਆ ਨੂੰ ਕਥਿਤ ਤੌਰ ਉੱਤੇ 9,000 ਕਰੋੜ ਰੁਪਏ ਦੀ ਧੋਖਾਧੜੀ ਤੇ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਦੇ ਮਾਮਲੇ ਦਾ ਸਾਹਮਣਾ ਕਰਨ ਲਈ ਭਾਰਤ ਹਵਾਲੇ ਕੀਤਾ ਜਾਣਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hearing on Vijay Malya Extradition today in UK Court