ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਰਾਂਸ ਵਿਚ ਗਰਮੀ ਨਾਲ 1500 ਦੀ ਮੌਤ

ਫਰਾਂਸ ਵਿਚ ਗਰਮੀ ਨਾਲ 1500 ਦੀ ਮੌਤ

ਫਰਾਂਸ ਦੇ ਸਿਹਤ ਮੰਤਰੀ ਨੇ ਕਿਹਾ ਕਿ ਇਸ ਸਾਲ ਗਰਮੀਆਂ ਵਿਚ ਗਰਮ ਹਵਾਵਾਂ ਦੇ ਕਹਿਰ ਨਾਲ 1,500 ਲੋਕਾਂ ਦੀ ਮੌਤ ਹੋ ਗਈ, ਪ੍ਰੰਤੂ ਲੋਕਾਂ ਵਿਚ ਜਾਗਰੂਕਤਾ ਮੁਹਿੰਮ ਕਾਰਨ ਕਈ ਲੋਕਾਂ ਦੀ ਜਾਨ ਬਚ ਗਈ।

 

ਫਰਾਂਸ ਇੰਟਰ ਰੇਡੀਓ ਨਾਲ ਐਤਵਾਰ ਨੂੰ ਗੱਲ ਕਰਦੇ ਹੋਏ ਅਗਨੇਸ ਬੁਜੀਨ ਨੇ ਕਿਹਾ ਕਿ ਇਸ ਕਾਰਨ ਸਾਲਾਨਾ ਔਸਤਨ ਇਸ ਮੌਸਮ ਵਿਚ ਹੋਣ ਵਾਲੀਆਂ ਮੌਤਾਂ ਤੋਂ 1000 ਜ਼ਿਆਦਾ ਮੌਤਾਂ ਹੋਈਆਂ ਹਨ। ਮ੍ਰਿਤਕਾਂ ਦੇ ਅੱਧੇ ਤੋਂ ਜ਼ਿਆਦਾ 75 ਤੋਂ ਜ਼ਿਆਦਾ ਉਮਰ ਦੇ ਸਨ। ਉਨ੍ਹਾਂ ਦੱਸਿਆ ਕਿ ਇਸ ਸਾਲ ਫਰਾਂਸ ਵਿਚ ਜੂਨ ਅਤੇ ਜੁਲਾਈ ਮਹੀਨੇ ਵਿਚ ਰਿਕਾਰਡ 18 ਦਿਨ ਤੱਕ ਗਰਮ ਹਵਾਵਾਂ ਦਾ ਕਹਿਰ ਜਾਰੀ ਰਿਹਾ।

 

ਉਨ੍ਹਾਂ ਦੱਸਿਆ ਕਿ 2003 ਵਿਚ ਜਦੋਂ ਗਰਮ ਹਵਾਵਾਂ ਦਾ ਕਹਿਰ ਹੋਇਆ ਸੀ ਤਾਂ 15,000 ਲੋਕਾਂ ਦੀ ਮੌਤ ਹੋਈ ਸੀ। ਉਸਦੇ ਮੁਕਾਬਲੇ ਇਸ ਸਾਲ ਜਾਗਰੂਕਤਾ ਅਤੇ ਰੋਕਥਾਮ ਕਾਰਨ ਇਹ ਗਿਣਤੀ ਘੱਟ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:heat waves in France 1500 dead due to heat