ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰੀ ਦਬਾਅ ਪਿੱਛੋਂ ਪਾਕਿਸਤਾਨ ਨੇ ਹਾਫਿਜ਼ ਸਈਦ ਦੀ ਜੱਥਬੰਦੀ ’ਤੇ ਲਗਾਈ ਰੋਕ

ਅੱਤਵਾਦ ਤੇ ਚਹੁੰਪਾਸਿਓਂ ਘਿਰੇ ਪਾਕਿਸਤਾਨ ਨੂੰ ਆਖਰਕਾਰ ਹਾਫ਼ਿਜ਼ ਸਈਦੇ ਦੇ ਅੱਤਵਾਦੀ ਸੰਗਠਨ ਜਮਾਤ ਉਦ ਦਾਵਾ ਅਤੇ ਉਸਦੀ ਭਾਈਵਾਲ ਜੱਥੇਬੰਦੀ ਫਲਾਹ ਏ ਇੰਸਾਨੀਅਤ ਫ਼ਾਊਂਡੇਸ਼ਨ ਤੇ ਪਾਬੰਦੀ ਲਗਾਉਣੀ ਪਈ।

 

ਪਾਕਿਸਤਾਨ ਦੇ ਅੰਦਰੂਲੀ ਮਾਮਲਿਆਂ ਦੇ ਮੰਤਰਾਲਾ ਨੇ ਅੱਤਵਾਦ ਵਿਰੋਧੀ ਕਾਨੂੰਨ–1997 ਤਹਿਤ ਇਹ ਕਾਰਵਾਈ ਕੀਤੀ ਹੈ। ਸੋਮਵਾਰ ਤੱਕ ਐਨਸੀਟੀਏ ਦੀ ਵੈਬਾਈਟ ਤੇ ਇਨ੍ਹਾਂ ਜੰਥੇਬੰਦੀਆਂ ਨੂੰ ਨਿਗਰਾਨੀ ਤਹਿਤ ਰੱਖੇ ਜਾਣ ਵਾਲੀਆਂ ਜੱਥੇਬੰਦੀਆਂ ਦੀ ਸੂਚੀ ਚ ਪਾ ਦਿੱਤਾ ਹੈ। ਇਸ ਤੋਂ ਬਾਅਦ ਮੰਗਲਵਾਰ ਨੂੰ ਹੀ ਇਨ੍ਹਾਂ ਨੂੰ ਪਾਬੰਦੀਸ਼ੁਦਾ ਜੱਥੇਬੰਦੀਆਂ ਦੀ ਸੂਚੀ ਚ ਪਾ ਦਿੱਤਾ ਗਿਆ ਹੈ।

 

ਇਸ ਤੋਂ ਪਹਿਲਾਂ ਜਮਾਤ ਉਦ ਦਾਵਾ ਤੇ ਇਸਦੀ ਇਕਾਈ ਫਲਾਹ ਏ ਇੰਸਾਨੀਅਤ ਫ਼ਾਊਂਡੇਸ਼ਨ ਨੂੰ ਇਮਰਾਨ ਖ਼ਾਨ ਦੀ ਸਰਕਾਰ ਨੇ ਪਾਬੰਦੀ ਲਗਾਉਣ ਲਈ ਕਾਰਵਾਈ ਨਹੀਂ ਕੀਤੀ ਹੈ ਬਲਕਿ ਇਨ੍ਹਾਂ ਨੂੰ ਨਿਗਰਾਨੀ ਤਹਿਤ ਜੱਥੇਬੰਦੀਆਂ ਦੀ ਸੂਚੀ ਚ ਰਖਿਆ ਗਿਆ ਹੈ।

 

ਦਰਅਸਲ, ਪਾਕਿਸਤਾਨ ਸਰਕਾਰ ਦੇ ਕੌਮੀ ਅੱਤਵਾਦ ਰੋਕੂ ਅਥਾਰਟੀ (ਐਨਸੀਟੀਏ) ਦੀ ਵੈਬਸਾਈਟ ਦੇ ਮੁਤਾਬਕ, ਜੇਯੂਡੀ ਅਤੇ ਐਫ਼ਆਈਐਫ਼ ਸੰਗਠਨ ਅੱਤਵਾਦ ਰੋਕੂ ਕਾਨੂੰਨ 1997 ਦੀ ਦੂਜੀ ਅਨੁਸੂਚੀ ਦੀ ਧਾਰਾ 11ਡੀ(1) ਤਹਿਤ ਗ੍ਰਹਿ ਮੰਤਰਾਲਾ ਦੀ ਨਿਗਰਾਨੀ ਚ ਹੈ।

 

ਇਹ ਵੈਬਾਈਟ ਸੋਮਵਾਰ ਨੂੰ ਹੀ ਅਪਡੇਟ ਹੋਈ ਸੀ। ਐਨਸੀਟੀਏ ਦੀ ਵੈਬਸਾਈਟ ਕਹਿੰਦੀ ਹੈ ਕਿ ਜੇਯੂਡੀ ਅਤੇ ਐਫ਼ਆਈਐਫ਼ ਨੂੰ ਨਿਗਰਾਨੀ ਚ ਰੱਖਣ ਵਾਲੀਆਂ ਜੱਥੇਬੰਦੀਆਂ ਦੀ ਸੂਚੀ ਚ ਪਾਉਣ ਦੀ ਅਧਿਸੂਚਨਾ 21 ਫਰਵਰੀ ਨੂੰ ਜਾਰੀ ਕੀਤੀ ਗਈ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy pressure after Pakistan demarcation stays demarcation of Hafiz Saeed