ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਭਾਰੀ ਮੀਂਹ, ਵ੍ਹਾਈਟ ਹਾਊਸ ਵੀ ਚੋਣ ਲੱਗਾ

ਅਮਰੀਕਾ ’ਚ ਭਾਰੀ ਮੀਂਹ, ਵ੍ਹਾਈਟ ਹਾਊਸ ਵੀ ਚੋਣ ਲੱਗਾ

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ’ਚ ਇਸ ਵੇਲੇ ਭਾਰੀ ਮੀਂਹ ਪੈ ਰਿਹਾ ਹੈ। ਕੱਲ੍ਹ ਸੋਮਵਾਰ ਨੂੰ ਰਾਜਧਾਨੀ ਵਿੱਚ ਇੰਨੀ ਭਾਰੀ ਵਰਖਾ ਹੋਈ ਕਿ ਆਮ ਜਨ–ਜੀਵਨ ਠੱਪ ਹੋ ਕੇ ਰਹਿ ਗਿਆ। ਸੜਕੀ ਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਹੋਰ ਤਾਂ ਹੋਰ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਦਾ ਦਫ਼ਤਰ ਵ੍ਹਾਈਟ ਹਾਊਸ ਵੀ ਚੋ ਪਿਆ।

 

 

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਅਮਰੀਕੀ ਮੌਸਮ ਸੇਵਾ ਨੇ ਅਜਿਹੇ ਮੌਸਮ ਨੂੰ ਜਾਨ ਤੇ ਮਾਲ ਦੋਵਾਂ ਲਈ ਡਾਢਾ ਖ਼ਤਰਾ ਦੱਸਿਆ ਹੈ। ਲੋਕਾਂ ਨੂੰ ਨੀਂਵੇਂ ਸਥਾਨਾਂ ਤੋਂ ਕੁਝ ਉਚੇਰੀਆਂ ਥਾਵਾਂ ਉੱਤੇ ਚਲੇ ਜਾਣ ਦੀ ਸਲਾਹ ਦਿੱਤੀ ਗਈ ਹੈ।

 

 

ਰੀਗਨ ਰਾਸ਼ਟਰੀ ਹਵਾਈ ਅੱਡੇ ਉੱਤੇ 8.4 ਸੈਂਟੀਮੀਟਰ ਮੀਂਹ ਪਿਆ ਤੇ ਇੰਝ ਸਾਲ 1958 ਦਾ 5.6 ਸੈਂਟੀਮੀਟਰ ਦਾ ਰਿਕਾਰਡ ਟੁੱਟ ਗਿਆ। ਸਾਲ 1871 ਦੇ ਬਾਅਦ ਤੋਂ ਇਹ ਜੁਲਾਈ ਮਹੀਨੇ ਦਾ 7ਵਾਂ ਸਭ ਤੋਂ ਤਰ ਦਿਨ ਸੀ। ਸਾਰਾ ਰਿਕਾਰਡ ਇੱਕ ਘੰਟੇ ਵਿੱਚ ਹੀ ਟੁੱਟ ਗਿਆ।

ਅਮਰੀਕਾ ’ਚ ਭਾਰੀ ਮੀਂਹ, ਵ੍ਹਾਈਟ ਹਾਊਸ ਵੀ ਚੋਣ ਲੱਗਾ

 

ਵਰਜੀਨੀਆ ਸੂਬੇ ’ਚ ਅਰਲਿੰਗਟਨ ਵਿਖੇ ਤਾਂ ਹੋਰ ਵੀ ਭਾਰੀ ਵਰਖਾ ਹੋਈ। ਉੱਥੇ 12.7 ਸੈਂਟੀਮੀਟਰ ਵਰਖਾ ਦਰਜ ਹੋਈ।

 

 

ਸੀਐੱਨਐੱਨ ਦੇ ਪੱਤਰਕਾਰ ਬੈਟਸੀ ਕਲੀਨ ਨੇ ਟਵੀਟ ਕਰ ਕੇ ਤਸਵੀਰਾਂ ਸਮੇਤ ਦੱਸਿਆ ਕਿ ਵ੍ਹਾਈਟ ਹਾਊਸ ਸੱਚਮੁਚ ਚੋਅ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵ੍ਹਾਈਟ ਹਾਊਸ ਦਾ ਬੇਸਮੈਂਟ ’ਚ ਬਣਿਆ ਦਫ਼ਤਰ ਚੋਅ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy rain in US White House is also leaking