ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਯਾਰਕ 'ਚ 51 ਮੰਜ਼ਿਲਾ ਇਮਾਰਤ ਦੀ ਛੱਤ 'ਤੇ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਨਿਊ ਯਾਰਕ 'ਚ 51 ਮੰਜ਼ਿਲਾ ਇਮਾਰਤ ਦੀ ਛੱਤ 'ਤੇ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਮੀਂਹ ਤੇ ਖ਼ਰਾਬ ਮੌਸਮ ਕਾਰਨ ਸੋਮਵਾਰ ਨੂੰ ਨਿਊ ਯਾਰਕ ਦੇ ਮੈਨਹੱਟਨ ਇਲਾਕੇ ਵਿੱਚ ਸਥਿਤ 51 ਮੰਜ਼ਿਲਾ ਇਮਾਰਤ ਦੀ ਛੱਤ ਉੱਤੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ

 

 

ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਪਿੱਛੇ ਕਿਸੇ ਅੱਤਵਾਦੀ ਹਮਲੇ ਦਾ ਕੋਈ ਸੰਕੇਤ ਨਹੀਂ ਮਿਲਿਆ। ਨਿਊ ਯਾਰਕ ਦੇ ਗਵਰਨਰ ਐਂਡ੍ਰਿਯੂ ਕਿਯੂਮੋ ਨੇ ਵੀ ਦੱਸਿਆ ਕਿ ਸ਼ਾਇਦ ਪਾਇਲਟ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਇਮਾਰਤ ਦੀ ਛੱਤ ਉੱਤੇ ਕਰਵਾਉਣੀ ਚਾਹ ਰਿਹਾ ਸੀ

 

 

ਨਿਊ ਯਾਰਕ ਦੇ ਫ਼ਾਇਰ ਵਿਭਾਗ ਅਨੁਸਾਰ ਇਸ ਹੈਲੀਕਾਪਟਰ ਹਾਦਸੇ ' ਪਾਇਲਟ ਦੀ ਮੌਤ ਹੋ ਗਈ ਹੈ। ਜਿਸ ਵੇਲੇ ਇਹ ਹਾਦਸਾ ਵਾਪਰਿਆ, ਤਦ ਉਸ ਇਮਾਰਤ ਵਿੱਚ ਕਈ ਲੋਕ ਮੌਜੂਦ ਸਨ ਪਰ ਕੋਈ ਹੋਰ ਵੱਡਾ ਹਾਦਸਾ ਹੋਣ ਤੋਂ ਬਚਾਅ ਹੀ ਰਹਿ ਗਿਆ। ਇਮਾਰਤ ਨੂੰ ਵੀ ਕੋਈ ਨੁਕਸਾਨ ਨਹੀਂ ਪੁੱਜਾ।

 

 

ਇਸ ਹਾਦਸੇ ਦੇ ਤੁਰੰਤ ਬਾਅਦ ਇਮਾਰਤ ਨੂੰ ਖ਼ਾਲੀ ਕਰਵਾ ਦਿੱਤਾ ਗਿਆ ਕਿਉਂਕਿ ਜਦੋਂ ਇਹ ਹੈਲੀਕਾਪਟਰ ਛੱਤ ਉੱਤੇ ਕੇ ਡਿੱਗਿਆ ਸੀ, ਤਦ ਉਹ ਸਾਰੀ ਇਮਾਰਤ ਬਹੁਤ ਜ਼ੋਰ ਦੀ ਹਿੱਲੀ ਸੀ। ਛੱਤ ਉੱਤੇ ਅੱਗ ਵੀ ਲੱਗ ਗਈ ਸੀ

 

 

ਮੌਕੇ ਉੱਤੇ ਸਭ ਤੋਂ ਪਹਿਲਾਂ ਰਾਹਤ ਕਾਰਜਾਂ ਲਈ ਪੁੱਜੇ ਸਰਕਾਰੀ ਕਰਮਚਾਰੀਆਂ ਤੇ ਹੋਰ ਲੋਕਾਂ ਦਾ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨੇ ਤਹਿ ਦਿਲੋਂ ਧੰਨਵਾਦ ਕੀਤਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Helicopter crashed on 51 storey building in New York Pilot dies