ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਫੀਲੇ ਤੂਫਾਨ 'ਚ ਫਸਿਆ ਰੂਸੀ ਹੈਲੀਕਾਪਟਰ, ਐਮਰਜੈਂਸੀ ਲੈਂਡਿੰਗ 'ਚ 6 ਲੋਕ ਜ਼ਖ਼ਮੀ

ਬੁੱਧਵਾਰ ਸਵੇਰੇ ਅਜੀਬ ਹਾਲਤਾਂ ਵਿੱਚ ਸਾਇਬੇਰੀਆ ਵਿੱਚ ਇਕ ਯਾਤਰੀ ਜਹਾਜ਼ ਦੇ ਐਮਰਜੈਂਸੀ ਲੈਂਡਿੰਗ ਦੌਰਾਨ ਛੇ ਲੋਕ ਜ਼ਖ਼ਮੀ ਹੋ ਗਏ। ਰੂਸ ਦੇ ਐਮਰਜੈਂਸੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੇਸ਼ ਦੇ ਐਮਰਜੈਂਸੀ ਮੰਤਰਾਲੇ ਦੀ ਸਥਾਨਕ ਸ਼ਾਖ਼ਾ ਦੇ ਅਧਿਕਾਰੀਆਂ ਨੇ ਕਿਹਾ ਕਿ ਐਮਆਈ -8 ਹੈਲੀਕਾਪਟਰ ਬੇਯਕਿਟ ਪਿੰਡ ਤੋਂ ਉਡਾਨ ਭਰਨ ਤੋਂ ਬਾਅਦ ਬਰਫੀਲੇ ਤੂਫਾਨ ਵਿੱਚ ਫਸ ਗਿਆ ਸੀ।
 

 

ਇਸ ਜਹਾਜ਼ ਵਿੱਚ 21 ਯਾਤਰੀ ਅਤੇ ਚਾਲਕ ਦਲ ਦੇ ਤਿੰਨ ਮੈਂਬਰ ਸਵਾਰ ਸਨ। ਐਮਰਜੈਂਸੀ ਵਿੱਚ ਹੈਲੀਕਾਪਟਰ ਨੂੰ ਉਤਰਨਾ ਪਿਆ। ਸਿਹਤ ਅਧਿਕਾਰੀਆਂ ਅਨੁਸਾਰ ਹੈਲੀਕਾਪਟਰ ਉਤਰਨ ਤੋਂ ਬਾਅਦ ਪਲਟ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਦੋ ਦੀ ਸਰਜਰੀ ਚੱਲ ਰਹੀ ਹੈ। ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।
 

 

ਐਮਆਈ -8 ਦੋ-ਇੰਜਨਾਂ ਵਾਲਾ ਮੱਧਮ ਆਕਾਰ ਦਾ ਹੈਲੀਕਾਪਟਰ ਹੈ ਜੋ ਸੋਵੀਅਤ ਯੂਨੀਅਨ ਵਿੱਚ ਡਿਜ਼ਾਇਨ ਕੀਤਾ ਗਿਆ ਸੀ ਅਤੇ ਰੂਸ ਵਿੱਚ ਇੱਕ ਟ੍ਰਾਂਸਪੋਰਟ ਏਅਰਕ੍ਰਾਫਟ ਦੇ ਤੌਰ ਉੱਤੇ ਵਿਸ਼ਾਲ ਰੂਪ ਵਿੱਚ ਇਸਤੇਮਾਲ ਹੁੰਦਾ ਹੈ। ਰੂਸ ਵਿੱਚ ਪਿਛਲੇ ਕੁਝ ਮਹੀਨਿਆਂ ਵਿੱਚ ਐਮਆਈ 8 ਹੈਲੀਕਾਪਟਰਾਂ ਦੀ ਖ਼ਰਾਬ ਲੈਂਡਿੰਗ ਅਤੇ ਹੋਰ ਘਟਨਾਵਾਂ ਆਮ ਹੋ ਗਈਆਂ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:helicopter emergency Landing in Siberia in Russia 6 people injured