ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਬਈ ਜਾ ਰਹੇ ਹਵਾਈ ਜਹਾਜ਼ ਨੂੰ ਬੰਗਲਾਦੇਸ਼ ’ਚ ਅਗ਼ਵਾ ਕਰਨ ਦੀ ਕੋਸ਼ਿਸ਼ ਨਾਕਾਮ

ਦੁਬਈ ਜਾ ਰਹੇ ਹਵਾਈ ਜਹਾਜ਼ ਨੂੰ ਬੰਗਲਾਦੇਸ਼ ’ਚ ਅਗ਼ਵਾ ਕਰਨ ਦੀ ਕੋਸ਼ਿਸ਼ ਨਾਕਾਮ

ਬੰਗਲਾਦੇਸ਼ ਤੋਂ ਦੁਬਈ ਜਾ ਰਹੇ ਹਵਾਈ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਖ਼ਬਰ ਹੈ ਕਿ ਅਗ਼ਵਾਕਾਰ ਨੇ ਕਾਕਪਿਟ ਵਿੱਚ ਵੜ ਕੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਲੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਚਿਟਾਗਾਓਂ ਵਿਖੇ ਇਸਹ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ।

 

 

ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁੱਜ਼ਮਾਂ ਖ਼ਾਨ ਕਮਾਲ ਨੇ ਦੱਸਿਆ ਕਿ ਹਵਾਈ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਸਹੀ–ਸਲਾਮਤ ਕੱਢ ਲਿਆ ਗਿਆ ਹੈ ਪਰ ਸ਼ੱਕੀ ਅਗ਼ਵਾਰ ਹਾਲੇ ਵੀ ਉਡਾਣ ਬੀਜੀ 147 ਦੇ ਅੰਦਰ ਹੀ ਹੈ। ਹਵਾਈ ਜਹਾਜ਼ ਵਿੱਚ ਸਵਾਰ ਸੰਸਦ ਮੈਂਬਰ ਮੁਈਨੁੱਦੀਨ ਖ਼ਾਨ ਬਾਦਲ ਮੁਤਾਬਕ ਅਮਲੇ ਦਾ ਇੱਕ ਮੈਂਬਰ ਹਾਲੇ ਵੀ ਹਵਾਈ ਜਹਾਜ਼ ਵਿੱਚ ਫਸਿਆ ਹੋਇਆ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਢਾਕਾ ਤੋਂ ਦੁਬਈ ਜਾ ਰਹੇ ਹਵਾਈ ਜਹਾਜ਼ ਨੂੰ ਉਸ ਵੇਲੇ ਹਾਈਜੈਕ ਕਰਨ ਦਾ ਜਤਨ ਕੀਤਾ ਗਿਆ, ਜਦੋਂ ਉਸ ਨੇ ਐਤਵਾਰ ਦੁਪਹਿਰ ਨੂੰ ਸ਼ਾਹ ਅਮਾਨਤ ਕੌਮਾਂਤਰੀ ਹਵਾਈ ਅੱਡੇ ਉੱਤੇ ਲੈਂਡ ਕੀਤਾ।

 

 

ਹਾਲੇ ਕੁਝ ਦਿਨ ਪਹਿਲਾਂ ਹੀ ਹਾਈਜੈਕ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਹਵਾਈ ਅੱਡੇ ਵੱਲ ਜਾਣ ਵਾਲੀਆਂ ਸਾਰੀਆਂ ਗੱਡੀਆਂ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਸਪੀਡ ਬ੍ਰੇਕਰਜ਼ ਰਾਹੀਂ ਗੱਡੀਆਂ ਦੀ ਰਫ਼ਤਾਰ ਹੌਲੀ ਕਰ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hijack bid of Dubai flight foiled in Bangla Desh