ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ ਇਕ ਹੋਰ ਹਿੰਦੂ ਲੜਕੀ ਅਗਵਾ

 

ਪਾਕਿਸਤਾਨ ਦੇ ਸਿੰਧ ਦੀ ਦੋ ਹਿੰਦੂ ਲੜਕੀਆਂ ਦੇ ਅਗਵਾ ਅਤੇ ਧਰਮ ਬਦਲਣ ਦਾ ਭਖਿਆ ਮਾਮਲਾ ਹਾਲੇ ਠੰਢਾ ਨਹੀਂ ਸੀ ਹੋਇਆ ਕਿ ਇਕ ਹੋਰ ਹਿੰਦੂ ਲੜਕੀ ਦੇ ਅਗਵਾ ਹੋਣ ਖ਼ਬਰ ਸਾਹਮਣੇ ਆਈ ਹੈ। ਦਸਿਆ ਜਾ ਰਿਹਾ ਹੈ ਕਿ ਇਸ ਨਵੇਂ ਮਾਮਲੇ ਚ ਅਗਵਾ ਹੋਈ ਇਸ ਲੜਕੀ ਦਾ ਨਾਂ ਸੋਨੀਆ ਭੀਲ ਹੈ ਤੇ ਇਸਦਾ ਧਰਮ ਬਦਲਵਾਇਆ ਗਿਆ ਹੈ।

 

ਸੀਨੀਅਰ ਪਾਕਿਸਤਾਨੀ ਪੱਤਰਕਾਰ ਬਿਲਾਲ ਫ਼ਾਰੂਕੀ ਨੇ ਟਵੀਟ ਕਰਕੇ ਇਸ ਨਵੇਂ ਅਗਾਹ ਤੇ ਧਰਮ ਬਦਲਣ ਦੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਚ ਲਿਖਿਆ, ਇਕ ਹੋਰ ਹਿੰਦੂ ਲੜਕੀ ਸੋਨੀਆ ਭੀਲ ਨੂੰ ਸਿੰਧ ਚ ਅਗਵਾਹ ਕਰ ਲਿਆ ਗਿਆ ਹੈ।

 

ਬਿਲਾਲ ਫ਼ਾਰੂਕੀ ਦੇ ਇਸ ਟਵੀਟ ਮਗਰੋਂ ਦ ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਨੇ ਇਸ ਖ਼ਬਰ ਨੂੰ ਪ੍ਰਮੁਖਤਾ ਨਾਲ ਵੈਬਸਾਈਟ ਤੇ ਥਾਂ ਦਿੱਤੀ। ਪਾਕਿ ਦੇ ਇਕ ਹੋਰ ਅਖ਼ਬਾਰ ਡਾਨ ਨੇ ਪੀਐਮ ਇਮਰਾਨ ਖ਼ਾਨ ਵਲੋਂ ਦੋ ਹਿੰਦੂ ਲੜਕੀਆਂ ਦੇ ਅਗਵਾਹ ਅਤੇ ਧਰਮ ਬਦਲਣ ਨੂੰ ਲੈ ਕੇ ਜਾਂਚ ਦੇ ਹੁਕਮ ਨੂੰ ਅਹਿਮ ਤੌਰ ਤੇ ਚੁਕਿਆ ਹੈ ਜਦਕਿ ਦ ਨੇਸ਼ਨ ਅਖ਼ਬਾਰ ਨੇ ਇਸ ਪੂਰੇ ਵਿਵਾਦ ਨੂੰ ਮੁੱਖ ਖ਼ਬਰ ਬਣਾਈ ਹੈ। ਹਾਲਾਂਕਿ ਉਰਦੂ ਅਖ਼ਬਾਰਾਂ ਚ ਇਸ ਖ਼ਬਰ ਨੂੰ ਤਵੱਜੋ ਨਹੀਂ ਮਿਲੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hindu girl kidnapped in Pak changed religion