ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਭੀੜ ਵੱਲੋਂ ਹਿੰਦੂ ਪ੍ਰਿੰਸੀਪਲ ਦੀ ਮਾਰਕੁੱਟ, ਸਿੰਧ ’ਚ ਦੰਗੇ ਭੜਕੇ

ਪਾਕਿ ’ਚ ਹਿੰਦੂ ਪ੍ਰਿੰਸੀਪਲ ਖਿਲਾਫ ਕੇਸ ਦਰਜ, ਸਿੰਧ ’ਚ ਦੰਗੇ ਭੜਕੇ

ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਇਕ ਸਕੂਲ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਪ੍ਰਿੰਸੀਪਲ ਖਿਲਾਫ ਕਥਿਤ ਤੌਰ ਉਤੇ ਈਸ਼ਨਿੰਦਾ ਦਾ ਮਾਮਲਾ ਦਰਜ ਹੋਣ ਬਾਅਦ ਐਤਵਾਰ ਨੂੰ ਸੂਬੇ ਦੇ ਕਈ ਖੇਤਰਾਂ ਵਿਚ ਦੰਗੇ ਭੜਕ ਗਏ। ਇਸ ਤੋਂ ਇਲਾਵਾ ਮੰਦਰ ਵਿਚ ਤੋੜਫੋੜ ਕੀਤੀ ਗਈ। ਮੀਡੀਆ ਵਿਚ ਆਈ ਖਬਰ ਵਿਚ ਇਸਦੀ ਜਾਣਕਾਰੀ ਦਿੱਤੀ ਗਈ ਹੈ। ਇਕ ਵਿਦਿਆਰਥੀ ਦੇ ਪਿਤਾ ਅਬਦੁਲ ਅਜੀਜ ਰਾਜਪੂਤ ਦੀ ਸ਼ਿਕਾਇਤ ਉਤੇ ਸਿੰਧ ਪਬਲਿਕ ਸਕੂਲ ਦੇ ਪ੍ਰਿੰਸੀਪਲ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।

 

ਰਾਜਪੂਤ ਦਾ ਦਾਅਵਾ ਹੈ ਕਿ ਅਧਿਆਪਕ ਨੇ ਕਥਿਤ ਤੌਰ ਉਤੇ ਈਸ਼ਨਿੰਦਾ ਕੀਤੀ ਹੈ। ਸਕੂਲ ਦੇ ਪ੍ਰਿੰਸੀਪਲ ਖਿਲਾਫ ਮਾਮਲਾ ਦਰਜ ਹੋਣ ਬਾਅਦ ਘੋਟਕੀ ਜ਼ਿਲ੍ਹੇ ਦੇ ਵਿਆਪਕ ਪੈਮਾਨੇ ਉਤੇ ਪ੍ਰਦਰਸ਼ਨ ਹੋਇਆ ਹੈ। ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਸਕੂਲ ਵਿਚ ਭੰਨ ਤੋੜ ਕੀਤੇ ਜਾਣ ਨਾਲ ਸਬੰਧਤ ਇਕ ਵੀਡੀਓ ਸਾਂਝਾ ਕਰਦੇ ਹੋਏ ਸਥਿਤੀ ਉਤੇ ਗੰਭੀਰ ਚਿੰਦਾ ਪ੍ਰਗਟਾਈ ਹੈ।

 

ਮਨੁੱਖੀ ਅਧਿਕਾਰ ਸੰਗਠਨ ਨੇ ਇਕ ਟਵੀਟ ਵਿਚ ਕਿਹਾ ਕਿ ਘੋਟਕੀ ਵਿਚ ਈਸ਼ਨਿੰਦਾ ਦੇ ਦੋਸ਼ਾਂ ਦੀਆਂ  ਖਬਰਾਂ ਚਿੰਤਾਜਨਕ ਹਨ। ਘੋਟਕੀ ਦੇ ਸੀਨੀਅਰ ਪੁਲਿਸ ਸੁਪਰਡੈਂਟ ਫਾਰੂਖ ਲੰਜਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਪੁਲਿਸ ਖੇਤਰ ਵਿਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਉਤੇ ਕਾਬੂ ਕਰ ਰਹੀ ਹੈ।

 

ਪ੍ਰਿੰਸੀਪਲ ਨੂੰ ਅਣਦੱਸੀ ਥਾਂ ਉਤੇ ਲਿਜਾਇਆ ਗਿਆ

 

ਪਾਕਿਸਤਾਨ ਹਿੰਦੂ ਪਰਿਸ਼ਦ ਦੇ ਪ੍ਰਮੁੱਖ ਅਤੇ ਪਾਕਿਸਤਾਨ ਤਹਿਰੀਕ–ਏ–ਇਨਸਾਫ (ਪੀਟੀਆਈ) ਦੇ ਆਗੂ ਰਮੇਸ਼ ਕੁਮਾਰ ਵਾਂਕਵਾਨੀ ਨੇ ਕਿਹਾ ਕਿ ਪ੍ਰਿੰਸੀਪਲ ਨੂੰ ਸੁਰੱਖਿਆ ਕਾਰਨਾਂ ਕਰਕੇ ਕਿਸੇ ਅਣਦੱਸੀ ਥਾਂ ਉਤੇ ਲਿਜਾਇਆ ਗਿਆ ਹੈ ਅਤੇ ਮਾਮਲੇ ਦੀ ਵਿਸਥਾਰਤ ਜਾਂਚ ਲਈ ਹੈਦਰਾਬਾਦ ਦੇ ਉਪ ਮਹਾਂਨਿਰੀਖਕ ਨਈਮ ਸ਼ੇਖ ਹਵਾਲੇ ਕੀਤਾ ਜਾਵੇਗਾ। ਮੀਰਪੁਰ ਮਾਥੇਲੋ ਅਤੇ ਆਦਿਲਪੁਰ ਸਮੇਤ ਆਸਪਾਸ ਦੇ ਸ਼ਹਿਰਾਂ ਵਿਚ ਵੀ ਵਿਰੋਧ ਪ੍ਰਦਰਸ਼ਨ ਹੋਏ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਨੂੰ ਜਾਮ ਕਰ ਦਿੱਤਾ ਅਤੇ ਸਕੂਲ ਦੇ ਪ੍ਰਿੰਸੀਪਲ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hindu teacher beaten up by mob in Pakistan riots in Sindh