ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਹਿੰਦੂ ਮੰਦਰ ਦੀ ਭੰਨ ਤੋੜ, ਇਮਰਾਨ ਵੱਲੋਂ ਕਾਰਵਾਈ ਕਰਨ ਦੇ ਹੁਕਮ

ਪਾਕਿ ‘’ਚ ਹਿੰਦੂ ਮੰਦਰ ਦੀ ਭੰਨ ਤੋੜ, ਇਮਰਾਨ ਵੱਲੋਂ ਕਾਰਵਾਈ ਕਰਨ ਦੇ ਹੁਕਮ

ਪਾਕਿਸਤਾਨ ਦੇ ਸਿੰਧ ਸੂਬੇ ਵਿਚ ਬਦਮਾਸ਼ਾਂ ਨੇ ਇਕ ਹਿੰਦੂ ਮੰਦਰ ਵਿਚ ਤੋੜਫੋੜ ਕਰਕੇ ਪਵਿੱਤਰ ਗ੍ਰੰਥਾਂ ਅਤੇ ਮੂਰਤੀਆਂ ਵਿਚ ਅੱਗ ਲਗਾ ਦਿੱਛੀ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਉਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਦੋਸ਼ੀਆਂ ਦੇ ਖਿਲਾਫ ਛੇਤੀ ਅਤੇ ਠੋਸ ਕਾਰਵਾਈ ਦਾ ਆਦੇਸ਼ ਦਿੱਤਾ ਹੈ। ਇਹ ਘਟਨਾ ਖੈਰਪੁਰ ਜ਼ਿਲ੍ਹੇ ਦੇ ਕੁੰਬ ਸ਼ਹਿਰ ਵਿਚ ਪਿਛਲੇ ਹਫਤੇ ਹੋਈ। ਤੋੜਫੋੜ ਦੇ ਬਾਅਦ ਅਣਜਾਛ ਹਮਲਾਵਰ ਫਰਾਰ ਹੋ ਗਏ।

 

ਖਾਨ ਨੇ ਟਵੀਟਰ ਉਤੇ ਪ੍ਰਾਂਤ ਦੇ ਪ੍ਰਸ਼ਾਸਨ ਨੂੰ ਦੋਸ਼ੀਆਂ ਖਿਲਾਫ ਛੇਤੀ ਕਾਰਵਾਈ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੰਧ ਸਰਕਾਰ ਨੂੰ ਦੋਸ਼ੀਆਂ ਦੇ ਖਿਲਾਫ ਛੇਤੀ ਅਤੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਇਹ ਕੁਰਾਨ ਦੀ ਸਿੱਖਿਆ ਦੇ ਖਿਲਾਫ ਹੈ। ਹਿੰਦੂ ਭਾਈਚਾਰੇ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਪੁਲਿਸ ਮਾਮਲਾ ਦਰਜ ਕਰਵਾਇਆ ਹੈ।

 

ਇਹ ਮੰਦਰ ਭਾਈਚਾਰੇ ਦੇ ਲੋਕਾਂ ਦੇ ਘਰਾਂ ਕੋਲ ਸੀ ਇਸ ਲਈ ਉਨ੍ਹਾਂ ਨੇ ਮੰਦਰ ਦੀ ਦੇਖਭਾਲ ਕਰਨ ਲਈ ਕਿਸੇ ਨੂੰ ਨਹੀਂ ਰੱਖਿਆ ਸੀ, ਕਿਉਂਕਿ ਉਨ੍ਹਾਂ ਨੂੰ  ਲਗਦਾ ਸੀ ਕਿ ਇਹ ਸੁਰੱਖਿਅਤ ਹੈ। ਸਮਾ ਟੀਵੀ ਨੇ ਦੱਸਿਆ ਕਿ ਘਟਲਾ ਦੇ ਬਾਅਦ ਇਲਾਕੇ ਦੇ ਹਿੰਦੂਆਂ ਨੇ ਸ਼ਹਿਰ ਵਿਚ ਪ੍ਰਦਰਸ਼ਨ ਕੀਤਾ। ਪਾਕਿਸਤਾਨ ਹਿੰਦੂ ਪਰਿਸ਼ਦ ਦੇ ਸਲਾਹਕਾਰ ਰਾਜੇਸ਼ ਕੁਮਾਰ ਹਰਦਸਾਨੀ ਨੇ ਹਿੰਦੂ ਮੰਦਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਕਾਰਜ ਬਲ ਗਠਿਤ ਕਰਨ ਦੀ ਮੰਗ ਕੀਤੀ ਹੈ।

 

ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਹਿੰਦੂ ਭਾਈਚਾਰੇ ਵਿਚ ਅਸ਼ਾਂਤੀ ਪੈਦਾ ਕਰ ਦਿੱਤੀ ਹੈ। ਇਸ ਤਰ੍ਹਾਂ ਦੇ ਹਮਲੇ ਦੇਸ਼ ਭਰ ਵਿਚ  ਮਾਹੌਲ ਬਿਗਾੜਨ ਦੀ ਕੋਸ਼ਿਸ਼ ਦੇ ਤਹਿਤ ਕੀਤੇ ਜਾਂਦੇ ਹਨ। ਪੁਲਿਸ ਨੇ ਕਿਹਾ ਕਿ ਉਹ ਹਮਲਾਵਰ ਦੀ ਭਾਲ ਕਰ ਰਹ ਹੈ, ਪ੍ਰੰਤੂ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ।  ਕਿਸੇ ਵੀ ਵਿਅਕਤੀ ਜਾਂ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।

 

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ 22 ਕਰੋੜ ਦੀ ਆਬਾਦੀ ਵਿਚ ਹਿੰਦੂਆਂ ਦੀ ਕਰੀਬ ਦੋ ਫੀਸਦੀ ਆਬਾਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hindu temple vandalised in Pakistan pm imran khan have orders of action