ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਂਗਕਾਂਗ ਨੇ ਵਿਵਾਦਿਤ ਹਵਾਲਗੀ ਬਿੱਲ ਵਾਪਸ ਲਿਆ

ਹਾਂਗਕਾਂਗ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ 'ਤੇ ਵਿਵਾਦਿਤ ਹਵਾਲਗੀ ਬਿੱਲ ਵਾਪਸ ਲੈ ਲਿਆ। ਇਸ ਬਿੱਲ ਦੇ ਕਾਰਨ, ਇਥੇ 20 ਹਫ਼ਤਿਆਂ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਹੇ ਸਨ ਅਤੇ ਰਾਜਨੀਤਿਕ ਉਥਲ-ਪੁਥਲ ਹੋਈ। 

 

ਹਾਂਗਕਾਂਗ ਦੇ ਫ੍ਰੀ ਪ੍ਰੈੱਸ ਦੀ ਰਿਪੋਰਟ ਦੇ ਅਨੁਸਾਰ ਵਿਧਾਨ ਸਭਾ ਵਿੱਚ ਮੁੱਖ ਕਾਰਜਕਾਰੀ ਦੇ ਸੰਬੋਧਨ ਦੌਰਾਨ ਹੋਏ ਵਿਰੋਧ ਪ੍ਰਦਰਸ਼ਨਾਂ ਕਾਰਨ ਇਹ ਕਦਮ ਇੱਕ ਹਫ਼ਤੇ ਦੇਰੀ ਨਾਲ ਚੁੱਕਿਆ ਜਾ ਸਕਿਆ। ਬਿੱਲ ਦੀ ਦੂਜੀ ਰੀਡਿੰਗ ਬੁੱਧਵਾਰ ਨੂੰ ਮੁੜ ਸ਼ੁਰੂ ਕੀਤੀ ਗਈ। ਸੁਰੱਖਿਆ ਸਕੱਤਰ ਜਾਨ ਲੀ ਨੇ ਸਦਨ ਨੂੰ ਇਸ ਬਿੱਲ ਨੂੰ ਵਾਪਸ ਲੈਣ ਦੀ ਅਪੀਲ ਕੀਤੀ।

 

ਚੀਨ ਹਾਂਗਕਾਂਗ ਦੀ ਸੰਕਟ ਵਿੱਚ ਘਿਰੀ ਮੁੱਖ ਕਾਰਜਕਾਰੀ ਕੈਰੀ ਲੇਮ ਨੂੰ ਹਟਾਉਣ ਸਬੰਧੀ ਯੋਜਨਾ ਬਣਾ ਰਿਹਾ ਹੈ। ਫਾਈਨਾਂਸ਼ੀਅਲ ਟਾਇਮਜ਼ ਨੇ ਬੁੱਧਵਾਰ ਨੂੰ ਇਹ ਖ਼ਬਰ ਦਿੱਤੀ। ਹਾਂਗਕਾਂਗ ਵਿੱਚ ਲੋਕਤੰਤਰ ਸਥਾਪਤ ਕਰਨ ਦੇ ਹੱਕ ਵਿੱਚ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਹੋਏ ਹਨ। ਚੀਨ ਪੱਖੀ ਨੇਤਾ ਨੂੰ ਅਰਧ-ਖੁਦਮੁਖਤਿਆਰੀ ਸ਼ਹਿਰ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਤਾਰ ਆਲੋਚਨਾ ਝਲਣੀ ਪਈ ਹੈ।

 

ਫਾਈਨਾਂਸ਼ੀਅਲ ਟਾਇਮਜ਼ ਦੀ ਖ਼ਬਰ ਮੁਤਾਬਕ ਚੀਨ ਦੀ ਸਰਕਾਰ ਹੁਣ ਲੇਮ ਦੇ ਸਥਾਨ ਉੱਤੇ ਇੱਕ ਅੰਤਰਿਮ ਮੁੱਖ ਕਾਰਜਕਾਰੀ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੀ ਹੈ। ਖ਼ਬਰ ਵਿੱਚ ਅਣਪਛਾਤੇ ਸੂਤਰਾਂ ਦਾ ਹਵਾਲਾ ਦਿੱਤਾ ਗਿਆ ਹੈ ਜੋ ਇਸ ਯੋਜਨਾ ਤੋਂ ਜਾਣੂ ਹਨ। ਉਥੇ, ਲੇਮ ਦੇ ਦਫ਼ਤਰ ਨੇ ਇਸ ਖ਼ਬਰ ਉੱਤੇ ਤੱਤਕਾਲ ਕੋਈ ਟਿਪਣੀ ਨਹੀਂ ਕੀਤੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hong Kong took Extradition Bill back