ਸਾਊਦੀ ਅਰਬ ਦੇ ਹੋਟਲਾਂ ਵਿੱਚ ਵਿਦੇਸ਼ੀ ਪੁਰਸ਼ ਅਤੇ ਔਰਤਾਂ ਬਿਨਾਂ ਆਪਣੇ ਸੰਬੰਧਾਂ ਨੂੰ ਸਾਬਤ ਕੀਤੇ ਬਿਨਾਂ ਹੀ ਰਹਿ ਸਕਿਣਗੇ। ਸਾਊਦੀ ਅਰਬ ਨੇ ਆਪਣੇ ਦੇਸ਼ ਵਿੱਚ ਸੈਲਾਨੀਆਂ ਨੂੰ ਆਪਣੇ ਦੇਸ਼ ਵੱਲ ਖਿੱਚਣ ਵੱਲ ਖਿੱਚਣ ਲਈ ਇਕ ਨਵੀਂ ਟੂਰਿਸਟ ਵੀਜ਼ਾ ਪ੍ਰਣਾਲੀ ਲਾਗੂ ਕੀਤੀ ਸੀ। ਇਸ ਫ਼ੈਸਲੇ ਤੋਂ ਬਾਅਦ ਹੁਣ ਸਾਊਦੀ ਅਰਬ ਵਿੱਚ ਆਉਣ ਵਾਲੇ ਅਣਵਿਆਹੀਆਂ ਮਹਿਲਾਵਾਂ ਅਤੇ ਪੁਰਸ਼ਾਂ ਨੂੰ ਹੋਟਲ ਹੋਟਲ ਦੇ ਕਮਰਿਆਂ ਵਿੱਚ ਇਕੱਠੇ ਰੁਕਣ ਲਈ ਸਬੰਧਾਂ ਨੂੰ ਸਾਬਤ ਕਰਨ ਦੀ ਲੋੜ ਨਹੀਂ ਹੋਵੇਗੀ।
ਸਾਊਦੀ ਅਰਬ ਵਿੱਚ ਵਿਆਹ ਤੋਂ ਬਿਨਾਂ ਮਹਿਲਾ ਅਤੇ ਮਰਦ ਦੇ ਇੱਕਠੇ ਰਹਿਣ ਉੱਤੇ ਪਾਬੰਦੀ ਹੈ। ਅਰਬੀ ਭਾਸ਼ਾ ਦੇ ਅਖ਼ਬਾਰ ਓਕਾਜ ਨੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਸਾਊਦੀ ਅਰਬ ਦੇ ਸਾਰੇ ਨਾਗਰਿਕਾਂ ਨੂੰ ਹੋਟਲ ਵਿੱਚ ਰੁਕਣ ਤੋਂ ਪਹਿਲਾਂ ਰਿਸ਼ਤੇ ਨੂੰ ਪ੍ਰਮਾਣਿਤ ਕਰਨ ਲਈ ਇੱਕ ਸ਼ਨਾਖਤੀ ਕਾਰਡ ਦਿਖਾਉਣ ਦੀ ਲੋੜ ਹੁੰਦੀ ਹੈ, ਪਰ ਵਿਦੇਸ਼ੀ ਸੈਲਾਨੀਆਂ ਨੂੰ ਅਜਿਹਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਮਹਿਲਾਵਾਂ (ਸਾਊਦੀ ਅਰਬ ਦੀਆਂ ਔਰਤਾਂ) ਵੀ ਸ਼ਨਾਖਤੀ ਕਾਰਡ ਦਿਖਾ ਕੇ ਹੋਟਲ ਦੇ ਕਮਰਿਆਂ ਵਿੱਚ ਇਕੱਲੇ ਰਹਿ ਸਕਦੀਆਂ ਹਨ। ਪਿਛਲੇ ਹਫ਼ਤੇ, ਸਾਊਦੀ ਅਰਬ ਨੇ ਤੇਲ ਦੀ ਬਰਾਮਦ ਤੋਂ ਇਲਾਵਾ ਆਪਣੀ ਆਰਥਿਕਤਾ ਨੂੰ ਵਧਾਉਣ ਦੇ ਉਦੇਸ਼ ਨਾਲ 49 ਦੇਸ਼ਾਂ ਦੇ ਵਿਦੇਸ਼ੀ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ। ਹਾਲਾਂਕਿ, ਸਾਊਦੀ ਅਰਬ ਵਿੱਚ ਅਜੇ ਵੀ ਸ਼ਰਾਬ 'ਤੇ ਪਾਬੰਦੀ ਹੈ।