ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹਿਊਸਟਨ ਅਦਾਲਤ ਵੱਲੋਂ ਕਸ਼ਮੀਰ ਮੁੱਦੇ ’ਤੇ PM ਮੋਦੀ ਦੇ ਸੰਮਨ ਜਾਰੀ

ਹਿਊਸਟਨ ਅਦਾਲਤ ਵੱਲੋਂ ਕਸ਼ਮੀਰ ਮੁੱਦੇ ’ਤੇ PM ਮੋਦੀ ਦੇ ਸੰਮਨ ਜਾਰੀ

ਹੁਣ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਹਿਊਸਟਨ ਪੁੱਜ ਰਹੇ ਹਨ। ਐਤਵਾਰ ਨੂੰ ਉਨ੍ਹਾਂ ਦੀ ਬਹੁ–ਚਰਚਿਤ ‘ਹਾਓਡੀ ਮੋਦੀ’ ਰੈਲੀ ਹੈ; ਜਿੱਥੇ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਵੀ ਖ਼ਾਸ ਤੌਰ ’ਤੇ ਪੁੱਜ ਰਹੇ ਹਨ। ਪਰ ਉਸ ਤੋਂ ਪਹਿਲਾਂ ਹੀ ਕੁਝ ਕਸ਼ਮੀਰੀ ਕਾਰਕੁੰਨਾਂ ਤੇ ਖ਼ਾਲਿਸਤਾਨ ਦੇ ਕੁਝ ਸਮਰਥਕਾਂ ਨੇ ਸ੍ਰੀ ਮੋਦੀ ਵਿਰੁੱਧ ਹਿਊਸਟਨ ਦੀ ਇੱਕ ਅਦਾਲਤ ’ਚ ਕੇਸ ਦਾਇਰ ਕਰ ਦਿੱਤਾ ਹੈ।

 

 

‘ਹਿਊਸਟਨ ਕ੍ਰੌਨੀਕਲ’ ਦੀ ਰਿਪੋਰਟ ਅਨੁਸਾਰ ਅਦਾਲਤ ਨੇ ਅਜਿਹੇ ਮਾਮਲਿਆਂ ਉੱਤੇ ਗ਼ੌਰ ਕਰਦਿਆਂ ਸ੍ਰੀ ਮੋਦੀ ਵਿਰੁੱਧ ਸੰਮਨ ਵੀ ਜਾਰੀ ਕਰ ਦਿੱਤੇ ਹਨ। ਇਸ ਕਾਨੂੰਨੀ ਕਾਰਵਾਈ ਪਿੱਛੇ ‘ਸਿੱਖਸ ਫ਼ਾਰ ਜਸਟਿਸ’ ਨਾਂਅ ਦੀ ਜੱਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦਾ ਹੀ ਦਿਮਾਗ਼ ਹੈ।

 

 

ਹਿਊਸਟਨ ਦੀ ਅਦਾਲਤ ਵਿੱਚ ਸ੍ਰੀ ਮੋਦੀ ਵਿਰੁੱਧ 73 ਪੰਨਿਆਂ ਦੀ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਤੋਂ ਇਲਾਵਾ ਹਿਊਸਟਨ ’ਚ ਕਈ ਥਾਈਂ ਸ੍ਰੀ ਮੋਦੀ ਦਾ ਵਿਰੋਧ ਕਰਨ ਲਈ ਖ਼ਾਸ ਸਮਾਰੋਹ ਰੱਖੇ ਗਏ ਹਨ।

 

 

ਇਹ ਕਾਨੂੰਨੀ ਕਾਰਵਾਈ ਬੀਤੀ 5 ਅਗਸਤ ਨੂੰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕਰਨ ਵਿਰੁੱਧ ਕੀਤੀ ਗਈ ਹੈ। ਕਸ਼ਮੀਰੀ ਕਾਰਕੁੰਨਾਂ ਤੇ ਗੁਰਪਤਵੰਤ ਸਿੰਘ ਪਨੂੰ ਦਾ ਕਹਿਣਾ ਹੈ ਕਿ ਕਸ਼ਮੀਰ ਵਾਦੀ ਵਿੱਚ ਆਮ ਜਨਤਾ ਨਾਲ ਕਥਿਤ ਤੌਰ ’ਤੇ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਡੇਢ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਕਸ਼ਮੀਰੀ ਜਨਤਾ ਨੂੰ ਕਰਫ਼ਿਊ ਹੇਠ ਰੱਖਿਆ ਜਾ ਰਿਹਾ ਹੈ ਤੇ ਉੱਥੇ ਕੋਈ ਵੀ ਕੰਮਕਾਜ ਨਹੀਂ ਹੋ ਰਿਹਾ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਸਰਕਾਰ ਨੇ ਅਮਰੀਕੀ ਪ੍ਰਸ਼ਾਸਨ ਨਾਲ ਪੂਰਾ ਰਾਬਤਾ ਕਾਇਮ ਕੀਤਾ ਹੋਇਆ ਹੈ।

 

 

ਇਹ ਵੀ ਪਤਾ ਲੱਗਾ ਹੈ ਕਿ ਗੁਰਪਤਵੰਤ ਸਿੰਘ ਪਨੂੰ ਨੇ ਹੁਣ ‘ਕਸ਼ਮੀਰ ਖ਼ਾਲਿਸਤਾਨ ਰੈਫ਼ਰੈਂਡਮ ਫ਼ਰੰਟ’ ਨਾਂਅ ਦੀ ਇੱਕ ਜੱਥੇਬੰਦੀ ਕਾਇਮ ਕੀਤੀ ਹੈ ਤੇ ਉਸੇ ਵੱਲੋਂ ਸ੍ਰੀ ਮੋਦੀ ਵਿਰੁੱਧ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ਵਿੱਚ ਸ੍ਰੀ ਮੋਦੀ ਤੋਂ ਇਲਾਵਾ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਚਿਨਾਰ ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਕੰਵਲਜੀਤ ਸਿੰਘ ਢਿਲੋਂ ਨੂੰ ਵੀ ਧਿਰ ਬਣਾਇਆ ਗਿਆ ਹੈ।

 

 

ਲੈ. ਜਨ. ਦੀ ਅਗਵਾਈ ਹੇਠ ਹੀ ਫ਼ੌਜ ਇਸ ਵੇਲੇ ਕਸ਼ਮੀਰ ਵਿੱਚ ਸੁਰੱਖਿਆ ਡਿਊਟੀ ਉੱਤੇ ਤਾਇਨਾਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Houston Court issues summons to PM Modi over Kashmir issue