ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰੇਨ ਡੈੱਡ ਮਾਂ ਨੇ ਇੰਝ ਬਚਾਈ ਆਪਣੇ ਬੱਚੇ ਦੀ ਜਾਨ

ਬ੍ਰੇਨ ਡੈੱਡ ਮਾਂ ਨੇ ਇੰਝ ਬਚਾਈ ਆਪਣੇ ਬੱਚੇ ਦੀ ਜਾਨ

ਇਹ ਆਖਿਆ ਤੇ ਮੰਨਿਆ ਜਾਂਦਾ ਹੈ ਕਿ ਇੱਕ ਬੱਚੇ ਲਈ ਦੁਨੀਆ ਵਿੱਚ ਮਾਂ ਤੋਂ ਵਧ ਕੇ ਕੋਈ ਨਹੀਂ ਹੈ। ਅਜਿਹਾ ਕੁਝ ਹੀ ਪੁਰਤਗਾਲ ਵਿੱਚ ਵੇਖਣ ਨੂੰ ਮਿਲਿਆ, ਜਦੋਂ ਮੌਤ ਦੇ ਮੂੰਹ ’ਚ ਜਾ ਰਹੀ ਇੱਕ ਮਾਂ ਨੇ ਆਪਣੇ ਬੱਚੇ ਨੂੰ ਬਚਾ ਲਿਆ। ਪੁਰਤਗਾਲ ਦੇ ਇੱਕ ਹਸਪਤਾਲ ਵਿੱਚ ਇਹ ਚਮਤਕਾਰ ਤਦ ਵੇਖਣ ਨੂੰ ਮਿਲਆ, ਜਦੋਂ ਦਿਮਾਗ਼ ਤੋਂ ਮ੍ਰਿਤਕ ਐਲਾਨੀ ਜਾ ਚੁੱਕੀ ਇੱਕ ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ।

 

 

ਪੁਰਤਗਾਲ ਦੇ ਸੇਂਟ ਜੌਨ ਹਸਪਤਾਲ ਵਿੱਚ 26 ਸਾਲਾ ਸਾਬਕਾ ਕੌਮਾਂਤਰੀ ਖਿਡਾਰਨ ਕੈਟਰੀਨਾ ਸੇਕੁਰੀਨ ਦਸੰਬਰ ਤੋਂ ਬ੍ਰੇਨ ਡੈੱਡ ਹਾਲਤ ਵਿੱਚ ਭਰਤੀ ਸੀ। ਦਸੰਬਰ ’ਚ ਕੈਟਰੀਨਾ ਜਦੋਂ ਕੋਮਾ ’ਚ ਗਈ, ਤਦ ਉਹ 19 ਹਫ਼ਤਿਆਂ ਦੀ ਗਰਭਵਤੀ ਸੀ।

 

 

ਕੈਟਰੀਨਾ ਨੂੰ ਦਸੰਬਰ ਮਹੀਨੇ ਦਮੇ ਦਾ ਦੌਰਾ ਪਿਅਆਸੀ। ਉਹ ਦੌਰਾ ਇੰਨਾ ਖ਼ਤਰਨਾਕ ਸੀ ਕਿ ਉਹ ਸਿੱਧੀ ਕੋਮਾ ਵਿੱਚ ਚਲੀ ਗਈ। ਹਸਪਤਾਲ ’ਚ ਇਲਾਜ ਕਰ ਰਹੇ ਡਾਕਟਰਾਂ ਨੇ 26 ਦਸੰਬਰ ਨੂੰ ਉਸ ਨੂੰ ਬ੍ਰੇਨ–ਡੈੱਡ ਐਲਾਨ ਦਿੱਤਾ। ਪਿਛਲੇ 5–ਦਿਨਾਂ ਤੋਂ ਕੈਟਰੀਨਾ ਹਸਪਤਾਲ ਵਿੱਚ ਭਰਤੀ ਸੀ। ਉਹ ਕਿਉਂਕਿ ਗਰਭਵਤੀ ਸੀ, ਇਸੇ ਲਈ ਉਸ ਦੇ ਦਿਲ ਨੂੰ ਨੂੰ ਵੈਂਟੀਲੇਟਰ ਰਾਹੀਂ ਚੱਲਦਾ ਰੱਖਿਆ ਗਿਆ। ਡਾਕਟਰ ਚਾਹੁੰਦੇ ਸਨ ਕਿ ਉਸ ਦੇ ਗਰਭ ਵਿੱਚ ਪਲ਼ ਰਿਹਾ ਬੱਚਾ ਬਚਾਇਆ ਜਾ ਸਕੇ।

 

 

ਉਂਝ ਵੀ ਗਰਭ ਘੱਟੋ–ਘੱਟ 32 ਹਫ਼ਤਿਆਂ ਦਾ ਹੋਣਾ ਚਾਹੀਦਾ ਹੈ, ਤਾਂ ਜੋ ਬੱਚੇ ਦੇ ਜਨਮ ਦੌਰਾਨ ਕੋਈ ਪਰੇਸ਼ਾਨੀ ਨਾ ਹੋਵੇ। ਕੁਝ ਦਿਨ ਪਹਿਲਾਂ ਕੈਟਰੀਨਾ ਦੀ ਤਬੀਅਤ ਅਚਾਨਕ ਤੇਜ਼ੀ ਨਾਲ ਵਿਗੜਨ ਲੱਗੀ। ਉਸ ਦੀ ਹਾਲਤ ਵੇਖਦਿਆਂ ਡਾਕਟਰਾਂ ਨੇ ਆਪਰੇਸ਼ਨ ਰਾਹੀਂ ਬੱਚਾ ਬਾਹਰ ਕੱਢ ਲਿਆ। ਬੱਚੇ ਦੇ ਜਨਮ ਤੋਂ ਬਾਅਦ ਕੈਟਰੀਨਾ ਦੀ ਮੌਤ ਹੋ ਗਈ। ਬੱਚੇ ਨੂੰ ਹਸਪਤਾਲ ਵਿੱਚ ਤਿੰਨ ਹਫ਼ਤੇ ਤੱਕ ਰੱਖਿਆ ਜਾਵੇਗਾ।

 

 

ਕੈਟਰੀਨਾ ਦੀ ਮਾਂ ਨੇ ਕਿਹਾ ਕਿ ਜਿੱਥੇ ਉਹ ਆਪਣੇ ਦੋਹਤੇ ਦੇ ਆਉਣ ਤੋਂ ਖ਼ੁਸ਼ ਹਨ, ਉੱਥੇ ਹੀ ਉਨ੍ਹਾਂ ਨੂੰ ਧੀ ਦੀ ਮੌਤ ਦਾ ਦੁੱਖ ਵੀ ਹੈ। ਨਵ–ਜਨਮੇ ਲੜਕੇ ਦਾ ਨਾਂਅ ਉਨ੍ਹਾਂ ਸਾਲਵਾਡੋਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਧੀ ਦੀ ਘਾਟ ਤਾਂ ਪੂਰੀ ਨਹੀਂ ਕਰ ਸਕਦੇ ਪਰ ਉਨ੍ਹਾਂ ਫ਼ਿਲਹਾਲ ਸਾਲਵਾਡੋਰ ਦੀ ਪਰਵਰਿਸ਼ ਵੱਲ ਧਿਆਨ ਦੇਣਾ ਹੋਵੇਗਾ।

 

 

ਪੁਰਤਗਾਲ ਦੇ ਕਾਨੂੰਨ ਮੁਤਾਬਕ ਬ੍ਰੇਨ–ਡੈੱਡ ਗਰਭਵਤੀ ਔਰਤ ਨੂੰ ਬੱਚੇ ਨੂੰ ਜਨਮ ਦੇਣ ਦਾ ਪੂਰਾ ਅਧਿਕਾਰ ਹੈ। ਇਸੇ ਲਈ ਕੈਟਰੀਨਾ ਦੇ ਪਰਿਵਾਰ ਦੀ ਮਰਜ਼ੀ ਮੁਤਾਬਕ ਉਸ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਸੀ; ਤਾਂ ਜੋ ਗਰਭ ਵਧਣ ਦਿੱਤਾ ਜਾ ਸਕੇ। ਪੁਰਤਗਾਲ ’ਚ ਬ੍ਰੇਨ ਡੈੱਡ ਔਰਤ ਦੇ ਮਾਂ ਬਣਨ ਦਾ ਇਹ ਦੂਜਾ ਮਾਮਲਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:How a Brain Dead Mother saved her child