ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੇ ਕਿਹਾ ਟਰੰਪ ਨਾਲ ਹੋਈ ਮੁਲਾਕਾਤ, ਅਮਰੀਕਾ ਨੇ ਕਿਹਾ ਸਿਰਫ ਮਿਲਾਇਆ ਹੱਥ

ਪਾਕਿ ਨੇ ਕਿਹਾ ਟਰੰਪ ਨਾਲ ਹੋਈ ਮੁਲਾਕਾਤ, ਅਮਰੀਕਾ ਨੇ ਕਿਹਾ ਸਿਰਫ ਮਿਲਾਇਆ ਹੱਥ

ਵਾਈਟ ਹਾਊਸ ਦਾ ਕਹਿਣਾ ਹੈ ਕਿ ਨਿਊਯਾਰਕ `ਚ ਆਯੋਜਿਤ ਇਕ ਖਾਣੇ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨਾਲ ਕੇਵਲ ਹੱਥ ਮਿਲਾਇਆ ਸੀ। ਹਾਲਾਂਕਿ, ਕੁਰੈਸ਼ੀ ਨੇ ਦਾਅਵਾ ਕੀਤਾ ਕਿ ਦੋਵਾਂ ਆਗੂਆਂ ਵਿਚ ਗੈਰ ਰਸ਼ਮੀ ਮੁਲਾਕਾਤ ਹੋਈ, ਜਿਸ `ਚ ਉਨ੍ਹਾਂ ਦੁਵੱਲੇ ਸਬੰਧਾਂ `ਤੇ ਚਰਚਾ ਕੀਤੀ।

 

ਨਿਊਜ਼ ਏਜੰਸੀ ਭਾਸ਼ਾ ਦੀ ਖਬਰ ਮੁਤਾਬਕ ਇਹ ਮੁਲਾਕਾਤ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਮੀਟਿੰਗ ਮੌਕੇ ਦੁਪਹਿਰ ਸਮੇਂ ਆਯੋਜਿਤ ਖਾਣੇ ਦੌਰਾਨ ਹੋਈ। 
ਪਾਕਿਸਤਾਨੀ ਮੀਡੀਆ ਨੂੰ ਇਕ ਇੰਟਰਵਿਊ ਦੌਰਾਨ ਕੁਰੈਸ਼ੀ ਨੇ ਉਸ ਨੂੰ ਟਰੰਪ ਨਾਲ ਇਕ ਗੈਰ ਰਸ਼ਮੀ ਮੁਲਾਕਾਤ ਦੱਸਦੇ ਹੋਏ ਕਿਹਾ ਕਿ ਦੋਵਾਂ ਵਿਚ ਦੁਵੱਲੇ ਸਬੰਧਾਂ ਨਾਲ ਜੁੜੇ ਮੁੱਦਿਆਂ `ਤੇ ਚਰਚਾ ਹੋਈ।


ਕੁਰੈਸ਼ੀ ਨੇ ਪਾਕਿਸਤਾਨ ਟੈਲੀਵੀਜਨ ਨੂੰ ਕਿਹਾ ਕਿ ਮੈਂ ਖਾਣੇ `ਚ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ ਜਿੱਥੇ ਮੇਰੇ ਕੋਲ ਉਨ੍ਹਾਂ ਨਾਲ ਪਾਕਿਸਤਾਨ-ਅਮਰੀਕਾ ਸਬੰਧਾਂ `ਤੇ ਚਰਚਾ ਕਰਨ ਦਾ ਮੌਕਾ ਸੀ। ਮੈਂ ਉਨ੍ਹਾਂ ਨੂੰ ਬੀਤੇ ਸਮੇਂ ਦੀ ਤਰ੍ਹਾਂ ਦੁਬਾਰਾ ਦੋਵਾਂ ਦੇਸ਼ਾਂ ਵਿਚ ਮਿੱਤਰਤਾਪੁਰਣ ਸਬੰਧ ਵਿਕਸਿਤ ਕਰਨ ਦੀ ਅਪੀਲ ਕੀਤੀ। 


ਪਾਕਿ ਮੀਡੀਆ `ਚ ਮੁਲਾਕਾਤ ਦੀ ਖਬਰ ਛਪੀ


ਪੀਟੀਵੀ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਡਾਨ ਅਤੇ ਪਾਕਿਸਤਾਨ ਟ੍ਰਿਬਿਊਨ ਸਮੇਤ ਕਈ ਮੀਡੀਆ ਸੰਗਠਨਾਂ ਨੇ ਗੈਰ ਰਸਮੀ ਮੁਲਾਕਾਤ ਦੀ ਖਬਰ ਪ੍ਰਕਾਸ਼ਤ ਕੀਤੀ ਹੈ। ਸਰਕਾਰੀ ਸੰਵਾਦ ਏਜੰਸੀ ਐਸੋਸੀਏਟ ਪ੍ਰੈਸ ਪਾਕਿਸਤਾਨ ਦੇ ਮੁਤਾਬਕ, ਕੁਰੈਸ਼ੀ ਨੂੰ ਟਰੰਤ ਨਾਲ ਇਕ ਸਕਾਰਾਤਮਕ ਪ੍ਰਤੀਕਿਰਿਆ ਮਿਲੀ। ਟਰੰਪ ਨੇ ਕਿਹਾ ਕਿ ਉਹ ਦੁਵੱਲੇ ਸਬੰਧਾਂ ਦੁਬਾਰਾ ਕਾਇਮ ਕਰਨਾ ਚਾਹੁੰਦੇ ਹਨ। ਹਾਲਾਂਕਿ ਵਾਈਟ ਹਾਉਸ ਦਾ ਕਹਿਣਾ ਹੈ ਕਿ ਦੁਪਹਿਰ ਦੇ ਖਾਣੇ ਸਮੇਂ ਦੋਵੇਂ ਆਗੂਆਂ ਨੇ ਸਿਰਫ ਹੱਥ ਮਿਲਾਇਆ ਸੀ।


ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਇਕ ਬੁਲਾਰੇ ਨੇ ਪੀਟੀਆਈ ਨੂੰ ਦੱਸਿਆ ਕਿ ਹੋਰ ਵਿਸ਼ਵ ਆਗੂਆਂ ਨਾਲ ਦੁਪਹਿਰ ਦੇ ਇਕ ਖਾਣੇ ਦੌਰਾਨ ਦੋਵਾਂ ਨੇ ਸਿਰਫ ਹੱਥ ਮਿਲਾਇਆ ਸੀ।
ਟਰੰਪ ਦੇ ਪ੍ਰੋਗਰਾਮ `ਤੇ ਨਜ਼ਰ ਰੱਖਣ ਵਾਲੇ ਸੂਤਰਾਂ ਨੇ ਨਿਊਯਾਰਕ `ਚ ਪੀਟੀਆਈ ਨੂੰ ਪੁਸ਼ਟੀ ਕੀਤੀ ਕਿ ਟਰੰਪ ਦਾ ਕੁਰੈਸ਼ੀ ਨਾਲ ਕੋਈ ਮੀਟਿੰਗ ਨਹੀਂ ਹੋਈ ਸੀ ਅਤੇ ਇਸਦੀ ਕਦੇ ਕੋਈ ਯੋਜਨਾ ਨਿਰਧਾਰਤ ਨਹੀਂ ਸੀ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:How Pakistan turned handshake at lunch with Trump into informal meeting