ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਚ ਗ੍ਰੀਨ ਕਾਰਡ ਲਈ 7.14 ਲੱਖ ਅਰਜ਼ੀਆਂ ਦਾ ਵੱਡਾ ਬੈਕਲਾਗ, ਪ੍ਰਵਾਸੀਆਂ ਨੂੰ ਕਰਨੀ ਹੋਵੇਗੀ ਲੰਮੀ ਉਡੀਕ

ਅਮਰੀਕਾ ਚ ਗ੍ਰੀਨ ਕਾਰਡ ਲਈ 7.14 ਲੱਖ ਅਰਜ਼ੀਆਂ ਦਾ ਵੱਡਾ ਬੈਕਲਾਗ

ਅਮਰੀਕਾ `ਚ ਪੱਕੇ ਹੋਣ ਭਾਵ ਗ੍ਰੀਨ ਕਾਰਡ ਲੈਣ ਲਈ ਹਾਲੇ 7.14 ਲੱਖ ਅਰਜ਼ੀਆਂ ਦਾ ਵੱਡਾ ਬੈਕਲਾਗ ਪਿਆ ਹੈ। ਪਿਛਲੇ ਵਰ੍ਹੇ ਅਜਿਹੀਆਂ ਸਿਰਫ਼ 2 ਲੱਖ 4 ਅਰਜ਼ੀਆਂ ਦਾ ਹੀ ਨਿਬੇੜਾ ਕੀਤਾ ਜਾ ਸਕਿਆ ਸੀ ਤੇ 2.69 ਲੱਖ ਅਰਜ਼ੀਆਂ ਹੋਰ ਇਸ ਬੈਕਲਾਗ ਵਿੱਚ ਆ ਕੇ ਜੁੜ ਗਈਆਂ ਸਨ। ਇੰਝ ਪਰਵਾਸੀਆਂ ਨੂੰ ਹੁਣ ਗ੍ਰੀਨ ਕਾਰਡ ਲਈ ਲੰਮੇਰੀ ਉਡੀਕ ਕਰਨੀ ਪਵੇਗੀ।

ਇਸ ਵੱਡੇ ਬੈਕਲਾਗ ਤੋਂ ਨਾ ਸਿਰਫ਼ ਪਰਵਾਸੀ ਪਰੇਸ਼ਾਨ ਹਨ, ਸਗੋਂ ਇਮੀਗ੍ਰੇਸ਼ਨ ਸਲਾਹਕਾਰ ਕੰਪਨੀਆਂ ਵੀ ਡਾਢੀਆਂ ਦੁਖੀ ਹਨ ਕਿਉਂਕਿ ਉਨ੍ਹਾਂ ਨੂੰ ਇੱਕ-ਇੱਕ ਮੁਵੱਕਿਲ ਦੀ ਅਰਜ਼ੀ ਨੂੰ ਸਾਲਾਂ ਬੱਧੀ ਸੰਭਾਲ ਕੇ ਰੱਖਣ `ਚ ਕੁਝ ਔਕੜਾਂ ਵੀ ਪੇਸ਼ ਆਉਂਦੀਆਂ ਹਨ। ਉੱਧਰ ਇਮੀਗ੍ਰੇਸ਼ਨ ਮਾਮਲਿਆਂ ਦੀ ਸੁਣਵਾਈ ਕਰਨ ਵਾਲੀਆਂ ਖ਼ਾਸ ਅਦਾਲਤਾਂ `ਤੇ ਵੀ ਮੁਲਤਵੀ ਪਏ ਅਜਿਹੇ ਮਾਮਲਿਆਂ ਦਾ ਵੱਡਾ ਬੋਝ ਹੈ।

ਪਿੱਛੇ ਜਿਹੇ ਜਦੋਂ ਅਜਿਹੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਸੀ, ਤਦ ਇਹੋ ਸਲਾਹ ਦਿੱਤੀ ਗਈ ਸੀ ਕਿ ਜੇ ਇੱਕ ਜੱਜ ਇੱਕ ਦਿਨ ਵਿੱਚ ਘੱਟੋ-ਘੱਟ 700 ਮਾਮਲੇ ਨਿਬੇੜੇ, ਤਦ ਜਾ ਕੇ ਕਿਤੇ ਇਸ ਵੱਡੇ ਬੈਕਲਾਗ `ਚੋਂ ਨਿੱਕਲਿਆ ਜਾ ਸਕਦਾ ਹੈ।

ਪ੍ਰਾਪਤ ਅੰਕੜਿਆਂ ਅਨੁਸਾਰ ਦੇਸ਼ ਵਿੱਚ 2014 `ਚ ਆਏ ਪਰਵਾਸੀਆਂ ਦੀਆਂ ਅਰਜ਼ੀਆਂ `ਤੇ ਵੀ ਹਾਲੇ ਤੱਕ ਕੋਈ ਗ਼ੌਰ ਨਹੀਂ ਹੋ ਸਕਿਆ ਹੈ। ਕਈ ਨਾਬਾਲਗ਼ ਬੱਚੇ ਬਿਨਾ ਮਾਪਿਆਂ `ਚ 2016 `ਚ ਅਮਰੀਕਾ ਆਏ ਸਨ। ਉਨ੍ਹਾਂ `ਚੋਂ ਕੁਝ ਨੂੰ ਤਾਂ ਕੋਈ ਸਪਾਂਸਰ, ਰਿਸ਼ਤੇਦਾਰ ਜਾਂ ਕੋਈ ਜੱਥੇਬੰਦੀ ਆ ਕੇ ਗੋਦ ਲੈ ਲੈਂਦਾ ਹੈ ਜਾਂ ਸੰਭਾਲ ਲੈਂਦਾ ਹੈ। ਪਰ ਉਨ੍ਹਾਂ `ਚੋਂ ਕੁਝ ਬੱਚੇ ਹਾਲੇ ਵੀ ਅਜਿਹੇ ਹਨ, ਜਿਨ੍ਹਾਂ ਲਈ ਅਦਾਲਤ `ਚ ਪੇਸ਼ ਹੋਣ ਵਾਸਤੇ ਕੋਈ ਵਕੀਲ ਉਪਲਬਧ ਨਹੀਂ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Huge backlog for us green card immigrants will have to wait longer