ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਗਲ ਗ੍ਰਹਿ ਤੋਂ ਮਿਲਿਆ ‘ਮਨੁੱਖੀ ਮ੍ਰਿਤਕ ਦੇਹ’ ਦਾ ਪਥਰਾਟ

ਮੰਗਲ ਗ੍ਰਹਿ ਤੋਂ ਮਿਲਿਆ ‘ਮਨੁੱਖੀ ਮ੍ਰਿਤਕ ਦੇਹ’ ਦਾ ਪਥਰਾਟ

ਮੰਗਲ ਗ੍ਰਹਿ ਉੱਤੇ ਅਮਰੀਕੀ ਵਿਗਿਆਨੀਆਂ ਨੂੰ ਇੱਕ ਮਨੁੱਖੀ ‘ਮ੍ਰਿਤਕ ਦੇਹ’ ਮਿਲੀ ਹੈ। ਉਸ ਦਾ ਸਿਰ ਮੌਜੂਦ ਹੈ, ਸਰੀਰ ਹੈ, ਪੈਰ ਹਨ। ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਸਣੇ ਦੁਨੀਆ ਭਰ ਦੇ ਵਿਗਿਆਨੀ ਇਸ ਮ੍ਰਿਤਕ ਦੇਹ ਦੀਆਂ ਤਸਵੀਰਾਂ ਦਾ ਅਧਿਐਨ ਕਰ ਰਹੇ ਹਨ; ਤਾਂ ਜੋ ਪਤਾ ਚੱਲ ਸਕੇ ਕਿ ਕੀ ਮੰਗਲ ਗ੍ਰਹਿ ਉੱਤੇ ਸੱਚਮੁਚ ਜੀਵਨ ਹੋਣ ਦੇ ਸਬੂਤ ਹਨ? ਇਹ ਮ੍ਰਿਤਕ ਦੇਹ ਇੱਕ ਪਥਰਾਟ (Fossil) ਦੇ ਰੂਪ ਵਿੱਚ ਹੈ।

 

 

ਅਮਰੀਕਾ ਦੀ ਓਹਾਈਓ ਯੂਨ.ਵਰਸਿਟੀ ਦੇ ਕੀਟ ਵਿਗਿਆਨੀ ਤੇ ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਨਾਲ ਜੁੜੇ ਡਾ. ਵਿਲੀਅਮ ਰੋਮੋਸਰ ਨੇ ਇਹ ਅਧਿਐਨ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਮੰਗਲ ਗ੍ਰਹਿ ਉੱਤੇ ਜ਼ਿੰਦਗੀ ਦੇ ਸਬੂਤ ਮਿਲੇ ਹਨ।

 

 

ਉਨ੍ਹਾਂ ਆਪਣੇ ਇਸ ਅਧਿਐਨ ਬਾਰੇ ਇੰਟਰਨੈਸ਼ਨਲ ਐਂਟੋਮੌਲੋਜੀ ਕਾਨਫ਼ਰੰਸ ਵਿੱਚ ਦੱਸਿਆ ਕਿ ਉਹ ਕਈ ਸਾਲਾਂ ਤੋਂ ਮੰਗਲ ਗ੍ਰਹਿ ਦੀਆਂ ਆੱਨਲਾਈਨ ਤਸਵੀਰਾਂ ਦਾ ਅਧਿਐਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਕੀੜਿਆਂ ਵਰਗੇ ਆਕਾਰ ਵੀ ਵੇਖੇ ਹਨ। ਉਨ੍ਹਾਂ ਨੂੰ ਇਹ ਤਸਵੀਰਾਂ ਮਾਰਜ਼ ਰੋਵਰ ਤੋਂ ਮਿਲੀਆਂ ਹਨ।

ਮੰਗਲ ਗ੍ਰਹਿ ਤੋਂ ਮਿਲਿਆ ‘ਮਨੁੱਖੀ ਮ੍ਰਿਤਕ ਦੇਹ’ ਦਾ ਪਥਰਾਟ

 

ਡਾ. ਵਿਲੀਅਮ ਰੋਮੋਸਰ ਮੁਤਾਬਕ ਮੰਗਲ ਗ੍ਰਹਿ ਤੋਂ ਮਿਲੀਆਂ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਉੱਥੇ ਅਜਿਹੀਆਂ ਕਈ ਸ਼ਕਲਾਂ ਮਿਲੀਆਂ ਹਨ, ਜੋ ਮੱਖੀਆਂ ਤੇ ਰੀਂਗਣ ਵਾਲੇ ਸੱਪਾਂ ਵਰਗੀਆਂ ਹਨ।

 

 

ਡਾ. ਰੋਮੋਸਰ ਦਾ ਦਾਅਵਾ ਹੈ ਕਿ ਮੰਗਲ ਗ੍ਰਹਿ ਉਤੇ ਜੀਵਨ ਦੇ ਸਬੂਤ ਪਥਰਾਟਾਂ ਦੇ ਰੂਪ ਵਿੱਚ ਮਿਲੇ ਹਨ। ਕੁਝ ਪਥਰਾਟਾਂ ਉੱਡਣ ਵਾਲੇ ਜੀਵਾਂ ਦੇ ਮਿਲੇ ਹਨ। ਕੁਝ ਢਾਂਚੇ ਗਲਾਈਡਰ ਵਰਗੇ ਦਿਸਦੇ ਹਨ ਤੇ ਉਨ੍ਹਾਂ ਦੇ ਉਡਾਣ ਭਰਨ ਦੇ ਸਬੂਤ ਪਾਏ ਗਏ ਹਨ।

 

 

ਵਿਗਿਆਨੀ ਨੇ ਦੱਸਿਆ ਕਿ ਮੰਗਲ ਗ੍ਰਹਿ ਉੱਤੇ ਕਈ ਪੈਰਾਂ ਵਾਲੀਆਂ ਸ਼ਕਲਾਂ ਵੀ ਮਿਲੀਆਂ ਹਨ। ਜਦੋਂ ਮੰਗਲ ਗ੍ਰਹਿ ਉੱਤੇ ਭੇਜੇ ਗਏ ਰੋਵਰਜ਼ ਤੇ ਖ਼ਾਸ ਕਰ ਕੇ ਕਿਊਰੌਸਿਟੀ ਨੇ ਜੈਵਿਕ ਗਤੀਵਿਧੀਆਂ ਦੇ ਸੰਕੇਤ ਲੱਭਣੇ ਸ਼ੁਰੂ ਕੀਤੇ, ਤਾਂ ਉਨ੍ਹਾਂਨੂੰ ਭੇਜੀਆਂ ਕਈ ਤਸਵੀਰਾਂ ਵਿੱਚ ਵਿਲੱਖਣ ਜੀਵਾਂ ਦੇ ਸਰੂਪ ਵੇਖਣ ਨੂੰ ਮਿਲੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Human Dead Body s fossil found at Mars