ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਦੇ ਅਲਾਬਾਮਾ ’ਚ ਜ਼ਬਰਦਸਤ ਤੂਫ਼ਾਨ, 14 ਮੌਤਾਂ

ਅਮਰੀਕਾ (US) ਦੇ ਅਲਾਬਾਮਾ ਚ ਐਤਵਾਰ ਨੂੰ ਆਏ ਜ਼ਬਰਦਸਤ ਤੂਫ਼ਾਨ ਕਾਰਨ 14 ਲੋਕਾਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਦੱਖਣੀ ਸੂਬਿਆਂ ਚ ਭਾਰੀ ਨੁਕਸਾਨ ਹੋਇਆ ਹੈ। ਸੀਬੀਐਸ ਨਾਲ ਜੁੜੇ ਇੱਕ ਪੱਤਰਕਾਰ ਦੁਆਰਾ ਫ਼ੇਸਬੁੱਕ ਤੇ ਸਾਂਝ ਕੀਤੀ ਗਈ ਵੀਡੀਓ ਚ ਲੀ ਕਾਊਂਟੀ ਦੇ ਸ਼ੇਰਿਫ਼ ਜੇ ਜੋਨਸ ਨੇ ਕਿਹਾ, ਹਾਲੇ ਅਸੀਂ 14 ਲੋਕਾਂ ਦੀ ਮੌਤ ਦੀ ਖ਼ਬਰ ਤਸਦੀਕ ਕਰ ਸਕਦੇ ਹਾਂ।

 

ਉਨ੍ਹਾਂ ਕਿਹਾ ਕਿ ਹੋਰਨਾਂ ਕਈ ਲੋਕ ਹਸਪਤਾਲ ਚ ਭਰਤੀ ਕਰਵਾਏ ਗਏ ਹਨ ਜਿਨ੍ਹਾਂ ਚ ਕਈ ਲੋਕ ਗੰਭੀਰ ਤੌਰ ਤੇ ਜ਼ਖਮੀ ਹਨ। ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ, ਲੀ ਕਾਊਂਟੀ ਦੇ ਕੋਰੋਨਰ ਬਿਲ ਹੈਰਿਸ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ ਤੇ ਸਾਨੂੰ ਹਾਲੇ ਤਕ 14 ਲਾਸ਼ਾਂ ਮਿਲੀਆ ਹਨ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।

 

ਬਰਮਿੰਘਮ, ਅਲਾਬਾਮਾ ਚ ਕੌਮੀ ਮੋਸਮ ਸੇਵਾ ਦਫ਼ਤਰ ਨੇ ਟਵੀਟ ਕਰਕੇ ਲੀ ਕਾਊਂਟੀ ਚ ਘੱਟੋ ਘੱਟ 8 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਤੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵੱਧਣ ਦਾ ਖਦਸ਼ਾ ਪ੍ਰਗਟਾਇਟਾ। ਉਨ੍ਹਾਂ ਕਿਹਾ ਕਿ ਹਾਲੇ ਕੋਈ ਪੀੜਤ ਲਾਪਤਾ ਹਨ।

 

ਪਾਵਰਆਊਟੇਜ ਯੂਐਸ ਮੁਤਾਬਕ ਲੀ ਕਾਊਂਟੀ ਚ 5,000 ਤੋਂ ਵੱਧ ਲੋਕਾਂ ਨੂੰ ਬਿਜਲੀ ਨਹੀਂ ਮਿਲ ਰਹੀ ਹੈ। ਸੀਐਨਐਨ ਦੀ ਖ਼ਬਰ ਮੁਤਾਬਕ ਲੀ ਕਾਊਂਟੀ ਚ ਲਗਾਤਰ ਦੋ ਤੂਫ਼ਾਨ ਆਏ ਜਦਕਿ ਸ਼ੈਰਿਫ਼ ਜੇ ਜੋਨਸ ਕਹਿਣਾ ਹੈ ਕਿ ਇੱਥੇ ਇਕ ਤੂਫ਼ਾਨ ਹੀ ਆਇਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hurricane Storm in America Several Deaths