ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ ਪਤੀ ਨੇ ਵਿਆਹ ਤੋਂ ਇਕ ਦਿਨ ਬਾਅਦ ਹੀ ਕਰ ਦਿੱਤਾ ਇਸਾਈ ਲਾੜੀ ਦਾ ਕਤਲ

ਪਾਕਿਸਤਾਨ ਦੇ ਪੰਜਾਬ ਸੂਬੇ ਚ ਇਕ ਈਸਾਈ ਦੁਲਹਨ ਨੂੰ ਉਸ ਦੇ ਪਤੀ ਦੁਆਰਾ ਵਿਆਹ ਤੋਂ ਇਕ ਦਿਨ ਬਾਅਦ ਸ਼ੱਕੀ ਹਾਲਤਾਂ ਚ ਤਸੀਹੇ ਦੇ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਵੇਰਾ ਮਕਬੂਲ (30) ਦਾ ਵਿਆਹ ਪਿਛਲੇ ਸ਼ਨਿੱਚਰਵਾਰ ਨੂੰ ਲਾਹੌਰ ਦੀ ਸ਼ਮਾ ਕਲੋਨੀ ਦੇ ਵਸਨੀਕ ਆਸਿਫ ਜਾਨ ਨਾਲ ਹੋਇਆ ਸੀ।

 

ਅਗਲੇ ਦਿਨ ਉਹ ਆਪਣੇ ਬੈਡਰੂਮ ਚ ਮ੍ਰਿਤਕ ਪਈ ਮਿਲੀ। ਸਵੇਰਾ ਦੇ ਭਰਾ ਸੁਲੇਮਾਨ ਮਸੀਹ ਦੁਆਰਾ ਦਰਜ ਕਰਵਾਈ ਗਈ ਐਫਆਈਆਰ ਅਨੁਸਾਰ ਸਵੇਰਾ ਨੂੰ ਉਸਦੇ ਪਤੀ ਆਸਿਫ ਜਾਨ ਅਤੇ ਉਸਦੇ ਸਹੁਰੇ ਪਰਿਵਾਰ ਦੁਆਰਾ ਦਰਦਨਾਕ ਤਸੀਹੇ ਦਿੱਤੇ ਗਏ ਸਨ।

 

ਮਸੀਹ ਨੇ ਪੁਲਿਸ ਨੂੰ ਦੱਸਿਆ, "ਜਦੋਂ ਅਸੀਂ ਅਗਲੇ ਦਿਨ ਸਵੇਰੇ ਜਾਨ ਦੇ ਘਰ ਰਵਾਇਤੀ ਨਾਸ਼ਤਾ ਕਰਨ ਪਹੁੰਚੇ ਤਾਂ ਸਾਨੂੰ ਦੱਸਿਆ ਗਿਆ ਕਿ ਸਵੇਰ ਦੀ ਸਿਹਤ ਖਰਾਬ ਹੈ ਤੇ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।" ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਪੁਲਿਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਵੇਰਾ ਦੇ ਸਰੀਰ 'ਤੇ ਜ਼ਖਮ ਹਨ।

 

ਪੁਲਿਸ ਅਧਿਕਾਰੀ ਅਬਦੁਰ ਰਾਸ਼ਿਦ ਨੇ ਪੀਟੀਆਈ ਨੂੰ ਦੱਸਿਆ ਕਿ ਪੁਲਿਸ ਇਸ ਮਾਮਲੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ, 'ਲਾਸ਼ ਨੂੰ ਜਾਂਚ ਲਈ ਭੇਜਿਆ ਗਿਆ ਹੈ ਤਾਂ ਜੋ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗ ਸਕੇ। ਪੋਸਟਮਾਰਟਮ ਰਾਹੀਂ ਹੀ ਪਤਾ ਲੱਗ ਸਕੇਗਾ ਕਿ ਸਵੇਰਾ ਨੂੰ ਤਸ਼ੱਦਦ ਤੋਂ ਬਾਅਦ ਜ਼ਹਿਰ ਦਿੱਤਾ ਗਿਆ ਸੀ ਜਾਂ ਉਸ ਨੂੰ ਦਿਲ ਦਾ ਦੌਰਾ ਪਿਆ ਸੀ।’

 

ਰਾਸ਼ਿਦ ਨੇ ਕਿਹਾ ਕਿ ਜਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Husband kills Christian bride in Pakistan one day after marriage