ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਔਰਤ ਦੀ ਅਮਰੀਕਾ ’ਚ ਸ਼ੱਕੀ ਹਾਲਤ ’ਚ ਮੌਤ, ਪਤੀ ’ਤੇ ਸ਼ੱਕ

ਹੈਦਰਾਬਾਦ ਦੀ ਇੱਕ 38 ਸਾਲਾ ਔਰਤ ਜਿਸ ਦਾ ਨਾਂ ਗਜਮ ਵਨੀਤਾ ਹੈ, ਐਤਵਾਰ ਨੂੰ ਅਮਰੀਕਾ ਦੇ ਉੱਤਰੀ ਕੈਰੋਲਿਨਾ ਚ ਆਪਣੇ ਘਰ ਚ ਸ਼ੱਕੀ ਹਾਲਤ ਵਿੱਚ ਮਰੀ ਹੋਈ ਮਿਲੀ। ਉੱਤਰੀ ਕੈਰੋਲਿਨਾ ਦੀ ਸਥਾਨਕ ਪੁਲਿਸ ਨੇ ਗਜਮ ਵਨੀਤਾ ਦੇ 42 ਸਾਲਾ ਸਾਫਟਵੇਅਰ ਇੰਜੀਨੀਅਰ ਪਤੀ ਰਚਕੌਂਡਾ ਸ਼ਿਵਾ ਕੁਮਾਰ ਨੂੰ ਪੁੱਛਗਿੱਛ ਲਈ ਹਿਰਾਸਤ ਚ ਲੈ ਲਿਆ ਹੈ।

 

 

ਵਨੀਤਾ ਦੇ ਪਿਤਾ ਗਜਮ ਕ੍ਰਿਸ਼ਨਈਆ ਨੇ ਸੋਮਵਾਰ ਸਵੇਰੇ ਇਕ ਪੁਲਿਸ ਸ਼ਿਕਾਇਤ ਦਰਜ ਕਰਵਾਈ, ਜਿਸ ਚ ਕਿਹਾ ਗਿਆ ਕਿ ਉਨ੍ਹਾਂ ਦੀ ਲੜਕੀ ਅਮਰੀਕਾ ਚ ਮ੍ਰਿਤ ਮਿਲੀ ਸੀ। ਐਲ ਬੀ ਨਗਰ ਦੇ ਇੰਸਪੈਕਟਰ ਅਸ਼ੋਕ ਰੈਡੀ ਨੇ ਕਿਹਾ ਕਿ ਅਸੀਂ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ। ਔਰਤ ਦੇ ਪਰਿਵਾਰ ਨੇ ਬੇਨਤੀ ਕੀਤੀ ਹੈ ਕਿ ਲਾਸ਼ ਨੂੰ ਅਮਰੀਕਾ ਤੋਂ ਲਿਆਂਦਾ ਜਾਵੇ।

 

ਵਨੀਤਾ ਦੇ ਮਾਪਿਆਂ ਨੇ ਆਪਣੀ ਸ਼ਿਕਾਇਤ ਚ ਦੋਸ਼ ਲਾਇਆ ਹੈ ਕਿ ਵਨੀਤਾ ਨੇ ਆਪਣੇ ਪਤੀ ਅਤੇ ਸੱਸ-ਸਹੁਰਿਆਂ ਵਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਤਸੀਹੇ ਦਿੱਤੇ ਜਾਣ ਕਾਰਨ ਖੁਦਕੁਸ਼ੀ ਕੀਤੀ ਹੈ। ਵਨੀਤਾ ਦੇ ਦੋ ਬੱਚੇ ਵੀ ਹਨ। ਉਹ ਹੈਦਰਾਬਾਦ ਦੇ ਨਾਗੋਲੇ ਇਲਾਕੇ ਦੇ ਸਾਈ ਨਗਰ ਚ ਆਪਣੇ ਮਾਪਿਆਂ ਨਾਲ ਰਹਿ ਰਹੀ ਸੀ।

 

ਪੁਲਿਸ ਇੰਸਪੈਕਟਰ ਰੈੱਡੀ ਨੇ ਕਿਹਾ, ਵਨੀਤਾ ਇਸ ਸਾਲ ਜੁਲਾਈ ਚ ਅਮਰੀਕਾ ਗਈ ਸੀ ਤੇ ਉਦੋਂ ਤੋਂ ਉਹ ਆਪਣੇ ਪੇਕਿਆਂ ਨਾਲ ਸੰਪਰਕ ਚ ਨਹੀਂ ਸੀ। ਐਤਵਾਰ ਸ਼ਾਮ ਨੂੰ ਪੇਕਿਆਂ ਨੂੰ ਅਮਰੀਕਾ ਚ ਵਸੇ ਉਨ੍ਹਾਂ ਦੇ ਹੋਰਨਾਂ ਰਿਸ਼ਤੇਦਾਰਾਂ ਦਾ ਫੋਨ ਆਇਆ ਕਿ ਵਨੀਤਾ ਨੇ ਆਪਣੇ ਬੈਡਰੂਮ ਚ ਖੁਦਕੁਸ਼ੀ ਕਰ ਲਈ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hyderabad woman found dead in her US home