ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਨੂੰ ਖ਼ੁਸ਼ ਰੱਖਣ ਖਾਤਰ ਵਪਾਰਕ ਸਮਝੌਤਾ ਕਰਨਾ ਚਾਹੁੰਦੈ 'ਟੈਰਿਫ਼ ਕਿੰਗ' ਭਾਰਤ : ਡੋਨਾਲਡ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਭਾਰਤ ਉੱਤੇ ਅਮਰੀਕੀ ਵਸਤੂਆਂ ਤੇ ਟੈਕਸ ਲਗਾਉਣ ਨੂੰ ਲੈ ਕੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਭਾਰਤ ਅਮਰੀਕਾ ਨਾਲ ਸਿਰਫ ਉਸਨੂੰ ਖੁਸ਼ ਰੱਖਣ ਲਈ ਵਪਾਰ ਸਮਝੌਤਾ ਕਰਨਾ ਚਾਹੁੰਦਾ ਹੈ। ਟਰੰਪ ਨੇ ਕੁੱਝ ਹੀ ਦਿਨਾਂ ਅੰਦਰ ਭਾਰਤ ਤੇ ਦੂਜੀ ਵਾਰ ਅਮਰੀਕੀ ਵਸਤੂਆਂ ਤੇ ਲਗਾਏ ਜਾਣ ਵਾਲੇ ਟੈਕਸ ਨੂੰ ਲੈ ਕੇ ਹਮਲਾ ਬੋਲਿਆ ਹੈ।

 

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਰਾਂ ਨੂੰ ਖੁਸ਼ ਰੱਖਣ ਲਈ ਭਾਰਤ ਅਮਰੀਕਾ ਨਾਲ ਤੁਰੰਤ ਵਪਾਰਕ ਸਮਝੌਤਾ ਕਰਨਾ ਚਾਹੁੰਦਾ ਹੈ। ਇਹ ਗੱਲ ਟਰੰਪ ਨੇ ਸੋਮਵਾਰ ਨੂੰ ਮੈਕਸਿਕੋ ਅਤੇ ਕਨਾਡਾ ਨਾਲ ਹੋਏ ਵਪਾਰਕ ਸਮਝੌਤੇ ਮੌਕੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਕਹੀ। ਉਨ੍ਹਾਂ ਨੇ ਭਾਰਤ ਨੂੰ ‘ਟੈਰਿਫ਼ ਕਿੰਗ’ ਵੀ ਕਿਹਾ।

 

 

ਟਰੰਪ ਨੇ ਕਿਹਾ ਕਿ ਭਾਰਤ ਅਮਰੀਕੀ ਵਸਤੂਆਂ ਤੇ ਵਾਧੂ ਟੈਕਸ ਲਗਾਉਂਦਾ ਹੈ ਤੇ ਜਦੋਂ ਮੈਂ ਭਾਰਤ ਨੂੰ ਇੰਨਾ ਹੀ ਟੈਕਸ ਭਾਰਤ ਦੀਆਂ ਵਸਤੂਆਂ ਤੇ ਲਗਾਉਣ ਲਈ ਆਖਿਆ ਤਾਂ ਭਾਰਤ ਨੇ ਕਿਹਾ ਕਿ ਉਹ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨਾ ਚਾਹੁੰਦਾ ਹੈ।

 

ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਅਮਰੀਕੀ ਅਧਿਕਾਰੀਆਂ ਨੇ ਭਾਰਤ ਤੋਂ ਪੁੱਛਿਆ ਕਿ ਉਹ ਕਿਓਂ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨਾ ਚਾਹੁੰਦੇ ਹਨ ਤਾਂ ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਖੁਸ਼ ਕਰਨਾ ਚਾਹੁੰਦੇ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I want to be for commercial compromise to please India tariff King: Donald Trump