ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਟਾਰਕਟਿਕਾ: ਤਿੰਨ ਗੁਣਾ ਵੱਧ ਤੇਜ਼ੀ ਨਾਲ ਪਿਘਲ ਰਹੀ ਬਰਫ਼

ਅੰਟਾਰਕਟਿਕਾ: ਤਿੰਨ ਗੁਣਾ ਵੱਧ ਤੇਜ਼ੀ ਨਾਲ ਪਿਘਲ ਰਹੀ ਬਰਫ਼
ਅੰਟਾਰਕਟਿਕਾ: ਤਿੰਨ ਗੁਣਾ ਵੱਧ ਤੇਜ਼ੀ ਨਾਲ ਪਿਘਲ ਰਹੀ ਬਰਫ਼

ਅੰਟਾਰਕਟਿਕਾ `ਚ ਬਰਫ਼ ਬਹੁਤ ਤੇਜ਼ੀ ਨਾਲ ਪਿਘਲ ਰਹੀ ਹੈ, ਜੋ ਚਿੰਤਾਜਨਕ ਮੁੱਦਾ ਹੈ। ਸਾਲ 1992 ਦੇ ਬਾਅਦ ਤੋਂ ਲਗਪਗ 30 ਖਰਬ ਟਨ ਬਰਫ਼ ਪਿਘਲ ਚੁੱਕੀ ਹੈ।

ਨਵਾਂ ਅਧਿਐਨ
ਨਵਾਂ ਅਧਿਐਨ

ਬਰਫ਼ ਨਾਲ ਸਬੰਧਤ ਮਾਹਿਰਾਂ ਦੀ ਇੱਕ ਕੌਮਾਂਤਰੀ ਟੀਮ ਨੇ ਇੱਕ ਨਵੇਂ ਅਧਿਐਨ ਵਿੱਚ ਕਿਹਾ ਕਿ ਸਦੀ ਦੀ ਪਿਛਲੀ ਤਿਮਾਹੀ ਵਿੱਚ ਅੰਟਾਰਕਟਿਕਾ ਦੇ ਦੱਖਣੀ ਕੰਢੇ ਵਿੱਚ ਪਾਣੀ `ਚ ਇੰਨੀ ਜਿ਼ਆਦਾ ਬਰਫ਼ ਪਿਘਲ ਚੁੱਕੀ ਹੈ ਕਿ ਟੈਕਸਾਸ ਵਿੱਚ ਲਗਪਗ 13 ਫ਼ੁੱਟ ਤਕ ਜ਼ਮੀਨ ਡੁੱਬ ਗਈ ਹੈ। ਦੱਖਣੀ ਕੰਢੇ ਵਿੱਚ ਬਰਫ਼ ਦੀ ਇਹ ਚਾਦਰ ਜਲਵਾਯੂ ਤਬਦੀਲੀ ਦਾ ਮੁੱਖ ਸੰਕੇਤਕ ਹੈ।

ਸੈਂਕੜੇ ਅਰਬ ਟਨ ਪਿਘਲੀ ਬਰਫ਼
ਸੈਂਕੜੇ ਅਰਬ ਟਨ ਪਿਘਲੀ ਬਰਫ਼

ਇਹ ਅਧਿਐਨ ਬੀਤੇ ਦਿਨੀਂ ‘ਨੇਚਰ` ਨਾਂ ਦੇ ਰਸਾਲੇ ਵਿੱਚ ਪ੍ਰਕਾਸਿ਼ਤ ਹੋਇਆ ਹੈ। ਅਧਿਐਨ ਅਨੁਸਾਰ ਸਾਲ 1992 ਤੋਂ 2011 ਤੱਕ ਅੰਟਾਰਕਟਿਕਾ ਵਿੱਚ ਲਗਪਗ 84 ਅਰਬ ਟਨ ਬਰਫ਼ ਪਿਘਲੀ। ਸਾਲ 2012 ਤੋਂ 2017 ਤੱਕ ਬਰਫ਼ ਪਿਘਲਣ ਦੀ ਦਰ ਪ੍ਰਤੀ ਸਾਲ 241 ਅਰਬ ਟਨ ਤੋਂ ਵੀ ਵੱਧ ਹੋ ਗਈ।

ਫਿ਼ਕਰਮੰਦ ਹੋਣ ਦੀ ਲੋੜ
ਫਿ਼ਕਰਮੰਦ ਹੋਣ ਦੀ ਲੋੜ

ਅਧਿਐਨ ਨਾਲ ਜੁੜੀ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਇਰਵਿਨ ਦੀ ਇਜ਼ਾਬੇਲ ਵੇਿਲਕੋਗਨਾ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਸਾਨੂੰ ਫਿ਼ਕਰਮੰਦ ਹੋਣਾ ਚਾਹੀਦਾ ਹੈ।ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਨਿਰਾਸ਼ ਹੋ ਜਾਈਏ। ਚੀਜ਼ਾਂ ਹੋ ਰਹੀਆਂ ਹਨ। ਸਾਡੀਆਂ ਆਸਾਂ ਤੋਂ ਵੱਧ ਤੇਜ਼ੀ ਨਾਲ ਚੀਜ਼ਾਂ ਹੋ ਰਹੀਆਂ  ਹਨ। ਪੱਛਮੀ ਅੰਟਾਰਕਟਿਕਾ ਦਾ ਉਹ ਹਿੱਸਾ ਢਹਿਣ ਦੀ ਹਾਲਤ ਵਿੱਚ  ਹੈ। ਇਸੇ ਹਿੱਸੇ ਵਿੱਚ ਸਭ ਤੋਂ ਵੱਧ ਬਰਫ਼ ਪਿਘਲੀ ਹੈ।``

ਪਿਛਲੇ ਪੰਜ ਵਰ੍ਹਿਆਂ ਦੌਰਾਨ ਵੱਧ ਪਿਘਲੀ ਬਰਫ਼
ਪਿਛਲੇ ਪੰਜ ਵਰ੍ਹਿਆਂ ਦੌਰਾਨ ਵੱਧ ਪਿਘਲੀ ਬਰਫ਼

ਅਧਿਐਨ ਅਨੁਸਾਰ ਸਾਲ 1992 ਤੋਂ 2011 ਤੱਕ ਅੰਟਾਰਕਟਿਕਾ ਵਿੱਚ ਲਗਪਗ 84 ਅਰਬ ਟਨ ਬਰਫ਼ ਪਿਘਲੀ। ਸਾਲ 2012 ਤੋਂ ਲੈ ਕੇ 2017 ਤੱਕ ਬਰਫ਼ ਪਿਘਲਣ ਦੀ ਦਰ ਹਰ ਸਾਲ 241 ਅਰਬ ਟਨ ਤੋਂ ਵੀ ਵੱਧ ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ice melting very fast at Antarctica