ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICJ ਨੇ ਕੋਰੋਨਾ ਵਾਇਰਸ ਫੈਲਾਉਣ ਲਈ ਚੀਨ ਨੂੰ 'ਸਖਤ' ਜ਼ੁਰਮਾਨਾ ਠੋਕਣ ਦੀ ਕੀਤੀ ਮੰਗ

ਲੰਡਨ ਦੀ ਅੰਤਰਰਾਸ਼ਟਰੀ ਕੌਂਸਲ ਆਫ ਜੂਰੀਸਟ ਨੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ਨੂੰ ਅਪੀਲ ਕੀਤੀ ਹੈ ਕਿ ਉਹ “ਮਨੁੱਖਤਾ ਖ਼ਿਲਾਫ਼ ਗੰਭੀਰ ਜੁਰਮ ਕਰਨ” ਲਈ ਚੀਨ ਨੂੰ ਸਖ਼ਤ ਜੁਰਮਾਨੇ ਲਗਾਏ। ਸੰਸਥਾ ਨੇ ਦੋਸ਼ ਲਾਇਆ ਹੈ ਕਿ ਕੋਰੋਨਾ ਵਾਇਰਸ ਦਾ ਮਹਾਂਮਾਰੀ ਮੁੱਖ ਤੌਰ ਤੇ ਆਪਣੇ ਆਪ ਨੂੰ ਇੱਕ ਮਹਾਂਸ਼ਕਤੀ ਬਣਾਉਣ ਦੀ ਬੀਜਿੰਗ ਦੀ ਸਾਜ਼ਿਸ਼ ਹੈ।

 

ਆਈਸੀਜੇ ਦੇ ਪ੍ਰਧਾਨ ਆਦੀਸ਼ ਸੀ. ਅਗਰਵਾਲ ਨੇ ਕਿਹਾ, "ਚੀਨ ਦੁਆਰਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਾਰਵਾਈ ਨਾ ਕਰਨ ਕਾਰਨ ਭਾਰਤ ਚ ਮੰਦੀ ਅਤੇ ਖਰਬਾਂ ਡਾਲਰ ਦਾ ਘਾਟਾ ਹੋਇਆ ਹੈ ਜਦਕਿ ਦੁਨੀਆ ਦੇ ਹੋਰ ਹਿੱਸਿਆਂ ਚ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ।

 

ਉਨ੍ਹਾਂ ਕਿਹਾ ਕਿ ਇਹ ਇਕ ਰਹੱਸ ਹੈ ਕਿ ਚੀਨ ਦੇ ਸਾਰੇ ਪ੍ਰਾਂਤਾਂ ਚ ਇਹ ਵਾਇਰਸ ਕਿਵੇਂ ਨਹੀਂ ਫੈਲਿਆ ਜਦੋਂ ਕਿ ਇਹ ਵਿਸ਼ਵ ਦੇ ਸਾਰੇ ਦੇਸ਼ਾਂ ਚ ਫੈਲ ਚੁੱਕਾ ਹੈ। ਉਸਨੇ ਜਿਨੇਵਾ ਅਧਾਰਤ ਮਨੁੱਖੀ ਅਧਿਕਾਰ ਸੰਗਠਨ ਨੂੰ ਅਪੀਲ ਕੀਤੀ ਕਿ ਉਹ ਵਾਇਰਸ ਫੈਲਾਉਣ ਲਈ ਚੀਨ, ਉਸ ਦੀ ਫੌਜ ਅਤੇ ਵੁਹਾਨ ਨੂੰ ਜ਼ਿੰਮੇਵਾਰ ਠਹਿਰਾਉਣ, ਜਿਸ ਨੇ ਵਿਸ਼ਵ ਭਰ ਵਿੱਚ 50,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਅਤੇ ਦੁਨੀਆ ਨੂੰ ਠੱਪ ਕਰ ਦਿੱਤੀ।

 

ਅਗਰਵਾਲ ਨੇ ਯੂਐਨਐਚਆਰਸੀ ਤੋਂ ਮੰਗ ਕੀਤੀ ਕਿ ਉਹ ਬਿਮਾਰੀ ਫੈਲਾਉਣ ਲਈ ਚੀਨ ਨੂੰ “ਪੂਰੀ ਦੁਨੀਆ ਅਤੇ ਖ਼ਾਸਕਰ ਭਾਰਤ ਨੂੰ ਮੁਆਵਜ਼ਾ” ਦੇਣ ਦੀ ਹਦਾਇਤ ਕਰੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICJ demands severe penalty on China for spreading corona virus