ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IDBI ਨੇ ਵਿਜੇ ਮਾਲਿਆ ਨੂੰ ਐਲਾਨਿਆ ‘ਵਿਲਫ਼ੁਲ ਡੀਫ਼ਾਲਟਰ’

IDBI ਨੇ ਵਿਜੇ ਮਾਲਿਆ ਨੂੰ ਐਲਾਨਿਆ ‘ਵਿਲਫ਼ੁਲ ਡੀਫ਼ਾਲਟਰ’

IDBI (ਇੰਡਸਟ੍ਰੀਅਲ ਡਿਵੈਲਪਮੈਂਟ ਬੈਂਕ ਆੱਫ਼ ਇੰਡੀਆ) ਨੇ ਵਿਜੇ ਮਾਲਿਆ ਨੂੰ ‘ਵਿਲਫ਼ੁਲ ਡੀਫ਼ਾਲਟਰ’ (ਜਾਣਬੁੱਝ ਕੇ ਗ਼ਲਤੀਆਂ ਕਰਨ ਵਾਲਾ) ਐਲਾਨ ਦਿੱਤਾ ਹੈ। ਕਿੰਗਫ਼ਿਸ਼ਰ ਏਅਰਲਾਈਨਜ਼ ਨਾਲ ਜੁੜੇ 1,566 ਕਰੋੜ ਰੁਪਏ ਦਾ ਭੁਗਤਾਨ ਨਾ ਕਰਨ ਨੂੰ ਲੈ ਕੇ ਬੈਂਕ ਨੇ ਇੱਕ ਜਨਤਕ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ’ਤੇ ਵਿਜੇ ਮਾਲਿਆ ਦੀ ਪੁਰਾਣੀ ਪਾਸਪੋਰਟ ਆਕਾਰ ਦੀ ਫ਼ੋਟੋ ਲੱਗੀ ਹੋਈ ਹੈ।

 

 

ਮੁੰਬਈ ’ਚ IDBI ਐੱਨਪੀਏ ਮੈਨੇਜਮੈਂਟ ਗਰੁੱਪ ਨੇ ਹੁਣ ਬੰਦ ਹੋ ਚੁੱਕੀ ਕਿੰਗਫ਼ਿਸ਼ਰ ਏਅਰਲਾਈਨਜ਼ ਦੇ ਇਸ ‘ਵਿਲਫ਼ੁਲ ਡੀਫ਼ਾਲਟਰ’ ਨੂੰ ਲੈ ਕੇ ਇੱਕ ਜਨਤਕ ਨੋਟਿਸ ਜਾਰੀ ਕੀਤਾ। ਕਿੰਗਫ਼ਿਸ਼ਰ ਏਅਰਲਾਈਨਜ਼ ਕਰਜ਼ਦਾਰ ਸੀ ਤੇ ਵਿਜੇ ਮਾਲਿਆ ਇਸ ਦੇ ਡਾਇਰੈਕਟਰ ਤੇ ਗਾਰੰਟਰ ਸਨ।

 

 

‘ਵਿਲਫ਼ੁਲ ਡੀਫ਼ਾਲਟਰ’ ਦਾ ਸਹੀ ਮਤਲਬ ਇਹੋ ਹੁੰਦਾ ਹੈ ਕਿ ਅਜਿਹਾ ਡੀਫ਼ਾਲਟਰ ਜੋ ਜਾਣਬੁੱਝ ਕੇ ਪੈਸੇ ਨਹੀਂ ਦੇਣੇ ਚਾਹ ਰਿਹਾ। ਨੋਟਿਸ ਵਿੱਚ ਵਿਜੇ ਮਾਲਿਆ ਦੀ ਪੁਰਾਣੀ ਬਲੈਕ ਐਂਡ ਵ੍ਹਾਈਟ ਤਸਵੀਰ ਹੈ ਤੇ ਉਸ ਦਾ ਪਤਾ ਯੂਬੀ ਟਾੱਵਰ ਬੈਂਗਲੁਰੂ ਦਿੱਤਾ ਗਿਆ ਹੈ। ਵਿਜੇ ਮਾਲਿਆ ਫ਼ਿਲਹਾਲ ਲੰਦਨ ਵਿੱਚ ਹੈ ਤੇ ਭਾਰਤ ਸਰਕਾਰ ਨੇ ਉਸ ਦੀ ਹਵਾਲਗੀ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

 

 

ਖ਼ਬਰ ਏਜੰਸੀ IANS ਮੁਤਾਬਕ IDBI ਨੇ ਇਸ ਨੋਟਿਸ ਰਾਹੀਂ ਜਨਤਾ ਨੂੰ ਸੂਚਿਤ ਤੇ ਸਾਵਧਾਨ ਕੀਤਾ ਹੈ ਕਿ ਕੋਈ ਵੀ ਵਿਅਕਤੀ ਕਰਜ਼ਦਾਰ/ਗਾਰੰਟਰ ਦੀ ਕਿਸੇ ਵੀ ਜਾਇਦਾਦ ਨਾਲ ਸੌਦਾ ਨਹੀਂ ਕਰੇਗਾ ਕਿਉਂਕਿ ਉਸ ਤੋਂ ਭਾਰੀ ਰਕਮ ਵਸੂਲ ਕੀਤੀ ਜਾਣੀ ਹੈ।
 

 

ਇੱਥੇ ਵਰਨਣਯੋਗ ਹੈ ਕਿ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਪਿੱਛੇ ਜਿਹੇ ਇੱਕ ਵਾਰ ਫਿਰ ਇਹ ਪੇਸ਼ਕਸ਼ ਕੀਤੀ ਹੈ ਕਿ ਉਹ ਭਾਰਤੀ ਬੈਂਕਾਂ ਦਾ ਪੂਰਾ ਕਰਜ਼ਾ ਅਦਾ ਕਰਨ ਲਈ ਤਿਆਰ ਹੈ। ਬੈਂਕਾਂ ਦੇ ਲਗਭਗ 9,000 ਕਰੋੜ ਰੁਪਏ ਦੇ ਕਰਜ਼ੇ ਅਦਾ ਨਾ ਕਰਨ, ਜਾਅਲਸਾਜ਼ੀ ਤੇ ਮਨੀ–ਲਾਂਡਰਿੰਗ ਦੇ ਮਾਮਲੇ ’ਚ ਇੰਗਲੈਂਡ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਵਿਜੇ ਮਾਲਿਆ ਨੇ ਟਵੀਟ ਕਰ ਕੇ ਇਹ ਪੇਸ਼ਕਸ਼ ਦਿੱਤੀ ਹੈ।

 

 

ਵਿਜੇ ਮਾਲਿਆ ਪਹਿਲਾਂ ਵੀ ਅਜਿਹੀ ਪੇਸ਼ਕਸ਼ ਕਰ ਚੁੱਕਾ ਹੇ। ਵਿਜੇ ਮਾਲਿਆ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਲੋਕ ਸਭਾ ’ਚ ਦਿੱਤੇ ਬਿਆਨ ਦਾ ਹਵਾਲਾ ਦੇ ਕੇ 100 ਫ਼ੀ ਸਦੀ ਸੈਟਲਮੈਂਟ ਦੀ ਪੇਸ਼ਕਸ਼ ਕੀਤੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IDBI declares Vijay Malya Wilful Defaulter