ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਦੀਆਂ ਦਾ ਪਾਣੀ ਰੋਕਿਆ ਤਾਂ ਆਲਮੀ ਅਦਾਲਤ ’ਚ ਜਾਵਾਂਗੇ: ਪਾਕਿਸਤਾਨ

ਭਾਰਤ ਦੁਆਰਾ ਪਾਕਿ ਜਾਣ ਵਾਲੀਆਂ ਨਦੀਆਂ ਦਾ ਪਾਣੀ ਰੋਕਣ ਦਾ ਫੈਸਲਾ ਲਏ ਜਾਣ ਤੇ ਹੁਣ ਪਾਕਿਸਤਾਨ ਦੇ ਇੱਕ ਸਿਖਰ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਸਿੰਧੂ ਜਲ ਕਰਾਰ ਤਹਿਤ ਪਾਕਿਸਤਾਨ ਚ ਪਾਣੀ ਆਉਣ ਤੋਂ ਨਹੀਂ ਰੋਕ ਸਕਦਾ। ਪਾਕਿਸਤਾਨੀ ਅਧਿਕਾਰੀ ਨੇ ਕਿਹਾ ਕਿ ਜੇਕਰ ਭਾਰਤ ਰਾਵੀ, ਸਤਲੁਜ ਤੇ ਬਿਆਨ ਨਦੀਆਂ ਦਾ ਪਾਣੀ ਰੋਕਦਾ ਹੈ ਤਾਂ ਪਾਕਿਸਤਾਨ ਆਲਮੀ ਅਦਾਲਤ (icj) ਚ ਅਪੀਲ ਕਰੇਗਾ।

 

ਸਿੰਧੂ ਜਲ ਲਈ ਸਥਾਈ ਕਮਿਸ਼ਨ ਦੇ ਅਫ਼ਸਰ ਨੇ ਦੋਸ਼ ਲਗਾਇਆ ਕਿ ਭਾਰਤ ਜਲ ਹਮਲਾ ਕਰਨ ਚ ਲਗਿਆ ਹੋਇਆ ਹੈ। ਪਿਛਲੇ ਮਹੀਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਨਹੀਂ ਦਿੱਲੀ ਚ ਕਿਹਾ ਸੀ ਕਿ ਭਾਰਤ ਨੇ ਆਪਣੇ ਹਿੱਸੇ ਦੇ ਪਾਣੀ ਨੂੰ ਪਾਕਿਸਤਾਨ ਚ ਜਾਣ ਤੋਂ ਰੋਕਣ ਦਾ ਫੈਸਲਾ ਕੀਤਾ ਹੈ।

 

ਪਾਕਿਸਤਾਨ ਨੇ ਉਨ੍ਹਾਂ ਦੇ ਇਸ ਬਿਆਨ ਤੇ ਕਿਹਾ ਹੈ ਕਿ ਆਪਣੇ ਹਿੱਸੇ ਦਾ ਪਾਣੀ ਰੋਕਣ ਦੀ ਭਾਰਤ ਦੀ ਯੋਜਨਾ ਨਾਲ ਉਸਨੂੰ ਕੋਈ ਸੱਮਸਿਆ ਨਹੀਂ ਹੈ। ਅਧਿਕਾਰੀ ਨੇ ਦਸਿਆ ਕਿ ਜਲ ਤੇ ਬਿਜਲੀ ਮੰਤਰਾਲਾ ਪਾਕਿਸਤਾਨ ਚ ਪਾਣੀ ਵਹਿਣ ਤੋਂ ਰੋਕਣ ਦੇ ਭਾਰਤ ਦੇ ਕਦਮਾਂ ਦੀ ਸਮਿਖਿਆ ਕਰ ਰਿਹਾ ਹੈ।

 

ਸਿੰਧੂ ਜਲ ਸਮਝੌਤਾ ਮੁਤਾਬਕ ਭਾਰਤ, ਪਾਕਿਸਤਾਨ ਚ ਪਾਣੀ ਵਹਿਣ ਤੋਂ ਨਹੀਂ ਰੋਕ ਸਕਦਾ ਹੈ ਤੇ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਅਸੀਂ ਆਲਮੀ ਅਦਾਲਤ ਚ ਜਾਵਾਂਗੇ। ਅਧਿਕਾਰੀ ਨੇ ਕਿਹਾ ਕਿ ਪਾਣੀ ਦੀ ਦਿਸ਼ਾ ਮੋੜਣ ਚ ਭਾਰਤ ਨੂੰ ਕਈ ਸਾਲ ਲੱਗਣਗੇ।

 

ਦੱਸਣਯੋਗ ਹੈ ਕਿ ਸਿੰਧੂ ਜਲ ਸਮਝੌਤਾ ਸਾਲ 1960 ਮੁਤਾਬਕ ਸਿੰਧੂ, ਝੇਲਮ ਤੇ ਚਿਨਾਬ ਨਦੀਆਂ ਦਾ ਪਾਣੀ ਪਾਕਿਸਤਾਨ ਨੂੰ ਦਿੱਤਾ ਗਿਆ ਜਦਕਿ ਰਾਵੀ, ਬਿਆਸ ਤੇ ਸਤਲੁਜ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If rivers stop we will go to global court Pakistan