ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ ਦੁਨੀਆ ਨੂੰ ਔਰਤਾਂ ਚਲਾਉਂਦੀਆਂ ਤਾਂ ਲੋਕਾਂ ਦੇ ਜੀਵਨ ਜ਼ਰੂਰ ਸੁਧਰਦੇ: ਓਬਾਮਾ

ਜੇ ਦੁਨੀਆ ਨੂੰ ਔਰਤਾਂ ਚਲਾਉਂਦੀਆਂ ਤਾਂ ਲੋਕਾਂ ਦੇ ਜੀਵਨ ਜ਼ਰੂਰ ਸੁਧਰਦੇ: ਓਬਾਮਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਹਿਲਾ ਸਸ਼ੱਕਤੀਕਰਨ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ ਜੇ ਦੁਨੀਅਆ ਨੂੰ ਔਰਤਾਂ ਚਲਾ ਰਹੀਆਂ ਹੁੰਦੀਆਂ, ਤਾਂ ਲੋਕਾਂ ਦੇ ਜੀਵਨ–ਪੱਧਰ ਵਿੱਚ ਸੁਧਾਰ ਦਿਸਣਾ ਸੀ ਤੇ ਹਰ ਪਾਸੇ ਵਧੀਆ ਨਤੀਜੇ ਵੇਖਣ ਨੂੰ ਮਿਲਣੇ ਸਨ।

 

 

ਸਿੰਗਾਪੁਰ ’ਚ ਇੱਕ ਪ੍ਰੋਗਰਾਮ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਨਾਰੀ–ਸ਼ਕਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਭ ਤੋਂ ਵਧੀਆ ਤਾਂ ਨਹੀਂ ਹੋ ਸਕਦੀਆਂ ਪਰ ਇਸ ਮਾਮਲੇ ’ਚ ਕਿਤੇ ਕੋਈ ਦੋ ਰਾਇ ਨਹੀਂ ਹੈ ਕਿ ਉਹ ਮਰਦਾਂ ਤੋਂ ਬਿਹਤਰ ਹਨ।

 

 

ਸ੍ਰੀ ਓਬਾਮਾ ਨੇ ਕਿਹਾ ਕਿ ਜਦੋਂ ਮੈਂ ਰਾਸ਼ਟਰਪਤੀ ਸਾਂ, ਤਾਂ ਕਈ ਵਾਰ ਖਿ਼ਆਲ ਆਇਆ ਕਿ ਜੇ ਦੁਨੀਆ ਨੂੰ ਔਰਤਾਂ ਚਲਾਉਂਦੀਆਂ ਹੁੰਦੀਆਂ, ਤਾਂ ਕਿਵੇਂ ਲੱਗਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਜੇ ਦੋ ਸਾਲਾਂ ਲਈ ਹਰ ਦੇਸ਼ ਦੀ ਵਾਗਡੋਰ ਔਰਤਾਂ ਦੇ ਹੱਥਾਂ ’ਚ ਚਲੀ ਜਾਵੇ ਤਾਂ ਤੁਹਾਨੂੰ ਹਰ ਥਾਂ ਸੁਧਾਰ ਵੇਖਣ ਨੂੰ ਮਿਲੇਗਾ। ਇਸ ਨਾਲ ਲੋਕਾਂ ਦਾ ਜੀਵਨ ਪੱਧਰ ਵੀ ਸੁਧਰੇਗਾ।

 

 

ਸ੍ਰੀ ਓਬਾਮਾ ਨੇ ਇੱਥੋਂ ਤੱਕ ਕਿਹਾ ਕਿ ਹਾਲੇ ਵੀ ਜੇ ਕਿਤੇ ਤੁਹਾਨੂੰ ਸਮੱਸਿਆਵਾਂ ਦਿਸਣ, ਤਾਂ ਸਮਝ ਜਾਓ ਕਿ ਇਹ ਉਨ੍ਹਾਂ ਬਜ਼ੁਰਗ ਮਰਦਾਂ ਕਾਰਨ ਹਨ, ਜੋ ਰਾਹ ’ਚੋਂ ਹਟਣਾ ਹੀ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਲਈ ਜ਼ਰੂਰੀ ਹੈ ਕਿ ਉਹ ਖ਼ੁਦ ਨੂੰ ਚੇਤੇ ਕਰਵਾਉਣ ਕਿ ਉਨ੍ਹਾਂ ਨੇ ਕੰਮ ਕਰਨਾ ਹੈ। ਉਹਹ ਜਿਹੜੇ ਅਹੁਦੇ ’ਤੇ ਹਲ, ਉਹ ਉਨ੍ਹਾਂ ਦੇ ਉੱਥੇ ਜੰਮ ਕੇ ਬੈਠਣ ਲਈ ਨਹੀਂ ਹੈ। ਤੁਸੀਂ ਉੱਥੇ ਸਿਰਫ਼ ਆਪਣੀ ਤਾਕਤ ਤੇ ਅਹਿਮੀਅਤ ਵਧਾਉਣ ਲਈ ਨਹੀਂ ਹੋ।

 

 

ਇੱਥੇ ਵਰਨਣਯੋਗ ਹੈ ਕਿ ਸਾਲ 2009 ਤੋਂ 2016 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਸ੍ਰੀ ਓਬਾਮਾ ਨੇ ਸੇਵਾ–ਮੁਕਤੀ ਤੋਂ ਬਾਅਦ ਸਿਆਸਤ ਤੋਂ ਦੂਰੀ ਬਣਾ ਲਈ ਸੀ। ਹੁਣ ਉਹ ਆਪਣੀ ਪਤਨੀ ਮਿਸ਼ੇਲ ਨਾਲ ‘ਓਬਾਮਾ ਫ਼ਾਊਂਡੇਸ਼ਨ’ ਚਲਾਉਂਦੇ ਹਨ। ਇਹ ਦੁਨੀਆ ਭਰ ’ਚ ਨੌਜਵਾਨ ਆਗੂਆਂ ਤੇ ਕਾਰਕੁੰਨਾਂ ਦਾ ਮਾਰਗ–ਦਰਸ਼ਨ ਕਰਦੀ ਹੈ।

 

 

ਸ੍ਰੀ ਓਬਾਮਾ ਨੇ ਦੱਸਿਆ ਕਿ ਉਹ ਸਮਾਜ ਵਿੱਚ ਨਵੀਂ ਖੋਜ ਨੂੰ ਅਹਿਮੀਅਤ ਦੇਣਾ ਚਾਹੁੰਦੇ ਹਨ। ਰੋਜ਼ਮੱਰਾ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਲੋਕਾਂ ਨੂੰ ਕਾਬਲੀਅਤ ਸਿਖਾਉਣੀ ਚਾਹੁੰਦੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਓਬਾਮਾ ਫ਼ਾਊਂਡੇਸ਼ਨ ਹੁਣ ਤੱਕ ਬਰਲਿਨ, ਜਕਾਰਤਾ, ਸਾਓ ਪਾਓਲੋ ਤੇ ਨਵੀਂ ਦਿੱਲੀ ’ਚ ਆਪਣੇ ਸਮਾਰੋਹ ਕਰ ਚੁੱਕੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If women to lead the world the people s life must have improved