ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

3 ਸਾਲਾਂ ’ਚ ਦੁੱਗਣੇ ਹੋਏ ਗ਼ੈਰ–ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਵਾਲੇ ਭਾਰਤੀ

3 ਸਾਲਾਂ ’ਚ ਦੁੱਗਣੇ ਹੋਏ ਗ਼ੈਰ–ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਵਾਲੇ ਭਾਰਤੀ

ਅਮਰੀਕਾ ’ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਰਾਸ਼ਟਰੀ ਸੁਰੱਖਿਆ ਜਾਂ ਜਨ–ਸੁਰੱਖਿਆ ਲਈ ਖ਼ਤਰੇ ਵਜੋਂ ਵੇਖੇ ਜਾਣ ਵਾਲੇ ਲਗਭਗ 10 ਹਜ਼ਾਰ ਭਾਰਤੀਆਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਪਿਛਲੇ ਵਰ੍ਹੇ 2018 ਦੌਰਾਨ ਹਿਰਾਸਤ ’ਚ ਲਿਆ ਸੀ।

 

 

ਅਮਰੀਕੀ ਸਰਕਾਰ ਦੀ ਇੱਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਸਰਕਾਰੀ ਰਿਪੋਰਟ ਮੁਤਾਬਕ ਇਨ੍ਹਾਂ 10,000 ਭਾਰਤੀਆਂ ਵਿੱਚੋਂ 831 ਨੂੰ ਅਮਰੀਕਾ ਤੋਂ ਡੀਪੋਰਟ ਕਰ ਦਿੱਤਾ ਗਿਆ।

 

 

‘ਗ੍ਰਿਫ਼ਤਾਰੀਆਂ, ਹਿਰਾਸਤ ਤੇ ਡੀਪੋਰਟ ਕਰਨ ਅਤੇ ਚੁਣੀ ਆਬਾਦੀ ਨਾਲ ਜੁੜੇ ਮੁੱਦੇ’ ਦੇ ਸਿਰਲੇਖ ਹੇਠ ਇਸ ਰਿਪੋਰਟ ਨੂੰ ਸਰਕਾਰੀ ਜਵਾਬਦੇਹੀ ਦਫ਼ਤਰ ਨੇ ਤਿਆਰ ਕੀਤਾ ਹੈ।

 

 

ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਡਿਊਟੀ ਇਨਫ਼ੋਰਸਮੈਂਟ ਵੱਲੋਂ ਹਿਰਾਸਤ ’ਚ ਲਏ ਜਾਣ ਵਾਲੇ ਭਾਰਤੀਆਂ ਦੀ ਗਿਣਤੀ 2015 ਦੇ ਬਾਅਦ ਤਿੰਨ ਸਾਲਾਂ ਵਿੱਚ ਹੀ ਦੁੱਗਣੀ ਹੋ ਗਈ ਹੈ। ਇਨ੍ਹਾਂ ’ਚੋਂ ਵੱਡੀ ਗਿਣਤੀ ਪੰਜਾਬੀ ਨੌਜਵਾਨਾਂ ਦੀ ਹੁੰਦੀ ਹੈ। ਹੁਣ ਤਾਂ ਪੰਜਾਬੀ ਔਰਤਾਂ ਵੀ ਅਜਿਹੇ ਹਿਰਾਸਤੀ ਨੌਜਵਾਨਾਂ ਵਿੱਚ ਸ਼ਾਮਲ ਹੋਣ ਲੱਗ ਪਈਆਂ ਹਨ।

 

 

ਸਾਲ 2015 ਦੌਰਾਨ ਅਮਰੀਕੀ ਕਾਨੂੰਨ ਏਜੰਸੀਆਂ ਨੇ 3,532 ਭਾਰਤੀਆਂ ਨੂੰ ਹਿਰਾਸਤ ’ਚ ਲਿਆ ਸੀ; ਜਿਨ੍ਹਾਂ ’ਚੋਂ 296 ਨੂੰ ਡੀਪੋਰਟ ਕੀਤਾ ਗਿਆ। ਇੰਝ ਹੀ ਅਗਲੇ ਸਾਲ ਭਾਵ 2016 ਦੌਰਾਨ 3,913 ਭਾਰਤੀ ਹਿਰਾਸਤ ਵਿੱਚ ਲਏ ਗਏ ਤੇ ਉਨ੍ਹਾਂ ਵਿੱਚੋਂ 387 ਨੂੰ ਅਮਰੀਕਾ ਤੋਂ ਬਾਹਰ ਕੱਢ ਕੇ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ।

 

 

ਫਿਰ ਸਾਲ 2017 ਦੌਰਾਨ 5,322 ਭਾਰਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ; ਜਿਨ੍ਹਾਂ ਵਿੱਚੋਂ 474 ਨੂੰ ਡੀਪੋਰਟ ਕਰ ਦਿੱਤਾ ਗਿਆ। ਪਿਛਲੇ ਵਰ੍ਹੇ 2018 ਦੌਰਾਨ ਕੁੱਲ 9,811 ਭਾਰਤੀਆਂ ਨੂੰ ਹਿਰਾਸਤ ’ਚ ਲਿਆ ਗਿਆ; ਜਿਨ੍ਹਾਂ ਵਿੱਚੋਂ 831 ਨੂੰ ਡੀਪੋਰਟ ਕਰ ਦਿੱਤਾ ਗਿਆ ਸੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Illegal Indian Immigrants in US gone double within last 3 years