ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IMF ਨੇ ਸਖਤ ਸ਼ਰਤਾਂ ਨਾਲ ਪਾਕਿ ਨੂੰ ਦਿੱਤਾ 6 ਅਰਬ ਡਾਲਰ ਦਾ ਕਰਜ਼ਾ

IMF ਨੇ ਸਖਤ ਸ਼ਰਤਾਂ ਨਾਲ ਪਾਕਿ ਨੂੰ ਦਿੱਤਾ 6 ਅਰਬ ਡਾਲਰ ਦਾ ਕਰਜ਼ਾ

ਨਕਦੀ ਸੰਕਟ ਵਿਚੋਂ ਨਿਕਲ ਰਹੇ ਪਾਕਿਸਾਤਲ ਨੂੰ ਅੰਤਰਰਾਸ਼ਟਰੀ ਮੁਦਰਾ ਕੋਸ (ਆਈਐਮਐਫ) ਨੇ ਸਖਤ ਸ਼ਰਤਾਂ ਨਾਲ 39 ਮਹੀਨਿਆਂ ਲਈ ਛੇ ਅਰਬ ਡਾਲਰ ਦਾ ਕਰਜ਼ਾ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਾਕਿਸਤਾਨ ਇਸ ਸਮੇਂ ਭੁਗਤਾਨ ਸੰਤੁਲਨ ਦੇ ਸੰਕਟ ਵਿਚੋਂ ਨਿਕਲ ਰਿਹਾ ਹੈ ਅਤੇ ਅਰਥ ਵਿਵਸਥਾ ਨੂੰ ਮੁੜ ਠੋਸ ਰਾਹ ਉਤੇ ਲਿਆਉਣ ਲਈ ਮਦਦ ਦੀ ਲੋੜ ਹੈ। ਸਾਬਕਾ ਕ੍ਰਿਕੇਟਰ ਇਮਰਾਨ ਖਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਬਾਅਦ ਉਸਨੇ ਅਗਸਤ 2018 ਵਿਚ ਆਈਐਮਐਫ ਤੋਂ ਇਸ ਰਾਹਤ ਪੈਕੇਜ ਦੀ ਮੰਗ ਕੀਤੀ ਸੀ।

 

ਆਈਐਮਐਫ ਨੇ ਇਕ ਬਿਆਨ ਵਿਚ ਕਿਹਾ ਕਿ ਆਈਐਮਐਫ ਦੇ ਕਾਰਜਕਾਰੀ ਡਾਇਰੈਕਟਰ ਮੰਡਲ ਨੇ ਪਾਕਿਸਤਾਨ ਲਈ ਵਿਸਤਾਰਿਤ ਫੰਡ ਸੁਵਿਧਾ (ਈਐਫਐਫ) ਦੇ ਤਹਿਤ 39 ਮਹੀਨਿਆਂ ਲਈ ਵਿਸਧਾਰਿਤ ਵਿਵਸਥਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਸਨੇ 426.8 ਕਰੋੜ ਦਾ ਵਿਸ਼ੇਸ਼ ਆਹਰਣ ਅਧਿਕਾਰ (ਐਸਡੀਆਰ) ਦਿੱਤਾ ਗਿਆ ਹੈ ਜੋ ਉਸਦੇ ਕੋਟਾ ਦਾ ਕਰੀਬ 210 ਫੀਸਦੀ ਜਾਂ ਤੇ ਅਰਬ ਡਾਲਰ ਦੇ ਮੁੱਲ ਬਰਾਬਰ ਹੈ। ਇਹ ਰਕਮ ਉਸ ਨੂੰ ਆਰਥਿਕ ਸੁਧਾਰ ਪ੍ਰੋਗਰਾਮ ਦੇ ਸਮਰਥਨ ਲਈ ਦਿੱਤੀ ਗਈ ਹੈ।

 

ਇਸ ਛੇ ਅਰਬ ਡਾਲਰ ਦੇ ਕਰਜ਼ੇ ਵਿਚ ਤੁਰੰਤ ਦਿੱਤੀ ਜਾਣ ਵਾਲੀ ਇਕ ਅਰਬ ਡਾਲਰ ਦੀ ਵਿੱਤੀ ਮਦਦ ਸ਼ਾਮਲ ਹੈ ਜੋ ਪਾਕਿਸਤਾਨ ਨੂੰ ਉਸਦੇ ਭੁਗਤਾਨ ਸੰਕਟ ਨਾਲ ਨਿਪਟਣ ਵਿਚ ਮਦਦ ਕਰੇਗੀ। ਬਿਆਨ ਅਨੁਸਾਰ ਬਾਕੀ ਦੀ ਰਕਮ ਨੂੰ ਪ੍ਰੋਗਰਾਮ ਦੀ ਯੋਜਨਾ ਅਨੁਸਾਰ ਸਮੇਂ–ਸਮੇਂ ਉਤੇ ਦਿੱਤਾ ਜਾਵੇਗਾ। ਇਹ ਚਾਰ ਤ੍ਰਿਮਾਸਿਕ ਅਤੇ ਚਾਰ ਛਮਾਹੀ ਸਮੀਖਿਆਵਾਂ ਦੇ ਆਧਾਰ ਉਤੇ ਜਾਰੀ ਕੀਤਾ ਜਾਵੇਗਾ।


ਬਿਆਨ ਵਿਚ ਕਿਹਾ ਗਿਆ ਹੈ ਕਿ ਈਐਫਐਫ ਤੋਂ ਪਾਕਿਸਤਾਨ ਨੂੰ ਆਰਥਿਕ ਅਨਿਸ਼ਚਿਤਾ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ। ਇਹ ਸਤਤ ਅਤੇ ਸੰਤੁਲਿਤ ਵਿਕਾਸ ਨੂੰ ਪੈਦਾ ਕਰੇਗਾ ਜੋ ਸਰਕਾਰੀ ਕਰਜ਼ੇ ਨੂੰ ਘਟਾਉਣ ਅਤੇ ਸਰਕਾਰੀ ਘਾਟੇ ਦੇ ਨਿਰਾਣਿਕ ਏਕੀਕਰਨ ਉਤੇ ਧਿਆਨ ਕੇਂਦਰਿਤ ਕਰਨ ਵਾਲੀ ਹੋਵੇਗੀ। ਨਾਲ ਹੀ ਇਹ ਸਮਾਜਿਕ ਖਰਚੇ ਦਾ ਵੀ ਵਿਸਥਾਰ ਕਰੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਪਾਕਿਸਤਾਨ ਵਿਚ ਲਚੀਲੀ, ਬਾਜ਼ਾਰ ਉਮੁਖੀ ਵਿਨਿਸਮ ਦਰ ਵਿਚ ਮਦਦ ਕਰੇਗਾ ਜਿਸ ਨਾਲ ਮੁਕਾਬਲੇ ਨੂੰ ਦੁਬਾਰਾ ਸਥਾਪਤ ਕਰਨ ਅਤੇ ਸਰਕਾਰੀ ਰਾਖਵੀਂ ਮੁਦਰਾ ਭੰਡਾਰ ਨੂੰ ਫਿਰ ਤੋਂ ਬਣਾਉਣ ਵਿਚ ਮਦਦ ਕਰੇਗਾ।

 

ਆਈਐਮਐਫ ਨੇ ਆਪਣੇ ਬਿਆਨ ਵਿਚ ਕਿਹਾ ਕਿ ਪਾਕਿਸਤਾਨ ਨੂੰ ਅਗਲੇ ਤਿੰਨ ਸਾਲ ਵਿਚ ਆਪਣੇ ਖਰਚੇ ਘਟਾਉਣ ਨਾਲ ਜੁੜੇ ਕਦਮ ਚੁੱਕਣੇ ਹੋਣਗੇ। ਇਸ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਡਾਕਟਰ ਅਬਦੁਲ ਹਫੀਜ ਸ਼ੇਖ ਨੇ ਇਸਲਾਮਾਬਾਦ ਵਿਚ ਕਿਹਾ ਕਿ ਆਈਐਮਐਫ ਦਾ ਇਹ ਕਦਕ ਦੇਸ਼ ਵਿਚ ਵਧੀਆ ਆਰਥਿਕ ਪ੍ਰਬੰਧ ਅਤੇ ਵਿੱਤੀ ਅਨੁ਼ਸਾਸਨ ਸਥਾਪਤ ਕਰਨ ਦੀ ਸਰਕਾਰ ਦੇ ਇਰਾਦਿਆਂ ਨੂੰ ਪ੍ਰਵਾਨਗੀ ਹੈ। ਆਈਐਮਐਫ ਦਾ 1950 ਵਿਚ ਮੈਂਬਰ ਬਣਨ ਦੇ ਬਾਅਦ ਪਾਕਿਸਤਾਨ ਨੂੰ ਇਹ 22ਵੀਂ ਦਫਾ ਰਾਹਤ ਪੈਕੇਜ ਮਿਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IMF approves USD 6 billion loan for Pakistan with tough conditions