ਨਕਦੀ ਸੰਕਟ ਤੋਂ ਲੰਘ ਰਹੇ ਪਾਕਿਸਤਾਨ ਨੂੰ ਆਲਮੀ ਮੁਦਰਾ ਫ਼ੰਡ (ਆਈਐਮਐਫ਼) ਨੇ ਸਖਤ ਸ਼ਰਤਾਂ ਨਾਲ 39 ਮਹੀਨਿਆਂ ਲਈ 6 ਅਰਬ ਡਾਲਰ ਦਾ ਕਰਜ਼ਾ ਦੇਣ ਨੂੰ ਮਨਜ਼ੂਰੀ ਦੇ ਦਿੱਤੀ। ਪਾਕਿਸਤਾਨ ਇਸ ਸਮੇਂ ਭੁਗਤਾਨ ਸੰਤੁਲਨ ਦੇ ਸੰਕਟ ਨਾਲੋਂ ਲੰਘ ਰਿਹਾ ਹੈ ਤੇ ਅਰਥਵਿਵਸਥਾ ਨੂੰ ਮੁੜ ਤੋਂ ਰਸਤੇ ’ਤੇ ਲਿਆਉਣ ਲਈ ਪਾਕਿ ਨੂੰ ਮਦਦ ਦੀ ਲੋੜ ਹੈ।
ਆਈਐਮਐਫ਼ ਨੇ ਕਿਹਾ, ਆਈਐਮਐਫ਼ ਦੇ ਕਾਰਜਕਾਰੀ ਨਿਰਦੇਸ਼ਕ ਮੰਡਲ ਨੇ ਪਾਕਿਸਤਾਨ ਲਈ ਵਿਸਥਾਰਤ ਫ਼ੰਡ ਸਹੂਲਤ (ਈਐਫ਼ਐਫ਼) ਤਹਿਤ 39 ਮਹੀਨਿਆਂ ਦੀ ਵਿਸਥਾਰਤ ਵਿਵਸਥਾ ਨੂੰ ਮਨਜ਼ੂਰੀ ਦਿੱਤੀ ਹੈ। ਪਾਕਿਸਤਾਨ ਨੂੰ 426.8 ਕਰੋੜ ਦਾ ਐਸਡੀਆਰ ਦਿੱਤਾ ਗਿਆ ਹੈ ਜਿਹੜੇ ਉਸ ਦੇ ਕੋਟੇ ਦਾ ਲਗਭਗ 210 ਫੀਸਦ ਜਾਂ 6 ਅਰਬ ਡਾਲਰ ਦੇ ਮੁੱਲ ਦੇ ਬਰਾਬਰ ਹੈ। ਇਹ ਰਕਮ ਪਾਕਿ ਨੂੰ ਆਰਥਕ ਸੁਧਾਰ ਪ੍ਰੋਗਰਾਮ ਦੀ ਹਮਾਇਤ ਲਈ ਦਿੱਤੀ ਗਈ ਹੈ।
ਇਸ 6 ਅਰਬ ਡਾਲਰ ਦੇ ਕਰਜ਼ੇ ਚ ਤਤਕਾਲ ਦਿੱਤੀ ਜਾਣ ਵਾਲੇ ਇਕ ਅਰਬ ਡਾਲਰ ਦੀ ਵਿੱਤੀ ਮਦਦ ਸ਼ਾਮਲ ਹੈ ਜਿਹੜੀ ਪਾਕਿਸਤਾਨ ਨੂੰ ਉਸ ਦੇ ਭੁਗਤਾਨ ਸੰਕਟ ਤੋਂ ਨਜਿੱਠਣ ਚ ਮਦਦ ਕਰੇਗੀ। ਬਾਕੀ ਰਕਮ ਨੂੰ ਪ੍ਰੋਗਰਾਮ ਦੀ ਯੋਜਨਾ ਮੁਤਾਬਕ ਸਮੇਂ-ਸਮੇਂ ’ਤੇ ਦਿੱਤੀ ਜਾਵੇਗਾ।
ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਅਗਸਤ 2018 ਚ ਆਈਐਮਐਫ਼ ਤੋਂ ਇਸ ਰਾਹਤ ਪੈਕੇਜ ਦੀ ਮੰਗ ਕੀਤੀ ਸੀ।
.