ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IMF ਨੇ ਪੈਕੇਜ ਦੇਣ ਲਈ ਪਾਕਿ ਤੋਂ ਮੰਗੀ ਗਾਰੰਟੀ

IMF ਨੇ ਪੈਕੇਜ ਦੇਣ ਲਈ ਪਾਕਿ ਤੋਂ ਮੰਗੀ ਗਾਰੰਟੀ

ਆਈਐਮਐਫ ਵੱਲੋਂ ਪਾਕਿਸਤਾਨ ਨੂੰ ਮਿਲਣ ਵਾਲੇ ਰਾਹਤ ਪੈਕੇਜ ਵਿਚ ਦੇਰੀ ਹੋ ਸਕਦੀ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਆਈਐਮਐਫ ਨੇ ਪਾਕਿਸਤਾਨ ਤੋਂ ਚੀਨ–ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਦੀ ਜਾਣਕਾਰੀ ਮੰਗੀ ਹੈ। ਆਈਐਮਐਫ ਨੇ ਇਸ ਗੱਲ ਦੀ ਵੀ ਗਾਰੰਟੀ ਦੀ ਮੰਗ ਕੀਤੀ ਹੈ ਹੈ ਕਿ ਪਾਕਿਸਤਾਨ ਰਾਹਤ ਪੈਕੇਜ ਦੀ ਰਕਮ ਦੀ ਵਰਤੋਂ ਚੀਨ ਨੂੰ ਕਰਜ਼ੇ ਦੀ ਕਿਸ਼ਤ ਚੁਕਾਉਣ ਵਿਚ ਨਹੀਂ ਕਰੇਗਾ।

 

ਪਾਕਿਸਤਾਨ ਦੇ ਅਖਬਾਰ ਡਾਨ ਨੇ ਸੋਮਵਾਰ ਨੂੰ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਰਾਹਤ ਪੈਕੇਜ ਨੂੰ ਅੰਤਿਮ ਰੂਪ ਦੇਣ ਲਈ ਇੱਥੇ ਆਉਦ ਵਾਲੇ ਆਈਐਮਐਫ ਦਲ ਦੇ ਆਉਣ ਦੀ ਯੋਜਨਾ ਟਲ ਸਕਦੀ ਹੈ। ਦੋਵੇਂ ਧਿਰਾਂ ਇਕਰਾਰ ਦੀ ਅੰਤਿਮ ਸ਼ਰਤਾਂ ਉਤੇ ਗੰਭੀਰਤਾ ਨਾਲ ਚਰਚਾ ਕਰ ਰਹੀਆਂ ਹਨ।

 

ਪਾਕਿਸਤਾਨ ਦੇ ਵਿੱਤ ਮੰਤਰੀ ਅਸਦ ਉਮਰ ਨੇ ਇਸ ਤੋਂ ਪਹਿਲਾਂ ਇਸ ਮਹੀਨੇ ਕਿਹਾ ਸੀ ਕਿ ਆਈਐਮਐਫ ਦਾ ਇਕ ਵਫਦ ਵਿਸ਼ਵ ਬੈਂਕ ਨਾਲ ਮੀਟਿੰਗ ਦੇ ਤੁਰੰਤ ਬਾਅਦ ਇੱਥੇ ਆਉਣ ਵਾਲਾ ਹੈ। ਉਨ੍ਹਾਂ ਕਿਹਾ ਸੀ ਕਿ ਅਪ੍ਰੈਲ ਮਹੀਨੇ ਦੇ ਆਖੀਰ ਰਾਹਤ ਪੈਕੇਜ ਉਤੇ ਦਸਤਖਤ ਹੋ ਜਾਣਗੇ। ਸੂਤਰਾਂ ਨੇ ਕਿਹਾ ਕਿ ਹੁਣ ਆਈਐਮਐਫ ਦਾ ਵਫਦ ਅਪ੍ਰੈਲ ਦੀ ਬਜਾਏ ਮਈਆਂ ਵਿਚ ਇਥੇ ਆ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IMF likely to delay bailout package to Pakistan as talks for finalising deal still on