ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਕੌਮਾਂਤਰੀ ਦਹਿਸ਼ਤਗਰਦ’ ਬਣਨ ਦੇ ਮਸੂਦ ਅਜ਼ਹਰ ਨੂੰ ਕੀ ਹੋਣਗੇ ਨੁਕਸਾਨ?

‘ਕੌਮਾਂਤਰੀ ਦਹਿਸ਼ਤਗਰਦ’ ਬਣਨ ਦੇ ਮਸੂਦ ਅਜ਼ਹਰ ਨੂੰ ਕੀ ਹੋਣਗੇ ਨੁਕਸਾਨ?

ਆਖ਼ਰ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼–ਏ–ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਅੱਜ ਸੰਯੁਕਤ ਰਾਸ਼ਟਰ ਨੇ ‘ਕੌਮਾਂਤਰੀ ਦਹਿਸ਼ਤਗਰਦ’ ਐਲਾਨ ਦਿੱਤਾ ਹੈ। ਹੁਣ ਸਭ ਦੇ ਮਨ ਵਿੱਚ ਇਹੋ ਆ ਰਿਹਾ ਹੈ ਕਿ ਆਖ਼ਰ ਇਸ ਐਲਾਨ ਨਾਲ ਮਸੂਦ ਨੂੰ ਕਿੰਨਾ ਤੇ ਕਿਹੜਾ ਨੁਕਸਾਨ ਹੋਵੇਗਾ।

 

 

ਇਸ ਸੂਚੀ ਵਿੱਚ ਸ਼ਾਮਲ ਹੁੰਦਿਆਂ ਹੀ ਸੰਯੁਕਤ ਰਾਸ਼ਟਰ ਦੇ ਨਿਯਮਾਂ ਮੁਤਾਬਕ ਸਾਰੇ ਦੇਸ਼ ਬਿਨਾ ਦੇਰੀ ਕੀਤਿਆਂ ਸਬੰਧਤ ਵਿਅਕਤੀ, ਸਮੂਹ ਜਾਂ ਸੰਸਥਾ ਦਾ ਧਨ, ਵਿੱਤੀ ਸੰਪਤੀ ਤੇ ਸਾਰੇ ਆਰਥਿਕ ਵਸੀਲੇ ਜ਼ਬਤ ਕਰ ਲੈਂਦੇ ਹਨ।

 

 

ਅਜਿਹੇ ਪਾਬੰਦੀਸ਼ੁਦਾ ਅਨਸਰ ਕਿਸੇ ਵੀ ਹੋਰ ਦੇਸ਼ ਵਿੱਚ ਨਹੀਂ ਜਾ ਸਕਦੇ। ਇਸ ਤੋਂ ਇਲਾਵਾ ਉਹ ਆਪਣੇ ਹੀ ਦੇਸ਼ ਵਿੱਚ ਵੀ ਆਜ਼ਾਦਾਨਾ ਤੌਰ ’ਤੇ ਯਾਤਰਾ ਨਹੀਂ ਕਰ ਸਕਦਾ।

 

 

ਸੰਯੁਕਤ ਰਾਸ਼ਟਰ ਦੀ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਹੁੰਦਿਆਂ ਹੀ ਸਬੰਧਤ ਵਿਅਕਤੀ ਜਾਂ ਸੰਸਥਾ ਨੂੰ ਕਿਸੇ ਵੀ ਦੇਸ਼ ਜਾਂ ਸੰਗਠਨ ਵੱਲੋਂ ਹਥਿਆਰਾਂ ਦੀ ਖ਼ਰੀਦੋ–ਫ਼ਰੋਖ਼ਤ, ਉਸ ਦੇ ਪੁਰਜ਼ਿਆਂ, ਸਮੱਗਰੀ, ਤਕਨੀਕ ਦੀ ਜਾਣਕਾਰੀ ਦੇਣ ਉੱਤੇ ਪਾਬੰਦੀ ਲੱਗ ਜਾਂਦੀ ਹੈ। ਪਾਬੰਦੀਸ਼ੁਦਾ ਵਿਅਕਤੀ ਜਾਂ ਸੰਗਠਨ ਕਿਸੇ ਵੀ ਦੇਸ਼ ਦਾ ਝੰਡਾ ਲਾ ਕੇ ਹਵਾਈ ਜਹਾਜ਼ ਜਾਂ ਜੰਗੀ ਬੇੜੇ ਦੀ ਵਰਤੋਂ ਵੀ ਨਹੀਂ ਕਰ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Impacts after announcement of Masood Azhar as Global Terrorist