ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਪਹੁੰਚੇ ਇਮਰਾਨ, ਸਵਾਗਤ ਕਰਨ ਨਾ ਆਇਆ ਕੋਈ ਅਧਿਕਾਰੀ

ਅਮਰੀਕਾ ਪਹੁੰਚੇ ਇਮਰਾਨ, ਸਵਾਗਤ ਕਰਨ ਨਾ ਆਇਆ ਕੋਈ ਅਧਿਕਾਰੀ

ਸੰਯੁਕਤ ਰਾਸ਼ਟਰ ਮਹਾਸਭਾ (ਯੂਐਨਜੀਏ) ਦੀ 74ਵੀਂ ਸਾਲਾਨਾ ਸੈਂਸਨ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ਨੀਵਾਰ ਨੂੰ ਸਊਦੀ ਅਰਬ ਦੇ ਕ੍ਰਾਉਨ ਪ੍ਰਿੰਸ ਸਲਮਾਨ ਤੋਂ ਉਧਾਰ ਮਿਲੇ ਜਹਾਜ਼ ਰਾਹੀਂ ਪਹੁੰਚੇ। ਪਾਕਿਸਤਾਨ ਪ੍ਰਧਾਨ ਮੰਤਰੀ ਨੂੰ ਉਸ ਸਮੇਂ ਬੇਜ਼ਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਏਅਰਪੋਰਟ ਉਤੇ ਕੋਈ ਵੀ ਅਮਰੀਕੀ ਅਧਿਕਾਰੀ ਉਨ੍ਹਾਂ ਦਾ ਸਵਾਗਤ ਕਰਨ ਲਈ ਨਹੀਂ ਪਹੁੰਚਿਆ। ਆਪਣੇ ਇਸ ਫੀਕੇ ਸਵਾਗਤ ਲਈ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਸੋਸ਼ਲ ਮੀਡੀਆ ਉਤੇ ਆਪਣੇ ਹੀ ਦੇਸ਼ ਵਾਸੀਆਂ ਵੱਲੋਂ ਜੰਮਕੇ ਟ੍ਰੋਲ ਹੋਣਾ ਪਿਆ।

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਮਰੀਕਾ ਜਾਣ ਤੋਂ ਪਹਿਲਾਂ ਸਊਦੀ ਅਰਬ ਪਹੁੰਚੇ ਸਨ। ਉਥੇ ਉਨ੍ਹਾਂ ਕਾਮਰਸੀਅਲ ਫਲਾਈਟ ਰਾਹੀਂ ਯਾਤਰਾ ਕਰਦੇ ਹੋਏ ਨਿਊਯਾਰਕ ਪਹੁੰਚਣਾ ਸੀ। ਪ੍ਰੰਤੂ ਸਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੇ ਉਨ੍ਹਾਂ ਨੂੰ ਆਪਣੇ ਨਿੱਜੀ ਜਹਾਜ਼ ਨਾਲ ਅਮਰੀਕਾ ਭੇਜ ਦਿੱਤਾ।

 

ਨਿਊਯਾਰਕ ਏਅਰਪੋਰਟ ਪਹੁੰਚਣ ਉਤੇ ਇਮਰਾਨ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਸਵਾਗਤ ਕਰਨ ਲਈ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਰਾਜਦੂਤ ਮਲੀਹਾ ਲੋਧੀ, ਅਮਰੀਕਾ ਵਿਚ ਪਾਕਿਸਤਾਨੀ ਰਾਜਦੂਤ ਅਸਦ ਮਜੀਦ ਖਾਨ ਅਤੇ ਕੁਝ ਹੋਰ ਸੀਨੀਅਰ ਪਾਕਿਸਤਾਨੀ ਅਧਿਕਾਰੀ ਹੀ ਪਹੁੰਚੇ, ਜਦੋਂ ਕਿ ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਨ ਲਈ ਅਮਰੀਕਾ ਅਧਿਕਾਰੀਆਂ ਦਾ ਪੂਰਾ ਅਮਲਾ ਏਅਰਪੋਰਟ ਉਤੇ ਮੌਜੂਦ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Imran arrives in the US no official arrives to welcome