ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕ੍ਰਿਕਟ ਮਗਰੋਂ ਸਿਆਸਤ ਦੀ ਪਿੱਚ ਦੇ ਖਿਡਾਰੀ ਬਣੇ ਇਮਰਾਨ, ਬਣਨਗੇ ਅਗਲੇ ਪੀਐਮ !

ਕ੍ਰਿਕਟ ਮਗਰੋਂ ਸਿਆਸਤ ਦੀ ਪਿੱਚ ਦੇ ਖਿਡਾਰੀ ਬਣੇ ਇਮਰਾਨ, ਬਣਨਗੇ ਅਗਲੇ ਪੀਐਮ !

 

ਪਾਕਿਸਤਾਨ 'ਚ ਲੰਘੇ ਦਿਨ ਹੋਈਆਂ ਆਮ ਚੋਣਾਂ ਲਈ ਵੋਟਿੰਗ ਮਗਰੋਂ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਵਿਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ਼ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਰਹੀ ਹੈ। ਅੰਤਿਮ ਰੁਝਾਨਾਂ ਤੱਕ ਇਮਰਾਨ ਦੀ ਪੀ.ਟੀ.ਆਈ. 121 ਸੀਟਾਂ 'ਤੇ ਅੱਗੇ ਹੈ।

 

ਪਾਕਿਤਸਾਨ ਤਹਰੀਕ ਏ ਇਨਸਾਫ ਦੇ ਮੁਖੀ ਇਮਰਾਨ ਖਾ਼ਨ ਇਸ ਵਾਰ ਦੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਦੇਖੇ ਜਾ ਰਹੇ ਹਨ। ਇਮਰਾਨ ਖ਼ਾਨ ਪਾਕਿਸਤਾਨ ਦੇ 5 ਵੱਖੋ ਵੱਖ ਸੰਸਦੀ ਖੇਤਰਾਂ ਤੋਂ ਚੋਣਾਂ ਲੜ ਰਹੇ ਹਨ। ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਉਹ 3 ਸੀਟਾਂ ਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ।

 

ਇਮਰਾਨ ਖ਼ਾਨ ਨੂੰ ਚੋਣਾਂ ਚ ਜਿੱਤਣ ਦਾ ਪੂਰਾ ਭਰੋਸਾ ਹੈ ਪਰ ਨੈਸ਼ਨਲ ਅਸੈਂਬਲੀ ਚ ਪੂਰਨ ਬਹੁਮਤ ਤੋਂ ਹਾਲੇ ਦੂਰ ਦਿੱਖ ਰਹੇ ਹਨ। 

 

ਦੇਖਿਆ ਜਾਵੇ ਤਾਂ ਹਾਲੇ ਤੱਕ ਕੁੱਲ 35 ਫੀਸਦੀ ਵੋਟਾਂ ਦੀ ਗਿਣਤੀ ਹੋਈ ਹੈ। ਚੋਣ ਕਮਿਸ਼ਨ ਮੁਤਾਬਕ, ਇਸ ਗਿਣਤੀ ਚ ਇਮਰਾਨ ਖ਼ਾਨ ਦੀ ਪੀਟੀਆਈ ਪਾਰਟੀ 272 ਸੀਟਾਂ ਚੋਂ 121 ਸੀਟਾਂ ਨਾਲ ਸਭ ਤੋਂ ਅੱਗੇ ਹਨ। 

 

ਨਵਾਜ਼ ਸ਼ਰੀਫ ਦੀ ਪਾਕਿਤਸਾਨ ਮੁਸਲਿਮ ਲੀਗ (ਨਵਾਜ਼) ਪਾਰਟੀ 58 ਸੀਟਾਂ ਤੇ ਅੱਗੇ ਚੱਲ ਰਹੀ ਹੈ ਜਦਕਿ ਦੋ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੀ ਬੇਨਜ਼ੀਰ ਭੁੱਟੋ ਦੇ ਬੇਟੇ ਦੀ ਪੀਪੀਪੀ ਇਨ੍ਹਾਂ ਚੋਣਾਂ ਚ 35 ਸੀਟਾਂ ਤੋਂ ਅੱਗੇ ਚੱਲ ਰਹੀ ਹੈ।

 

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਚ ਜਿੱਤਣ ਲਈ ਕਿਸੇ ਵੀ ਪਾਰਟੀ ਨੂੰ 137 ਸੀਟਾਂ ਦੀ ਲੋੜ ਹੁੰਦੀ ਹੈ। ਹੋ ਸਕਦਾ ਹੈ ਕਿ ਛੋਟੀ ਪਾਰਟੀ ਅਤੇ ਆ਼ਜ਼ਾਦ ਉਮੀਦਵਾਰਾਂ ਦਾ ਸਾਹਾਰਾ ਵੀ ਇਨ੍ਹਾਂ ਚੋਣਾਂ ਚ ਕਿਸੇ ਪਾਰਟੀ ਨੂੰ ਲੈਣਾ ਪੈ ਸਕਦਾ ਹੈ।

 

ਪੀਐਮਐਲਐਨ ਦੀ ਅਗਵਾਈ ਕਰ ਰਹੇ ਨਵਾਜ਼ ਸਰੀਫ ਦੇ ਭਰਾ ਸ਼ਾਹਬਾਜ਼ ਸਰੀਫ਼ ਨੇ ਵੋਟਾਂ ਦੀ ਗਿਣਤੀ ਨੂੰ ਖਾਰਿਜ ਕਰਦਿਆਂ ਦੋਸ਼ ਲਗਾਇਆ ਕਿ ਪੋਲਿੰਗ ਸਟੇਸ਼ਨ ਤੇ ਤਾਇਨਾਤ ਫ਼ੌਜ ਦੇ ਜਵਾਨਾਂ ਨੇ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਨੂੰ ਬਾਹਰ ਕੱਢ ਦਿੱਤਾ। ਇਸ ਚ ਕੋਈ ਨਾ ਕੋਈ ਹੇਰਾਫੇਰੀ ਜ਼ਰੂਰ ਕੀਤੀ ਗਈ ਹੈ। ਅਸੀਂ ਪੂਰੀ ਤਰ੍ਹਾਂ ਇਨ੍ਹਾਂ ਚੋਣ ਨਤੀਜਿਆਂ ਨੂੰ ਖਾਰਿਜ ਕਰਦੇ ਹਾਂ। ਇਹ ਪਾਕਿਸਤਾਨ ਲੋਕਤੰਤਰਿਕ ਪ੍ਰਕਿਰਿਆ ਲਈ ਵੱਡਾ ਝੱਟਕਾ ਹੈ।

 

ਜਿ਼ਕਰਯੋਗ ਹੈ ਕਿ ਹੇਠਲੇ ਸਦਨ ਦੀ 272 ਸੀਟਾਂ ਲਈ ਚੋਣ ਮੈਦਾਨ ਚ 30 ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ ਸਨ। ਜਦਕਿ 8,396 ਉਮੀਦਵਾਰਾਂ ਨੇ ਚਾਰ ਸੂਬਿਆਂ ਪੰਜਾਬ, ਸਿੰਧ, ਬਲੂਚਿਸਤਾਨ ਅਤੇ ਖੈਬਰ ਪਖਤੂਨਵਾਹ ਚ ਆਪਣੀ ਕਿਸਮਤ ਅਜਮਾਈ ਹੈ। ਲਗਭਗ 10.6 ਕਰੋੜ ਵੋਟਰ ਰਜਿੱਸਟਰਡ ਹਨ। 

 

ਪਾਕਿਸਤਾਨ ਚ ਸਭ ਤੋਂ ਅਹਿਮ ਗੱਲ ਇਹ ਚੋਣ ਨਤੀਜਿਆਂ ਕਾਰਨ ਹਾਫਿ਼ਜ਼ ਸਈਦ ਦੀ ਪਾਰਟੀ ਨੂੰ ਵੱਡਾ ਝੱਟਕਾ ਲੱਗਿਆ ਹੈ। ਹੁਣ ਤੱਕ ਆਏ ਨਤੀਜਿਆਂ ਮੁਤਾਬਕ ਸਈਦ ਅਤੇ ਉਸਦਾ ਜੁਆਈ ਚੋਣਾਂ ਹਾਰ ਗਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:imran becomes player of politics pitch after cricket next PM