ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਮੁੱਦੇ ’ਤੇ ਇਮਰਾਨ ਦੀ ਸਾਬਕਾ ਪਤਨੀ ਨੇ ਕੱਢੀ ਪਾਕਿ PM ਖਿਲਾਫ ਭੜਾਸ

ਕਸ਼ਮੀਰ ਮੁੱਦੇ ’ਤੇ ਇਮਰਾਨ ਦੀ ਸਾਬਕਾ ਪਤਨੀ ਨੇ ਕੱਢੀ ਪਾਕਿ PM ਖਿਲਾਫ ਭੜਾਸ

ਭਾਰਤ ਵੱਲੋਂ ਕਸ਼ਮੀਰ ਵਿਚੋਂ ਧਾਰਾ 370 ਦੇ ਜ਼ਿਆਦਾਤਰ ਹਿੱਸੇ ਨੂੰ ਖਤਮ ਕਰਨ ਤੋਂ ਬਾਅਦ ਪਾਕਿਸਤਾਨ ਲਗਾਤਾਰ ਆਪਣੀਆਂ ਤਰ੍ਹਾਂ ਤਰ੍ਹਾਂ ਦੀਆਂ ਚਾਲਾਂ ਚਲ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਉਨ੍ਹਾਂ ਉਤੇ ਕਸ਼ਮੀਰ ਨੂੰ ਲੈ ਕੇ ਸੌਦਾ ਕਰਨ ਦਾ ਦੋਸ਼ ਲਗਾਇਆ ਹੈ। ਰੇਹਮ ਨੇ ਕਿਹਾ ਕਿ ਕਸ਼ਮੀਰ ਵਿਚ ਹੁਣੇ ਘਟਨਾਕ੍ਰਮ ਦਾ ਕਾਰਨ ਇਮਰਾਨ ਖਾਨ ਵਿਚ ਫੈਸਲਾ ਲੈਣ ਦੀ ਸਮਰਥਾ ਦੀ ਘਾਟ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ।

 

ਉਨ੍ਹਾਂ ਇਕ ਇੰਟਰਵਿਊ ਵਿਚ ਕਿਹਾ ਕਿ ਮੈਂ ਕਹੂੰਗੀ ਕਿ ਕਸ਼ਮੀਰ ਦਾ ਸੌਦਾ ਹੋ ਗਿਆ ਹੈ, ਸਾਨੂੰ ਸ਼ੁਰੂ ਤੋਂ ਹੀ ਸਿਖਾਇਆ ਗਿਆ ਹੈ ਕਿ ਕਸ਼ਮੀਰ ਬਣੇਗਾ ਪਾਕਿਸਤਾਨ।‘

ਰੇਹਮ ਖਾਨ ਦਾ ਇਹ ਇੰਟਰਵਿਊ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ ਹੈ।

 

ਰੇਹਮ ਮੁਤਾਬਕ ਜਿਸ ਦਿਨ (5 ਅਗਸਤ) ਨੂੰ ਕਸ਼ਮੀਰ ਮਸਲੇ ਉਤੇ ਐਲਾਨ ਹੋਇਆ, ਉਨ੍ਹਾਂ ਦੀ ਟੀਮ ਦੇ ਇਕ ਮੈਂਬਰ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ, ਮੈਡਮ, ਤੁਸੀਂ ਜੋ ਕਿਹਾ ਉਹ ਸੱਚ ਹੋ ਗਿਆ, ਮੈਂ ਉਨ੍ਹਾਂ ਨੁੰ ਕਿਹਾ, ਦੁਆ ਕਰੋ ਕਿ ਇਹ ਸੱਚ ਨਾ ਹੋਵੇ।

 

ਉਨ੍ਹਾਂ ਕਿਹਾ ਕਿ ਮੈਂ ਪਿਛਲੇ ਸਾਲ ਅਗਸਤ ਵਿਚ ਤੁਹਾਨੂੰ ਕਿਹਾ ਸੀ ਕਿ ਉਹ ਕਿਹੜਾ ਸੌਦਾ ਕਸ਼ਮੀਰ ਉਤੇ ਹੋਵੇਗਾ?

ਉਨ੍ਹਾਂ ਕਿਹਾ ਕਿ ਮੋਦੀ ਨੇ ਉਹ ਕੀਤਾ ਜੋ ਉਨ੍ਹਾਂ ਕਰਨਾ ਸੀ, ਉਨ੍ਹਾਂ ਉਹ ਕੀਤਾ ਜੋ ਕਰਨ ਲਈ ਉਨ੍ਹਾਂ ਨੂੰ ਜਨਾਦੇਸ਼ ਮਿਲਿਆ ਸੀ, ਧਾਰਾ 370 ਨੂੰ ਖਤਮ ਕਰਨ ਲਈ।

ਰੇਹਮ ਖਾਨ ਨੇ ਕਿਹਾ ਕਿ ਪ੍ਰੰਤੂ ਤੁਹਾਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੁੰ ਜਿਸ ਦਿਨ ਨੀਤੀ ਸਬੰਧੀ ਬਿਆਨ (ਕਸ਼ਮੀਰ ਮਸਲੇ ਉਤੇ) ਦੇਣਾ ਸੀ, ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਉਹ (ਮੋਦੀ) ਅਜਿਹਾ ਕਰਨ ਜਾ ਰਿਹਾ ਹੈ।

 

ਇਮਰਾਨ ਨੇ ਕਿਹਾ ਕਿ ਮੈਂ ਇਹ ਜਾਣਦਾ ਸੀ, ਬਿਮਸ਼ੇਕ ਵਿਚ ਉਨ੍ਹਾਂ ਨੂੰ ਜਦੋਂ ਮੈਂ ਮਿਲਿਆ ਜੋ ਮੇਰੇ ਪ੍ਰਤੀ ਉਨ੍ਹਾਂ ਦਾ ਵਿਵਹਾਰ ਰੁਖਾ ਸੀ, ਮੈਂ ਇਹ ਤਾਂ ਜਾਣ ਗਿਆ ਸੀ, ਜਦੋਂ ਪੁਲਵਾਮਾ ਦੀ ਘਟਨਾ ਹੋਈ।

 

ਰੇਹਮ ਖਾਨ ਨੇ ਸਵਾਲੀਆ ਢੰਗ ਨਾਲ ਕਿਹਾ ਕਿ ਜਦੋਂ ਤੁਹਾਨੂੰ ਪਤਾ ਸੀ ਕਿ ਅਜਿਹਾ ਹੋਣ ਵਾਲਾ ਹੈ ਤਾਂ ਤੁਸੀਂ ਦੋਸਤੀ (ਮੋਦੀ ਨਾਲ) ਹੱਥ ਕਿਉਂ ਵਧਾਇਆ ਅਤੇ ਤੁਸੀਂ ਉਨ੍ਹਾਂ ਨੂੰ ਮਿਸਡ ਕਾਲਜ ਕਿਉਂ ਕਰ ਰਹੇ ਸੀ?’’

 

ਉਨ੍ਹਾਂ ਕਿਹਾ ਕਿ ਜਦੋਂ ਤੁਹਾਨੂੰ ਇਸ ਬਾਰੇ ਪਤਾ ਸੀ ਅਤੇ ਤੁਸੀਂ ਕੁਝ ਨਹੀਂ ਕੀਤਾ ਤਾਂ ਇਸਦਾ ਮਤਲਬ ਇਹ ਹੈ ਕਿ ਤੁਸੀਂ ਕੁਝ ਕਰਨ ਵਿਚ ਸਮਰਥ ਨਹੀਂ ਹੈ ਜਾਂ ਤੁਸੀਂ ਬਹੁਤ ਕਮਜ਼ੋਰ ਹੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Imran ex wife against Pakistani PM