ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖਾਨ ਨੇ ਸਵੀਕਾਰਿਆ, ਪਾਕਿ ’ਚ ਮਹਿੰਗਾਈ ਦੀ ਮਾਰ

ਇਮਰਾਨ ਖਾਨ ਨੇ ਸਵੀਕਾਰਿਆ, ਪਾਕਿ ’ਚ ਮਹਿੰਗਾਈ ਦੀ ਮਾਰ

ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਵੀਕਾਰ ਕੀਤਾ ਕਿ ਦੇਸ਼ ਦੇ ਲੋਕ ਵਧਦੀ ਮਹਿੰਗਾਈ ਨਾਲ ਲੜ ਰਹੇ ਹਨ। ਉਨ੍ਹਾਂ ਕਰਜ਼ੇ ਵਿਚ ਡੁੱਬੀ ਅਰਥਵਿਵਸਥਾ ਦੇ ਉਭਰਨ ਤੱਕ ਲੋਕਾਂ ਨੂੰ ਮਜ਼ਬੂਤ ਬਣੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਮੀਡੀਆ ਵਿਚ ਇਸ ਤਰ੍ਹਾਂ ਦੀਆਂ ਖਬਰਾਂ ਰਹੀਆਂ ਹਨ ਕਿ ਖਾਨ ਦੀ ਸਰਕਾਰ ਅੰਤਰਰਾਸ਼ਟਰੀ ਮੁਦਰਾਕੋਸ਼ ਤੋਂ ਰਾਹਤ ਪੈਕੇਜ ਪ੍ਰਾਪਤ ਕਰਨ ਦੇ ਕਰੀਬ ਹੈ।


ਰਾਵਲਪਿੰਡੀ ਵਿਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਖਾਨ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਸਹੀ ਹੈ ਕਿ ਸਾਡੇ ਲੋਕ ਕੁਝ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਬਿਜਲੀ ਮਹਿੰਗੀ ਹੈ, ਗੈਸ ਮਹਿੰਗੀ ਹੈ। ਮੈਂ ਸਮਝ ਸਕਦਾ ਹਾਂ ਕਿ ਮਹਿੰਗਾਈ ਵਧ ਰਹੀ ਹੈ। ਖਾਨ ਨੇ ਲੋਕਾਂ ਨੂੰ ਵਧਦੀ ਮਹਿੰਗਾਈ ਦੇ ਵਿਚ ਧੀਰਜ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਵਾਅਦਾ ਕੀਤਾ ਕਿ ਦੇਸ਼ ਇਸ ਮੁਸ਼ਕਲ ਸਮੇਂ ਤੋਂ ਬਾਹਰ ਨਿਕਲਣ ਵਿਚ ਸਫਲ ਰਹੇਗਾ।


ਪਾਕਿਸਤਾਨ ਦੀ ਅਰਥਵਿਵਸਥਾ ਦੀ ਵਾਧਾ ਦਰ 2018–19 ਤੋਂ ਟੀਚੇ ਨਾਲ ਲਗਭਗ ਅਧੀ ਭਾਵ 3.3 ਫੀਸਦੀ ਰਹੀ ਜੋ 6.2 ਫੀਸਦੀ ਦੇ ਟੀਚੇ ਤੋ਼ ਅੱਧੇ ਤੋਂ ਕੁਝ ਉਪਰ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਸਾਲ ਵਿਚ ਸਾਰੀਆਂ ਪ੍ਰਮੁੱਖ ਖੇਤਰਾਂ ਦਾ ਪ੍ਰਦਰਸ਼ਨ ਕਮਜ਼ੋਰ ਰਿਹਾ। ਮੀਡੀਆ ਦੀਆਂ ਖਬਰਾਂ ਵਿਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।

ਪਾਕਿਸਤਾਨ ਦੀ ਅਰਥ ਵਿਵਸਥਾ ਚਰਮਰਾਈ, ਸਾਰੇ ਪ੍ਰਮੁੱਖ ਖੇਤਰਾਂ ਵਿਚ ਲੱਗਿਆ ਵੱਡਾ ਝਟਕਾ

ਆਰਥਿਕ ਵਿਕਾਸ ਦਰ ਦੇ ਅੰਕੜੇ ਅਜਿਹੇ ਸਮੇਂ ਆਏ ਹਨ ਜਦੋਂ ਪਾਕਿਸਤਾਨ ਦੀ ਤਹਿਰੀਕ ਏ ਇਨਸਾਫ ਸਰਕਾਰ ਕੌਮਾਂਤਰੀ ਮੁਦਰਾਕੋਸ (ਆਈਐਮਐਫ) ਤੋਂ ਰਾਹਤ ਪੈਕੇਜ ਲਈ ਗੱਲਬਾਤ ਕਰ ਰਹੀ ਹੈ, ਜਿਸ ਨਾਲ ਦੇਸ਼ ਨੂੰ ਆਰਥਿਕ ਸੰਕਟ ਤੋਂ ਬਾਹਰ ਕੱਢਿਆ ਜਾ ਸਕੇ। ਡੌਨ ਦੀ ਖਬਰ ਅਨੁਸਾਰ ਯੋਜਨਾ, ਵਿਕਾਸ ਅਤੇ ਸੁਧਾਰ ਸਕੱਤਰ ਜਫਰ ਹਸਨ ਦੀ ਅਗਵਾਈ ਵਿਚ ਰਾਸ਼ਟਰੀ ਲੇਖਾ ਕਮੇਟੀ ਦੀ ਸਮੀਖਿਆ ਮੀਟਿੰਗ ਵਿਚ 2018–19 ਦੇ ਅੰਕੜੇ ਜਾਰੀ ਕੀਤੇ ਗਏ ਹਨ।


ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਰਕਾਰ ਦੀ ਖੇਤੀਬਾੜੀ ਖੇਤਰ ਵਿਚ 3.8 ਫੀਸਦੀ, ਉਦਯੋਗ ਵਿਚ 7.6 ਫੀਸਦੀ ਅਤੇ ਸੇਵਾ ਵਿਚ 6.5 ਫੀਸਦੀ ਵਾਧੇ ਦੀ ਉਮੀਦ ਸੀ ਜਿਸ ਕਾਰਨ ਇਹ 6.2 ਫੀਸਦੀ ਦਾ ਟੀਚਾ ਤੈਅ ਕੀਤਾ ਗਿਆ ਸੀ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਟੀਚੇ ਦੀ ਤੁਲਨਾ ਵਿਚ ਖੇਤੀਬਾੜੀ ਖੇਤਰ ਦਾ ਵਿਕਾਸ ਦਰ ਮਾਤਰ 0.85 ਫੀਸਦੀ ਰਹੀ। ਉਦਯੋਗ ਅਤੇ ਸੇਵਾ ਖੇਤਰ ਦੀ ਵਿਕਾਸ ਦਰ ਕ੍ਰਮਵਾਰ : 1.4 ਫੀਸਦੀ ਅਤੇ 4.7 ਫੀਸਦੀ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan admits Pakistan struggles with inflation