ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖ਼ਾਨ ਵੱਲੋਂ ਕਸ਼ਮੀਰ ਮੁੱਦੇ ’ਤੇ ਆਤਮਸਮਰਪਣ, ਕਿਹਾ ਨਹੀਂ ਲੈ ਸਕਿਆ ਕੌਮਾਂਤਰੀ ਹਮਾਇਤ

ਇਮਰਾਨ ਖ਼ਾਨ ਵੱਲੋਂ ਕਸ਼ਮੀਰ ਮੁੱਦੇ ’ਤੇ ਆਤਮਸਮਰਪਣ, ਕਿਹਾ ਨਹੀਂ ਲੈ ਸਕਿਆ ਕੌਮਾਂਤਰੀ ਹਮਾਇਤ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਸ਼ਮੀਰ ਮੁੱਦੇ ’ਤੇ ਆਪਣੀ ਹਾਰ ਪ੍ਰਵਾਨ ਕਰ ਲਈ ਹੈ। ਸ੍ਰੀ ਖ਼ਾਨ ਨੇ ਮੰਨ ਲਿਆ ਹੈ ਕਿ ਉਨ੍ਹਾਂ ਦਾ ਦੇਸ਼ ਕਸ਼ਮੀਰ ਮੁੱਦੇ ’ਤੇ ਕਿਸੇ ਵੀ ਤਰ੍ਹਾਂ ਦੀ ਕੌਮਾਂਤਰੀ ਹਮਾਇਤ ਨਹੀਂ ਲੈ ਸਕਿਆ। ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਤੋਂ ਹਮਾਇਤ ਨਾ ਮਿਲਣ ਕਾਰਨ ਉਹ ਨਿਰਾਸ਼ ਹਨ।

 

 

ਇਮਰਾਨ ਖ਼ਾਨ ਨੇ ਇਹ ਵੀ ਮੰਨਿਆ ਕਿ ਕਸ਼ਮੀਰ ਤੋਂ ਧਾਰਾ–370 ਹਟਾਏ ਜਾਣ ਦੇ ਭਾਰਤ ਦੇ ਫ਼ੈਸਲੇ ਦੀ ਜ਼ਿਆਦਾਤਰ ਦੇਸ਼ਾਂ ਨੇ ਹਮਾਇਤ ਕੀਤੀ ਹੈ ਤੇ ਪਾਕਿਸਤਾਨ ਨੂੰ ਕਿਸੇ ਵੀ ਮੰਚ ਉੱਤੇ ਕੌਮਾਂਤਰੀ ਭਾਈਚਾਰੇ ਦਾ ਸਹਿਯੋਗ ਨਹੀਂ ਮਿਲ ਸਕਿਆ ਹੈ।

 

 

ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਤੋਂ ਪਹਿਲਾਂ ਨਿਊ ਯਾਰਕ ’ਚ ਇਮਰਾਨ ਖ਼ਾਨ ਨੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਲ ਕਰਦਿਆਂ ਕਿਹਾ ਕਿ – ‘ਮੈਂ ਕਸ਼ਮੀਰ ਮੁੱਦੇ ਉੱਤੇ ਕੌਮਾਂਤਰੀ ਭਾਈਚਾਰੇ ਤੋਂ ਨਿਰਾਸ਼ ਹਾਂ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਜੇ 80 ਲੱਖ ਯੂਰੋਪੀਅਨ ਨਾਗਰਿਕ ਜਾਂ ਯਹੂਦੀਆਂ ਅੱਠ ਅਮਰੀਕਨਾਂ ਨੂੰ ਇੰਝ ਕੈਦੀ ਬਣਾ ਕੇ ਰੱਖਿਆ ਗਿਆ ਹੁੰਦਾ, ਤਾਂ ਕੀ ਫਿਰ ਵੀ ਇਹੋ ਪ੍ਰਤੀਕਰਮ ਹੁੰਦਾ?’

 

 

ਇਮਰਾਨ ਖ਼ਾਨ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਕਰਫ਼ਿਊ ਹਟਾਏ ਜਾਣ ਨੂੰ ਲੈ ਕੇ ਕੋਈ ਦਬਾਅ ਨਹੀਂ ਹੈ। ‘ਅਸੀਂ ਦਬਾਅ ਪਾਉਂਦੇ ਰਹਾਂਗੇ। ਨੌਂ ਲੱਖ ਫ਼ੌਜੀ ਉੱਥੇ ਕੀ ਕਰ ਰਹੇ ਹਨ? ਇੱਕ ਵਾਰ ਕਰਫ਼ਿਊ ਹਟਾ ਲੈਣ ਤੋਂ ਬਾਅਦ ਅੱਲ੍ਹਾ ਜਾਣਦਾ ਹੈ ਕਿ ਉਸ ਤੋਂ ਬਾਅਦ ਕੀ ਹੋਣ ਵਾਲਾ ਹੈ… ਤੁਹਾਨੂੰ ਲੱਗਦਾ ਹੈ ਕਿ ਕਸ਼ਮੀਰ ਚੁੱਪਚਾਪ ਇਹ ਸਭ ਪ੍ਰਵਾਨ ਕਰ ਲੈਣਗੇ ਕਿ ਕਸ਼ਮੀਰ ਨੂੰ ਮਿਟਾ ਦਿੱਤਾ ਗਿਆ ਹੈ।’

 

 

ਇਸ ਮੌਕੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਦੂਤ ਮਲੀਹਾ ਲੋਧੀ ਵੀ ਮੌਜੂਦ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan admits that Pakistan could not garner support on Kashmir issue