ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖ਼ਾਨ ਨੇ ਆਪਣੇ ਖ਼ਾਸ ਨੂੰ ਥਾਪਿਆ ਆਈਐੱਸਆਈ ਦਾ ਨਵਾਂ ਮੁਖੀ

ਇਮਰਾਨ ਖ਼ਾਨ ਨੇ ਆਪਣੇ ਖ਼ਾਸ ਨੂੰ ਥਾਪਿਆ ਆਈਐੱਸਆਈ ਦਾ ਨਵਾਂ ਮੁਖੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਖ਼ਾਸ ਫ਼ੌਜੀ ਲੈਫ਼ਟੀਨੈਂਟ ਜਨਰਲ ਆਸਿਮ ਮੁਨੀਰ ਨੂੰ ਦੇਸ਼ ਦੀ ਤਾਕਤਵਰ ਖ਼ੁਫ਼ੀਆ ਏਜੰਸੀ ‘ਆਈਐੱਸਆਈ` (ਇੰਟਰ-ਸਰਵਿਸੇਜ਼ ਇੰਟੈਲੀਜੈਂਸ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ। ਇਸ ਏਜੰਸੀ ਦੇ ਮੌਜੂਦਾ ਮੁਖੀ ਲੈਫ਼ਟੀਨੈਂਟ ਜਨਰਲ ਨਾਵੀਦ ਮੁਖ਼ਤਾਰ ਭਲਕੇ ਸੋਮਵਾਰ ਨੂੰ ਸੇਵਾ-ਮੁਕਤ ਹੋ ਰਹੇ ਹਨ।


ਭਾਰਤ ਲਈ ਇਹ ਬੇਹੱਦ ਅਹਿਮ ਹੈ ਕਿ ਆਈਐੱਸਆਈ ਦਾ ਮੁਖੀ ਕੌਣ ਬਣਦਾ ਹੈ। ਭਾਰਤ `ਚ ਆਮ ਤੌਰ `ਤੇ ਜੋ ਕੁਝ ਵੀ ਗ਼ਲਤ ਵਾਪਰਦਾ ਹੈ, ਦੇਸ਼ ਦੇ ਸਿਆਸੀ ਆਗੂ ਝੱਟ ਆਈਐੱਸਆਈ ਦਾ ਨਾਂਅ ਲਾਉਣ ਤੋਂ ਪਿੱਛੇ ਨਹੀਂ ਹਟਦੇ। ਇਹੋ ਸਿਆਸਤ ਪਾਕਿਸਤਾਨ `ਚ ਵੀ ਚੱਲਦੀ ਹੈ। ਉਹ ਸਾਰਾ ਦੋਸ਼ ਭਾਰਤੀ ਏਜੰਸੀ ‘ਰਾਅ` `ਤੇ ਲਾਉਂਦੇ ਹਨ। ਭਾਰਤ ਲਈ ਹੁਣ ਇਸ ਗੱਲ `ਤੇ ਨਜ਼ਰ ਰੱਖਣੀ ਵਧੇਰੇ ਦਿਲਚਸਪ ਹੋਵੇਗੀ ਕਿ ਆਈਐੱਸਆਈ ਦਾ ਨਜ਼ਰੀਆ ਭਾਰਤ ਪ੍ਰਤੀ ਕਿੰਨਾ ਕੁ ਬਦਲਦਾ ਹੈ; ਜਿਵੇਂ ਹੁਣ ਤੱਕ ਇਮਰਾਨ ਖ਼ਾਨ ਆਪਣਾ ਦਾਅਵਾ ਕਰਦੇ ਆਏ ਹਨ।


ਇਸ ਤੋਂ ਇਲਾਵਾ ਇਮਰਾਨ ਖ਼ਾਨ ਨੇ ਮੇਜਰ ਜਨਰਲ ਨਦੀਮ ਜ਼ਕੀ ਮੰਜ, ਵਾਈਸ ਚੀਫ਼ ਆਫ਼ ਜਨਰਲ ਸਟਾਫ਼ ਮੇਜਰ ਜਨਰਲ ਸ਼ਾਹੀਨ ਮਜ਼ਹਰ, ਆਈਐੱਸਆਈ ਦੇ ਡਾਇਰੈਕਟਰ ਜਨਰਲ (ਯੋਜਨਾਬੰਦੀ) ਮੇਜਰ ਜਨਰਲ ਅਬਦੁਲ ਅਜ਼ੀਜ਼, ਮੇਜਰ ਜਨਰਲ ਸਈਅਦ ਮੁਹੰਮਦ ਅਦਨਾਨ ਤੇ ਫ਼ਰੰਟੀਅਰ ਕੋਰ ਆਈਜੀ ਮੇਜਰ ਜਨਰਲ ਵਸੀਮ ਅਸ਼ਰਫ਼ ਜਿਹੇ ਹੋਰ ਫ਼ੌਜੀ ਅਧਿਕਾਰੀਆਂ ਨੂੰ ਵੀ ਤਰੱਕੀਆਂ ਦਿੱਤੀਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan appoints new ISI boss