ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖ਼ਾਨ ਨੇ ਸਊਦੀ ਅਰਬ ਤੋਂ ਖੱਟ ਲਿਆਂਦੇ 300 ਕਰੋੜ ਡਾਲਰ

ਸਊਦੀ ਅਰਬ ਦੇ ਬਾਦਸ਼ਾਹ ਸਲਮਾਨ (ਖੱਬੇ) ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ

ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਸ ਵੇਲੇ ਸਊਦੀ ਅਰਬ ਦੇ ਦੌਰੇ `ਤੇ ਹਨ। ਅਜਿਹੇ ਸਮੇਂ ਸਿਰਫ਼ ਪਾਕਿਸਤਾਨੀਆਂ ਦੀ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਦੀਆਂ ਨਜ਼ਰਾਂ ਉਨ੍ਹਾਂ `ਤੇ ਲੱਗੀਆਂ ਹੋਈਆਂ ਹਨ। ਖ਼ੈਰ, ਇਮਰਾਨ ਖ਼ਾਨ ਜਿਹੜੇ ਮਕਸਦ ਲਈ ਉਹ ਇਸ ਦੇਸ਼ `ਚ ਆਏ ਸਨ, ਉਹ ਹੁਣ ਪੂਰਾ ਹੋ ਗਿਆ ਹੈ ਕਿਉਂਕਿ ਸਊਦੀ ਅਰਬ ਨੇ ਹੁਣ ਪਾਕਿਸਤਾਨ ਨੁੰ 300 ਕਰੋੜ ਡਾਲਰ ਦੀ ਮਦਦ ਦੇਣਾ ਪ੍ਰਵਾਨ ਕਰ ਲਿਆ ਹੈ। ਇੰਝ ਪਾਕਿਸਤਾਨ ਭੁਗਤਾਨ ਸੰਤੁਲਨ ਸੰਕਟ ਤੋਂ ਮੁਕਤ ਹੋ ਸਕੇਗਾ।


ਇਸ ਤੋਂ ਇਲਾਵਾ ਸਊਦੀ ਅਰਬ ਪਾਕਿਸਤਾਨ ਨੂੰ ਤੇਲ ਦੀ ਦਰਾਮਦ ਲਈ ਇੱਕ ਸਾਲ ਦੇਰੀ ਨਾਲ ਅਦਾਇਗੀ ਦੀ ਸਹੂਲਤ ਵੀ ਦੇ ਰਿਹਾ ਹੈ। ‘ਫਿ਼ਊਚਰ ਇਨਵੈਸਟਮੈਂਟ ਇਨੀਸ਼ੀਏਟਿਵ` ਸੰਮੇਲਨ `ਚ ਭਾਗ ਲੈਣ ਲਈ ਸਊਦੀ ਅਰਬ ਦੀ ਯਾਤਰਾ ਦੌਰਾਨ ਇਮਰਾਨ ਖ਼ਾਨ ਨੇ ਇਸ ਸਬੰਧੀ ਸਮਝੌਤਿਆਂ `ਤੇ ਵੀ ਹਸਤਾਖਰ ਕੀਤੇ ਹਨ।


ਪਾਕਿਸਤਾਨ ਦੇ ਵਿੱਤ ਮੰਤਰੀ ਅਸਦ ਉਮਰ ਤੇ ਉਨ੍ਹਾਂ ਦੇ ਸਊਦੀ ਹਮ-ਰੁਤਬਾ ਮੁਹੰਮਦ ਅਬਦੁੱਲ੍ਹਾ ਅਲ-ਜਦਾਨ ਨੇ ਵੀ ਇੱਕ ਸਮਝੌਤੇ `ਤੇ ਹਸਤਾਖਰ ਕੀਤੇ।


ਸਊਦੀ ਅਰਬ ਨੇ ਪਾਕਿਸਤਾਨ `ਚ ਤੇਲ-ਸੋਧਕ ਕਾਰਖਾਨੇ ਵਿੱਚ ਵੀ ਆਪਣਾ ਸਰਮਾਇਆ ਲਾਉਣ `ਚ ਦਿਲਚਸਪੀ ਵਿਖਾਈ ਹੈ। ਕੈਬਿਨੇਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਪ੍ਰੋਜੈਕਟ ਲਈ ਇੱਕ ਸਮਝੌਤੇ `ਤੇ ਹਸਤਾਖਰ ਕੀਤੇ ਜਾਣਗੇ। ਸਰਕਾਰੀ ਬਿਆਨ `ਚ ਦੰਸਿਆ ਗਿਆ ਹੈ ਕਿ ਰਿਆਧ ਤੇਲ ਦੀ ਬਰਾਮਦ ਲਈ ਇੱਕ ਸਾਲ ਦੇਰੀ ਨਾਲ 300 ਕਰੋੜ ਡਾਲਰ ਤੱਕ ਦੇ ਭੁਗਤਾਨ ਦੀ ਸਹੂਲਤ ਦੇਵੇਗਾ।


ਇਸ ਦੇ ਨਾਲ ਹੀ ਸਊਦੀ ਸਰਕਾਰ ਪਾਕਿਸਤਾਨੀ ਕਾਮਿਆਂ ਲਈ ਸਊਦੀ ਵੀਜ਼ਾ ਫ਼ੀਸ ਵਿੱਚ ਕਟੋਤੀ ਕਰਨ ਲਈ ਵੀ ਸਹਿਮਤ ਹੋਈ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan got 300 crore dollar from Saudi Arabia