ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿੱਤੀ ਸੰਕਟ `ਚ ਘਿਰੀ ਇਮਰਾਨ ਖ਼ਾਨ ਸਰਕਾਰ ਵੇਚਣ ਲੱਗੀ ਕਾਰਾਂ ਤੇ ਮੱਝਾਂ

ਵਿੱਤੀ ਸੰਕਟ `ਚ ਘਿਰੀ ਇਮਰਾਨ ਖ਼ਾਨ ਸਰਕਾਰ ਵੇਚਣ ਲੱਗੀ ਕਾਰਾਂ ਤੇ ਮੱਝਾਂ

1 / 2ਵਿੱਤੀ ਸੰਕਟ `ਚ ਘਿਰੀ ਇਮਰਾਨ ਖ਼ਾਨ ਸਰਕਾਰ ਵੇਚਣ ਲੱਗੀ ਕਾਰਾਂ ਤੇ ਮੱਝਾਂ

file pic

2 / 2ਵਿੱਤੀ ਸੰਕਟ `ਚ ਘਿਰੀ ਇਮਰਾਨ ਖ਼ਾਨ ਸਰਕਾਰ ਵੇਚਣ ਲੱਗੀ ਕਾਰਾਂ ਤੇ ਮੱਝਾਂ

PreviousNext

ਵਿੱਤੀ ਸੰਕਟ ਨਾਲ ਘਿਰੀ ਪਾਕਿਸਤਾਨ ਸਰਕਾਰ ਨੇ ਸੋਮਵਾਰ ਨੂੰ 70 ਲਗਜ਼ਰੀ ਕਾਰਾਂ ਦੀ ਨੀਲਾਮੀ ਕਰ ਦਿੱਤੀ। ਇਹ ਸਾਰੀਆਂ ਕਾਰਾਂ ਪ੍ਰਧਾਨ ਮੰਤਰੀ ਦਫ਼ਤਰ ਦੀਆਂ ਸਨ। ਹੁਣ ਇਸ ਦਫ਼ਤਰ `ਚ ਸਿਰਫ਼ 32 ਮਹਿੰਗੀਆਂ ਕਾਰਾਂ ਰਹਿ ਗਈਆਂ ਹਨ। ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹੁਣ ਸਰਕਾਰੀ ਖ਼ਰਚੇ ਘਟਾਉਣ ਦੀ ਕਵਾਇਦ ਸ਼ੁਰੂ ਕੀਤੀ ਹੋਈ ਹੈ।


ਸਰਕਾਰ `ਤੇ ਬਹੁਤ ਸਾਰਾ ਕਰਜ਼ਾ ਚੜ੍ਹਿਆ ਹੋਇਆ ਹੈ ਤੇ ਦੇਣਦਾਰੀਆਂ ਬਹੁਤ ਜਿ਼ਆਦਾ ਹਨ; ਇਸੇ ਲਈ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੱਲੋਂ ‘ਪ੍ਰਧਾਨ ਮੰਤਰੀ ਰਿਹਾਇਸ਼ਗਾਹ` `ਤੇ ਰੱਖੀਆਂ ਅੱਠ ਮੱਝਾਂ ਦੀ ਨੀਲਾਮੀ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ।


ਪ੍ਰਧਾਨ ਮੰਤਰੀ ਦੇ ਸਿਅਸੀ ਮਾਮਲਿਆਂ ਬਾਰੇ ਵਿਸ਼ੇਸ਼ ਸਹਾਇਕ ਨਈਮ-ਉਲ-ਹੱਕ ਨੇ ਦੱਸਿਆ ਕਿ ਕੈਬਿਨੇਟ ਡਿਵੀਜ਼ਨ ਕੋਲ ਚਾਰ ਫ਼ਾਲਤੂ ਹੈਲੀਕਾਪਟਰ ਵੀ ਖੜ੍ਹੇ ਹਨ; ਉਹ ਵੀ ਹੁਣ ਵੇਚ ਦਿੱਤੇ ਜਾਣਗੇ।


ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਦੱਸਿਆ ਕਿ 70 ਮਹਿੰਗੀਆਂ ਕਾਰਾਂ ਦਾ ਪਹਿਲਾ ਬੈਚ ਵਿਕ ਗਿਆ ਹੈ। ਇਹ ਸਾਰੀਆਂ ਕਾਰਾਂ ਬਾਜ਼ਾਰੀ ਕੀਮਤ ਤੋਂ ਵੱਧ ਕੀਮਤ `ਤੇ ਵੇਚੀਆਂ ਗਈਆਂ ਹਨ।


ਅਗਲੇ ਗੇੜ `ਚ ਬੰਬ ਤੇ ਬੁਲੇਟ ਪਰੂਫ਼ ਵਾਹਨ ਵੇਚੇ ਜਾਣਗੇ। ਹੁਣ ਮਰਸਿਡੀਜ਼ ਬੈਂਜ਼ ਦੀਆਂ ਚਾਰ ਨਵੇਂ ਮਾਡਲ ਦੀਆਂ ਕਾਰਾਂ, ਅੱਠ ਬੁਲੇਟ ਪਰੂਫ਼ ਬੀਐੱਮਡਬਲਿਯੂ ਕਾਰਾਂ, 5000 ਸੀਸੀ ਦੀਆਂ ਤਿੰਨ ਐੱਸਯੂਵੀ ਅਤੇ 3000 ਸੀਸੀ ਦੀਆਂ ਦੋ ਐੱਸਯੂਵੀ ਕਾਰਾਂ ਵੀ ਵੇਚੀਆਂ ਜਾ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ 24 ਮਰਸਿਡੀਜ਼ ਬੈਂਜ਼ ਕਾਰਾਂ 2016 ਮਾਡਲ ਦੀਆਂ ਨੀਲਾਮ ਕੀਤੀਆਂ ਜਾ ਰਹੀਆਂ ਹਨ। 28 ਹੋਰ ਕਾਰਾਂ ਵਿੱਚ ਦੋ ਹੋਰ ਕਾਰਾਂ ਵੀ ਸ਼ਾਮਲ ਹਨ, ਜਿਹੜੀਆਂ 4000 ਸੀਸੀ ਦੀਆਂ ਅਤੇ ਬੁਲੇਟ ਪਰੂਫ਼ ਕਾਰਾਂ ਹਨ।

ਵਿੱਤੀ ਸੰਕਟ `ਚ ਘਿਰੀ ਇਮਰਾਨ ਖ਼ਾਨ ਸਰਕਾਰ ਵੇਚਣ ਲੱਗੀ ਕਾਰਾਂ ਤੇ ਮੱਝਾਂ


ਇਨ੍ਹਾਂ ਤੋਂ ਬਾਅਦ 40 ਟੋਯੋਟਾ ਕਾਰਾਂ, ਇੱਕ ਲੈਕਸਸ ਐੱਸਯੂਵੀ ਤੇ ਦੋ ਲੈਂਡ ਕਰੂਜ਼ਰ ਕਾਰਾਂ ਵੀ ਨੀਲਾਮੀ ਲਈ ਲਿਆਂਦੀਆਂ ਜਾ ਰਹੀਆਂ ਹਨ। ਅੱਠ ਹੋਰ ਸੁਜ਼ੂਕੀ ਕਾਰਾਂ, ਪੰਜ ਮਿਤਸੁਬਿਸ਼ੀ ਵਾਹਨ, 9 ਹੌਂਡਾ ਕਾਰਾਂ ਤੇ ਦੋ ਜੀਪਾਂ ਦੀ ਵੀ ਨੀਲਾਮੀ ਹੋਣੀ ਹੈ।


ਇਹ ਸਾਰੀਆਂ ਉਨ੍ਹਾਂ ਖ਼ਰੀਦਦਾਰਾਂ ਨੂੰ ਹੀ ਮਿਲਣਗੀਆਂ, ਜੋ ਸਭ ਤੋਂ ਉੱਚੀ ਬੋਲੀ ਲਾਉਣਗੇ।


ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਪਹਿਲੇ ਭਾਸ਼ਣ ਦੌਰਾਨ ਹੀ ਆਖ ਦਿੱਤਾ ਸੀ ਕਿ ਉਹ ਸਰਕਾਰੀ ਖ਼ਰਚਿਆਂ `ਚ ਕਟੌਤੀ ਕਰਨਗੇ। ਇਸੇ ਲਈ ਹੁਣ ਉਨ੍ਹਾਂ ਪ੍ਰਧਾਨ ਮੰਤਰੀ ਦਫ਼ਤਰ ਕੋਲ ਹੁਣ ਵਾਧੂ ਸਮਝੀਆਂ ਜਾਂਦੀਆਂ ਕਾਰਾਂ ਤੇ ਹੋਰ ਵਾਹਨਾਂ ਨੂੰ ਵੇਚਿਆ ਜਾ ਰਿਹਾ ਹੈ।


ਪਾਕਿਸਤਾਨ ਸਿਰ ਇਸ ਵੇਲੇ 300 ਖਰਬ ਰੁਪਏ ਤੋਂ ਵੱਧ ਦਾ ਕਰਜ਼ਾ ਹੈ   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan Govt selling Cars and Buffaloes