ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਤੇ ਪਾਕਿਸਤਾਨ `ਚ ਇਮਰਾਨ ਖ਼ਾਨ ਦੇ 5 ਨਾਜਾਇਜ਼ ਬੱਚੇ: ਰਹਿਮ ਖ਼ਾਨ ਨੇ ਕੀਤਾ ਇੰਕਸ਼ਾਫ਼

ਭਾਰਤ ਤੇ ਪਾਕਿਸਤਾਨ `ਚ ਇਮਰਾਨ ਖ਼ਾਨ ਦੇ 5 ਨਾਜਾਇਜ਼ ਬੱਚੇ: ਰਹਿਮ ਖ਼ਾਨ ਨੇ ਕੀਤਾ ਇੰਕਸ਼ਾਫ਼

ਪਾਕਿਸਤਾਨੀ ਕ੍ਰਿਕੇਟਰ ਤੇ ਬਹੁ-ਚਰਚਿਤ ਸਿਆਸੀ ਆਗੂ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰਹਿਮ ਖ਼ਾਨ ਨੇ ਆਪਣੀ ਸਵੈ-ਜੀਵਨੀ `ਚ ਦਾਅਵਾ ਕੀਤਾ ਹੈ ਕਿ ਇਮਰਾਨ ਦੇ ਭਾਰਤ ਤੇ ਪਾਕਿਸਤਾਨ ਵਿੱਚ ਪੰਜ ਨਾਜਾਇਜ਼ ਬੱਚੇ ਹਨ। ਇੰਗਲੈਂਡ `ਚ ਪਾਕਿਸਤਾਨ ਮੂਲ ਦੀ ਪੱਤਰਕਾਰ ਰਹਿਮ ਖ਼ਾਨ ਕੁਝ ਸਮਾਂ ਇਮਰਾਨ ਦੀ ਪਤਨੀ ਰਹੀ ਸੀ। ਉਨ੍ਹਾਂ ਹੁਣ ਕਈ ਤਰ੍ਹਾਂ ਦੇ ਅਹਿਮ ਇੰਕਸ਼ਾਫ਼ ਕੀਤੇ ਹਨ।


ਰਹਿਮ ਖ਼ਾਨ ਨੇ ਆਪਣੀ ਸਵੈ-ਜੀਵਨੀ `ਚ ਇਹ ਵੀ ਦਾਅਵਾ ਕੀਤਾ ਹੈ ਕਿ ਇਮਰਾਨ ਖ਼ਾਨ ਦੇ 1970ਵਿਆ ਦੌਰਾਨ ਬਾਲੀਵੁੱਡ ਦੀ ਉਸ ਸੁਪਰ-ਸਟਾਰ ਨਾਲ ਵੀ ਪ੍ਰੇਮ ਦੇ ਕਿੱਸੇ ਚਰਚਿਤ ਰਹੇ ਹਨ, ਜਿਸ ਨੂੰ ਹੁਣ ਤੱਕ ਦੀਆਂ ਸਭ ਤੋਂ ਵੱਧ ਸੈਕਸੀ ਹੀਰੋਇਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।


ਇਮਰਾਨ ਖ਼ਾਨ ਦੇ ਨਾਜਾਇਜ਼ ਬੱਚਿਆਂ ਬਾਰੇ ਸੋਸ਼ਲ ਮੀਡੀਆ `ਤੇ ਜਿਵੇਂ ਇੱਕ ਵੱਡਾ ਹੰਗਾਮਾ ਮਚਿਆ ਹੋਇਆ ਹੈ। ਰਹਿਮ ਖ਼ਾਨ ਦੀ ਪੁਸਤਕ ਪੀਡੀਐੱਫ਼ ਦੀ ਸ਼ਕਲ ਵਿੱਚ ਧੜਾਧੜ ਸ਼ੇਅਰ ਕੀਤੀ ਜਾ ਰਹੀ ਹੈ। ਉਂਝ ਭਾਰਤ `ਚ ਅਧਿਕਾਰਤ ਤੌਰ `ਤੇ ਇਹ ਪੁਸਤਕ ਮੌਜੂਦ ਨਹੀਂ ਹੈ।


45 ਸਾਲਾ ਰਹਿਮ ਖ਼ਾਨ ਨੇ 65 ਸਾਲਾਂ ਦੇ ਇਮਰਾਨ ਖ਼ਾਨ ਦੇ ਗ਼ੈਰ-ਕਾਨੂੰਨੀ ਬੱਚਿਆਂ ਦੀ ਗੱਲ ਪਹਿਲੀ ਵਾਰ 2015 ਦੌਰਾਨ ਇੱਕ ਸਮਾਜ ਸੇਵਕਾ ਸੀਤਾ ਵ੍ਹਾਈਟ ਨਾਲ ਗੱਲਬਾਤ ਕਰਦਿਆਂ ਕੀਤੀ ਸੀ। ਰਹਿਮ ਖ਼ਾਨ ਦੀ ਧੀ ਤਿਰੀਅਨ ਬਾਰੇ ਵੀ ਪਹਿਲਾਂ ਵਿਵਾਦ ਰਿਹਾ ਹੈ, ਜਦੋਂ ਇਮਰਾਨ ਖ਼ਾਨ ਨੇ ਉਸ ਨੂੰ ਆਪਣੀ ਧੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਸਾਲ 1997 `ਚ ਲਾਸ ਏਂਜਲਸ (ਕੈਲੀਫ਼ੋਰਨੀਆ, ਅਮਰੀਕਾ) ਦੀ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਇਮਰਾਨ ਖ਼ਾਨ ਹੀ ਤਿਰੀਅਨ ਦਾ ਪਿਤਾ ਹੈ ਭਾਵੇਂ ਇਮਰਾਨ ਨੇ ਅਜਿਹਾ ਕੋਈ ਟੈਸਟ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਸੀਤਾ ਵ੍ਹਾਈਟ ਨੇ 2004 `ਚ ਆਪਣੀ ਮੌਤ ਤੋਂ ਪਹਿਲਾਂ ਇਮਰਾਨ ਦੀ ਪਹਿਲੀ ਪਤਨੀ ਜੇਮਿਮਾ ਗੋਲਡਸਮਿੱਥ ਨੂੰ ਤਿਰੀਅਨ ਦੀ ਸਰਪ੍ਰਸਤ ਬਣਾ ਦਿੱਤਾ ਸੀ।


ਹਾਲੇ ਤੱਕ ਇਮਰਾਨ ਖ਼ਾਨ ਤੇ ਉਸ ਦੀ ਪਾਰਟੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼` ਨੇ ਹਾਲੇ ਤੱਕ ਰਹਿਮ ਖ਼ਾਨ ਦੀ ਕਿਤਾਬ `ਤੇ ਕੋਈ ਪ੍ਰਤੀਕਰਮ ਨਹੀਂ ਪ੍ਰਗਟਾਇਆ ਹੈ। ਪਾਰਟੀ ਦੇ ਕਿਸੇ ਬੁਲਾਰੇ ਨੇ ਵੀ ਫ਼ੋਨ ਕਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan has five illegitimate children in Pak and India